channel punjabi
Canada International News North America

ਕੈਨੇਡਾ ‘ਚ ਦਾਖਲ ਹੋਣ ਸਮੇਂ ਕੁਆਰਨਟੀਨ ਨਿਯਮਾਂ ਦੀ ਅਣਦੇਖੀ ਕਰਨ ਵਾਲੇ ਲੋਕਾਂ ਖਿਲਾਫ ਹੋਵੇਗੀ ਜ਼ਰੂਰ ਕਾਰਵਾਈ: ਪ੍ਰੀਮੀਅਰ ਡੱਗ ਫੋਰਡ

ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਦਾ ਕਹਿਣਾ ਹੈ ਕਿ ਕੈਨੇਡਾ ਵਿੱਚ ਦਾਖਲ ਹੋਣ ਸਮੇਂ ਕੁਆਰਨਟੀਨ ਨਿਯਮਾਂ ਦੀ ਅਣਦੇਖੀ ਕਰਨ ਵਾਲੇ ਲੋਕਾਂ ਖਿਲਾਫ ਉਹ ਜ਼ਰੂਰ ਕਾਰਵਾਈ ਕਰਨਗੇ।

ਕੋਵਿਡ-19 ਕੇਸਾਂ ਵਿੱਚ ਹੋਏ ਵਾਧੇ ਕਾਰਨ ਪ੍ਰੋਵਿੰਸ ਵੱਲੋਂ ਆਪਣੇ ਰੀਓਪਨਿੰਗ ਪਲੈਨ ਉੱਤੇ ਵਿਰਾਮ ਲਾਏ ਜਾਣ ਦੇ ਫੈਸਲੇ ਤੋਂ ਬਾਅਦ ਮੰਗਲਵਾਰ ਨੂੰ ਕੁਈਨਜ਼ ਪਾਰਕ ਵਿਖੇ ਫੋਰਡ ਨੇ ਉਕਤ ਟਿੱਪਣੀ ਕੀਤੀ। ਉਨ੍ਹਾਂ ਆਖਿਆ ਕਿ ਜਿਹੜੇ ਵਿਅਕਤੀ ਕੈਨੇਡਾ ਜਾਂ ਓਨਟਾਰੀਓ ਦਾਖਲ ਹੋਣ ਤੋਂ ਬਾਅਦ ਵੀ ਕੁਆਰੰਟੀਨ ਸਬੰਧੀ ਨਿਯਮਾਂ ਦਾ ਪਾਲਣ ਨਹੀਂ ਕਰਦੇ ਤੇ ਘਰਾਂ ਵਿੱਚ ਟਿਕ ਕੇ ਨਹੀਂ ਬੈਠਦੇ ਤਾਂ ਅਸੀਂ ਉਨ੍ਹਾਂ ਖਿਲਾਫ ਸਖ਼ਤ ਕਾਰਵਾਈ ਕਰਨ ਲਈ ਤਿਆਰ ਹਾਂ।

ਫੋਰਡ ਨੇ ਆਖਿਆ ਕਿ ਇਹ ਗੱਲ ਸਾਰਿਆਂ ਨੂੰ ਸਮਝ ਲੈਣੀ ਚਾਹੀਦੀ ਹੈ ਕਿ ਵੱਡੀਆਂ ਪਾਰਟੀਆਂ ਤੇ ਵਿਆਹ ਸਮਾਰੋਹ ਉੱਤੇ ਰੋਕ ਲਾਈ ਜਾਣੀ ਜ਼ਰੂਰੀ ਹੈ। ਜੁਲਾਈ ਦੇ ਅੰਤ ਤੋਂ ਲੈ ਕੇ ਹੁਣ ਤੱਕ ਕੋਵਿਡ-19 ਕੇਸਾਂ ਵਿੱਚ ਆਈ ਕਮੀ ਤੋਂ ਬਾਅਦ ਮੰਗਲਵਾਰ ਨੂੰ ਓਨਟਾਰੀਓ ਵਿੱਚ ਕਰੋਨਾਵਾਇਰਸ ਦੇ 185 ਮਾਮਲੇ ਸਾਹਮਣੇ ਆਏ। ਫੋਰਡ ਨੇ ਆਖਿਆ ਕਿ ਉਹ ਸਮਝ ਸਕਦੇ ਹਨ ਕਿ ਕਈ ਸੱਭਿਆਚਾਰਾਂ ਵਿੱਚ ਵੱਡੀ ਪੱਧਰ ਉੱਤੇ ਵਿਆਹ ਸਮਾਰੋਹ ਕੀਤੇ ਜਾਂਦੇ ਹਨ। ਇਸ ਲਈ ਦੁਨੀਆ ਭਰ ਤੋਂ ਲੋਕ ਆਪਣੇ ਰਿਸ਼ਤੇਦਾਰਾਂ ਨੂੰ ਵੀ ਇੱਕਠਾ ਕਰ ਲੈਂਦੇ ਹਨ। ਪਰ ਹੁਣ ਹਾਲਾਤ ਅਜਿਹੇ ਹਨ ਕਿ ਤੁਸੀਂ ਅਜਿਹਾ ਨਹੀਂ ਕਰ ਸਕਦੇ। ਇਸ ਨਾਲ ਸਾਰੇ ਪ੍ਰੋਵਿੰਸ ਉੱਤੇ ਅਸਰ ਪੈਂਦਾ ਹੈ ਉਹ ਵੀ ਉਦੋਂ ਜਦੋਂ ਅਸੀਂ ਬਹੁਤ ਹੱਦ ਤੱਕ ਇਸ ਮਹਾਂਮਾਰੀ ਉੱਤੇ ਕਾਬੂ ਪਾ ਲਿਆ ਹੋਵੇ। ਇੱਥੇ ਦੱਸਿਆ ਜਾਣਾ ਬਣਦਾ ਹੈ ਕਿ ਕੈਨੇਡਾ ਵਿੱਚ ਦਾਖਲ ਹੋਣ ਤੋਂ ਬਾਅਦ ਕੁਆਰਨਟੀਨ ਸਬੰਧੀ ਨਿਯਮਾਂ ਦਾ ਪਾਲਣ ਨਾ ਕਰਨ ਵਾਲਿਆਂ ਨੂੰ ਛੇ ਮਹੀਨੇ ਦੀ ਕੈਦ ਤੇ 750,000 ਡਾਲਰ ਜੁਰਮਾਨਾ ਹੋ ਸਕਦਾ ਹੈ। ਕੁਆਰਨਟੀਨ ਨਿਯਮਾਂ ਦੀ ਉਲੰਘਣਾਂ ਕਰਨ ਵਾਲਿਆਂ ਨੂੰ ਆਰਸੀਐਮਪੀ, ਪ੍ਰੋਵਿੰਸ਼ੀਅਲ ਪੁਲਿਸ ਤੇ ਲੋਕਲ ਪੁਲਿਸ ਵੱਲੋਂ ਵੀ 275 ਡਾਲਰ ਤੋਂ 1000 ਡਾਲਰ ਤੱਕ ਦੀਆਂ ਟਿਕਟਸ ਜਾਰੀ ਕੀਤੀ ਜਾਂਦੀਆਂ ਹਨ।

Related News

ਸੀਟਨ ਹਾਉਸ ਦੇ ਹੋਮਲੈਸ ਸ਼ੈਲਟਰ ਵਿਚ 43 ਵਿਅਕਤੀਆਂ ਦੀ ਕੋਵਿਡ 19 ਰਿਪੋਰਟ ਪਾਜ਼ੀਟਿਵ

Rajneet Kaur

ਕੋਵਿਡ 19 ਐਕਸਪੋਜ਼ਰ ਕਾਰਨ ਸਸਕੈਟੂਨ ਫੂਡ ਬੈਂਕ ਦੋ ਤੋਂ ਤਿੰਨ ਦਿਨਾਂ ਲਈ ਹੋਵੇਗਾ ਬੰਦ

Rajneet Kaur

ਟੋਰਾਂਟੋ: ਵਿੱਤ ਮੰਤਰੀ ਰੌਡ ਫਿਲਿਪਜ਼ ਨੇ ਐਲਾਨਿਆ, ਤਿੰਨ ਮਹੀਨਿਆਂ ‘ਚ ਹੀ ਪ੍ਰੋਵਿੰਸ ਦਾ ਘਾਟਾ ਦੁੱਗਣਾ ਹੋ ਕੇ 38.5 ਬਿਲੀਅਨ ਡਾਲਰ ਤੱਕ ਵਧਿਆ

Rajneet Kaur

Leave a Comment