channel punjabi
Canada International News North America

ਓਸ਼ਾਵਾ ‘ਚ ਅੱਜ ਇੱਕ ਗੰਭੀਰ ਗੋਲੀਬਾਰੀ ਵਿੱਚ ਮਾਰੇ ਗਏ ਚਾਰ ਪਰਿਵਾਰਕ ਮੈਂਬਰਾਂ ਲਈ ਡਰਾਈਵ ਪਾਸਟ ਯਾਤਰਾ( drive-past visitation) ਹੋਵੇਗੀ

ਓਂਟਾਰੀਓ ਦੇ ਓਸ਼ਾਵਾ ਵਿੱਚ ਅੱਜ ਸਵੇਰੇ ਇੱਕ ਗੰਭੀਰ ਗੋਲੀਬਾਰੀ ਵਿੱਚ ਮਾਰੇ ਗਏ ਚਾਰ ਪਰਿਵਾਰਕ ਮੈਂਬਰਾਂ ਲਈ ਡਰਾਈਵ ਪਾਸਟ ਯਾਤਰਾ( drive-past visitation) ਹੋਵੇਗੀ।

ਦਸ ਦਈਏ 4 ਸਤੰਬਰ ਨੂੰ ਮੈਨੀਟੋਬਾ, ਵਿਨੀਪੈਗ ਦਾ 48 ਸਾਲਾ ਮਾਈਕਲ ਲਾਪਾ ਨੇ ਆਪਣੀ ਭੈਣ ਅਤੇ ਉਸ ਦੇ ਪਰਿਵਾਰ ਦਾ ਕਤਲ ਕਰਨ ਤੋਂ ਬਾਅਦ ਆਪ ਵੀ ਖੁਦਕੁਸ਼ੀ ਕਰ ਲਈ ਸੀ। ਪੁਲਿਸ ਨੇ ਬਿਆਨ ‘ਚ ਦਸਿਆ ਸੀ ਕਿ ਇਹ ਪਰਿਵਾਰ ਓਂਟਾਰੀਓ ਦੇ ਓਸ਼ਾਵਾ ‘ਚ ਰਹਿੰਦਾ ਸੀ।

ਪੁਲਿਸ ਨੇ ਦੱਸਿਆ ਕਿ ਸਵੇਰੇ ਤਕਰੀਬਨ 1:20 ਵਜੇ ਘਰ ਤੋਂ ਗੋਲੀਆਂ ਚਲਾਉਣ ਦੀਆਂ ਆਵਾਜ਼ਾਂ ਬਾਰੇ ਕਈ ਕਾਲਾਂ ਆਈਆਂ ਸਨ। ਕਾਂਸਟੇਬਲ ਜਾਰਜ ਟੂਡੋਸ ਨੇ ਕਿਹਾ ਕਿ ਮ੍ਰਿਤਕਾਂ ਵਿੱਚ ਚਾਰ ਆਦਮੀ ਅਤੇ ਇੱਕ ਔਰਤ ਸ਼ਾਮਲ ਸਨ- ਦੋ ਜਣਿਆਂ ਦੀ ਉਮਰ 18 ਸਾਲ ਤੋਂ ਘੱਟ ਸੀ। ਉਨ੍ਹਾਂ ਦਸਿਆ ਸੀ ਕਿ ਅਧਿਕਾਰੀਆਂ ਨੇ ਘਰ ਵਿੱਚ ਇੱਕ 50 ਸਾਲਾ ਔਰਤ ਨੂੰ ਵੀ ਗੋਲੀ ਨਾਲ ਜ਼ਖਮੀ ਹਾਲਤ ਵਿੱਚ ਪਾਇਆ ਸੀ।

ਦਸ ਦਈਏ 50 ਸਾਲਾਂ ਔਰਤ ਕਾਤਲ ਦੀ ਭੈਣ ਸੀ, ਜੋ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਸੀ, ਜਿਸ ਨੇ ਹਸਪਤਾਲ ਜਾਂਦਿਆਂ ਹੀ ਦਮ ਤੋੜ ਦਿਤਾ ਸੀ ।

ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਉਹ ਜਾਂਚ ਕਰ ਰਹੇ ਹਨ ਕਿ ਵਿਅਕਤੀ ਨੇ ਇਹ ਕਦਮ ਕਿਉਂ ਚੁੱਕਿਆ ਸੀ ।

ਪਰਿਵਾਰ ਲਈ ਇੱਕ ਨਿਜੀ ਸੰਸਕਾਰ ਵੀਰਵਾਰ ਸਵੇਰ ਨੂੰ ਇੱਕ ਚਰਚ ਵਿੱਚ ਤਹਿ ਕੀਤਾ ਗਿਆ ਹੈ। ਪਰਿਵਾਰ ਲਈ ਇੱਕ ਆਨਲਾਈਨ ਫੰਡਰੇਜ਼ਰ ਨੇ ਮੰਗਲਵਾਰ ਦੁਪਹਿਰ ਤੱਕ 170,000 ਡਾਲਰ ਤੋਂ ਵੱਧ ਇਕੱਠਾ ਕੀਤਾ ਸੀ, ਅਤੇ ਪੀੜਿਤਾਂ ਨੂੰ “ਓਸ਼ਾਵਾ ਕਮਿਊਨਿਟੀ ਦੇ ਪਿਆਰੇ ਅਤੇ ਸਰਗਰਮ ਮੈਂਬਰ” ਵਜੋਂ ਦਰਸਾਇਆ ਸੀ ।

 

Related News

ਓਨਟਾਰੀਓ ਕੰਜ਼ਰਵੇਟਿਵ ਪਾਰਟੀ ਦੇ ਆਗੂ ਵੱਲੋਂ ਕਾਕਸ ਤੋਂ ਬਾਹਰ ਕੀਤੇ ਜਾਣ ਦੀਆਂ ਕੋਸਿ਼ਸ਼ਾਂ ਨੂੰ ਰੋਕਣ ਲਈ ਕਰਨਗੇ ਸੰਘਰਸ਼:ਐਮਪੀ ਡੈਰੇਕ ਸਲੋਨ

Rajneet Kaur

ਕੋਰੋਨਾ ਪ੍ਰਭਾਵਿਤ ਸੂਬਿਆਂ ਵਿੱਚ ਵੈਕਸੀਨ ਵੰਡਣ ਦਾ ਕੰਮ ਤੇਜ਼ੀ ਨਾਲ ਪੂਰਾ ਕਰਨ ਦੀਆਂ ਹਦਾਇਤਾਂ

Vivek Sharma

ਬਰੈਂਪਟਨ ਦੇ ਕਬਰਸਤਾਨ ‘ਚ ਚਲੀਆਂ ਗੋਲੀਆਂ, 3 ਲੋਕ ਜ਼ਖਮੀ, 2 ਗੰਭੀਰ

Rajneet Kaur

Leave a Comment