channel punjabi
Canada International News North America

ਅਮਰੀਕਾ ‘ਚ ਹਰ ਘੰਟੇ ਮਿਲ ਰਹੇ ਨੇ ਕੋਰੋਨਾ ਵਾਇਰਸ ਦੇ 2,600 ਕੇਸ ਪੋਜ਼ਟਿਵ

ਅਮਰੀਕਾ ਚ ਕੋਰੋਨਾ ਵਾਇਰਸ  ਦੇ ਮਾਮਲਿਆਂ ਚ ਲਗਾਤਾਰ ਵਾਧਾ ਦੇਖਿਆ ਜਾ ਰਿਹਾ ਹੈ। ਅਮਰੀਕਾ ਦੀ ਵੀਰਵਾਰ ਦੀ ਰਿਪੋਰਟ ਦੀ ਗਲ ਕਰੀਏ ਤਾਂ ਇਥੇ ਮਾਮਲੇ ਹਰ ਦਿਨ ਤੇਜ਼ੀ ਨਾਲ ਵੱਧ ਰਹੇ ਹਨ। ਵੀਰਵਾਰ ਤੱਕ ਕੁਲ ਮਾਮਲਿਆਂ ਦੀ ਗਿਣਤੀ 40 ਲੱਖ ਤੇ ਪਹੁੰਚ ਗਈ ਹੈ।

ਨਿਊਜ਼ ਏਜੰਸੀ ਮੁਤਾਬਕ ਅਮਰੀਕਾ ਵਿਚ ਮਹਾਂਮਾਰੀ ਦੀ ਬੁਰੀ ਸਥਿਤੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਥੇ ਹਰ ਘੰਟੇ ਕਰੋਨਾ ਵਾਇਰਸ ਦੇ 2600 ਨਵੇਂ ਮਾਮਲੇ ਦਰਜ ਕੀਤੇ ਜਾ ਰਹੇ ਹਨ। ਦੁਨੀਆ ਦੇ ਕਿਸੇ ਵੀ ਕੋਨੇ ‘ਚ ਕਰੋਨਾ ਲਾਗ ਫੈਲਣ ਦੀ ਦਰ ਇੰਨੀਂ ਤੇਜ਼ੀ ਨਾਲ ਨਹੀਂ ਵਧ ਰਹੀ ਜਿਨਾਂ ਅਮਰੀਕਾ ਚ ਵਧ ਰਹੀ ਹੈ। ਪਿਛਲੇ 16 ਦਿਨਾਂ ਚ ਅਮਰੀਕਾ ਵਿਚ ਹਰ ਮਿੰਟ ਵਿਚ 43 ਨਵੇਂ ਮਾਮਲੇ ਦਰਜ ਹੋਏ ਹਨ।

ਟਰੰਪ ਪ੍ਰਸ਼ਾਸ਼ਨ ਵੀ ਇਸੇ ਲਈ ਨਿਸ਼ਾਨੇ ਤੇ ਹੈ ਤੇ ਲਗਾਤਾਰ ਇਨਾਂ ਇਲਜ਼ਾਮਾ ਦਾ ਸਾਹਮਣਾ ਕਰ ਰਿਹਾ ਹੈ ਕਿ ਉਨਾਂ ਕਰੋਨਾ ਮਾਮਲੇ ਤੇ ਸਹੀ ਕਦਮ ਨਹੀਂ ਚੁੱਕੇ । ਹਾਲਾਂਕਿ ਹੁਣ ਉਨਾਂ ਵਲੋਂ ਮਾਸਕ ਪਾਉਣ ਦੀ ਤਾਕੀਦ ਕੀਤੀ ਜਾ ਰਹੀ ਹੈ। ਟਰੰਪ ਹਾਲਾਂਕਿ ਪਹਿਲਾਂ ਹੀ ਇਸ ਗਲ ਦੇ ਸੰਕੇਤ ਦੇ ਚੁਕੇ ਨੇ ਕੀ ਕੋਵਿਡ-19  ਮਾਮਲਿਆਂ ‘ਚ ਉਛਾਲ ਆ ਸਕਦਾ ਹੈ। ਇਸੇ ਲਈ ਅਮਰੀਕਾ ਦੇ ਵਿਚ ਵੱਡੀ ਚਿੰਤਾ ਬਰਕਰਾਰ ਹੈ ਕਿ ਕਿਵੇਂ ਇਸ ਬੀਮਾਰੀ ਨਾਲ ਨਜਿਠਿਆ ਜਾਵੇ।

ਰਿਪੋਰਟ ਮੁਤਾਬਕ ਅਮਰੀਕਾ ਚ 10 ਹਜ਼ਾਰ ਦੀ ਅਬਾਦੀ ਤੇ 120 ਲੋਕ ਪ੍ਰਭਾਵਿਤ ਨੇ ਤਾਂ 4.4 ਲੋਕਾਂ ਦੀ ਮੌਤ ਹੋਈ ਹੈ। ਉਥੇ ਹੀ ਹੁਣ ਤੱਕ ਅਮਰੀਕਾ ਚ ਕੋਰੋਨਾ ਦੇ 4,125,130 ਮਾਮਲੇ ਸਾਹਮਣੇ ਆ ਚੁਕੇ ਹਨ,ਜਿਨਾਂ ਵਿਚੋਂ 146,550 ਲੋਕਾਂ ਦੀ ਮੌਤ ਹੋ ਚੁਕੀ ਹੈ, ਤੇ 1 ਲੱਖ 944 ਹਜ਼ਾਰ,490 ਲੋਕਾਂ ਨੂੰ ਰੀ-ਕਵਰ ਕੀਤਾ ਜਾ ਚੁਕਿਆ ਹੈ।

 

Related News

ਬਰੈਂਪਟਨ ਅਤੇ ਮਿਸੀਸਾਗਾ ਪੁਲਿਸ ਦੀ ਵਰਦੀ ‘ਤੇ ਲੱਗਣਗੇ ਕੈਮਰੇ

Vivek Sharma

BIG NEWS : ਸਿਹਤ ਮਾਹਿਰਾਂ ਨੇ ਓਂਟਾਰਿਓ ਵਿੱਚ ਮੁੜ ਤੋਂ ਤਾਲਾਬੰਦੀ ਦੀ ਕੀਤੀ ਸਿਫਾਰਸ਼, ਮੇਅਰ ਨੇ ਘੱਟੋ ਘੱਟ ਦੋ ਹਫਤਿਆਂ ਲਈ ਬੰਦ ਕਰਨ ਦੀ ਦਿੱਤੀ ਸਲਾਹ !

Vivek Sharma

ਬੀਸੀਜੀ ਦਾ ਟੀਕਾ ਕੋਵਿਡ -19 ਵਿਰੁੱਧ ਲੜਾਈ ਵਿੱਚ ਹੋ ਸਕਦੈ ਕਾਰਗਰ : ਅਧਿਐਨ

Rajneet Kaur

Leave a Comment