channel punjabi
Canada International News North America

ਵੱਡੀ ਖ਼ਬਰ: ਅਮਰੀਕੀ ਰਾਜ ਇਦਾਹੋ ਦੀ ਕੋਇਰ ਡੀ ਅਲੇਨ ਝੀਲ ‘ਤੇ ਦੋ ਜਹਾਜ਼ਾਂ ਦੀ ਟੱਕਰ, 8 ਲੋਕਾਂ ਦੀ ਹੋਈ ਮੌਤ

ਵਾਸ਼ਿੰਗਟਨ: ਅਮਰੀਕੀ ਰਾਜ ਇਦਾਹੋ ਦੀ ਕੋਇਰ ਡੀ ਅਲੇਨ ਝੀਲ ‘ਤੇ ਦੋ ਜਹਾਜ਼ਾਂ ਦੀ ਆਪਸ ਵਿੱਚ ਟੱਕਰ ਹੋਣ ਕਾਰਨ ਘੱਟੋ-ਘੱਟ ਅੱਠ ਲੋਕਾਂ ਦੀ ਮੌਤ ਹੋਣ ਦਾ ਖ਼ਦਸ਼ਾ ਹੈ।
ਕੁਟੇਨਾਈ ਕਾਉਂਟੀ ਸ਼ੈਰਿਫ ਦੇ ਦਫ਼ਤਰ ਲੈਫਟੀਨੈਂਟ ਰਿਆਨ ਹਿਗਿੰਸ ਨੇ ਪੁਸ਼ਟੀ ਕੀਤੀ ਅਤੇ ਦੱਸਿਆ ਕਿ ਜਹਾਜ਼ਾਂ ਦੇ ਟਕਰਾਉਣ ਤੋਂ ਬਾਅਦ ਇੱਕ ਕਾਲ ਆਈ ਸੀ । ਹਿਗਿੰਸ ਨੇ ਕਿਹਾ ਹੈ ਕਿ ਘਟਨਾ ਸਥਾਨ ‘ਤੇ ਦੋ ਮ੍ਰਿਤਕ,ਡੁਬਣ ਤੋਂ ਪਹਿਲਾਂ ਜਹਾਜ਼ਾਂ ‘ਚੋਂ ਬਰਾਮਦ ਕੀਤੇ ਗਏ ਸਨ ।ਹਾਲਾਂਕਿ ਬਾਕੀ ਛੇ ਪੀੜਿਤਾਂ ਦਾ ਅਜੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ, ਪਰ ਮੰਨਿਆ ਜਾ ਰਿਹਾ ਹੈ ਕਿ ਉਹ ਮਰ ਗਏ ਹਨ।

ਰਿਪੋਰਟਾਂ ਦੇ ਅਨੁਸਾਰ,ਜਹਾਜ਼ ਇੱਕ ਸੋਨਾਰ ਟੀਮ ਦੁਆਰਾ ਡੂੰਘੇ ਪਾਣੀ ‘ਚ ਸਨ। ਹਿਗਿੰਸ ਨੇ ਕਿਹਾ ਕਿ ਮਲਬੇ ਨੂੰ ਮੁੜ ਪ੍ਰਾਪਤ ਕਰਨ ਲਈ ਘੱਟੋ-ਘੱਟ ਇੱਕ-ਦੋ ਦਿਨ ਲੱਗ ਸਕਦੇ ਹਨ।

Related News

ਕੋਰੋਨਾ ਪਾਬੰਦੀਆਂ ਦੀ ਉਲੰਘਣਾ ਕਾਰਨ ਬਾਰ ਦਾ ਲਾਇਸੈਂਸ ਹੋਇਆ ਰੱਦ

Vivek Sharma

ਅਮਰੀਕਾ ‘ਚ ਬੇਰੁਜ਼ਗਾਰੀ ਭੱਤਾ ਲੈਣ ਵਾਲਿਆਂ ਦੀ ਗਿਣਤੀ ਵਧ ਕੇ ਪਹੁੰਚੀ 11 ਲੱਖ ‘ਤੇ

Rajneet Kaur

ਲਿਬਰਲ ਪਾਰਟੀ ਦੇ ਐਮਪੀ ਸੁੱਖ ਧਾਲੀਵਾਲ ਨੇ ਭਾਰਤ ਵਿਚ ਕੋਰੋਨਾ ਵਾਇਰਸ ਦੇ ਡਬਲ ਮਿਊਟੈਂਟ ਦੇ ਕੇਸਾਂ ਵਿਚ ਤੇਜ਼ੀ ਨਾਲ ਹੋ ਰਹੇ ਵਾਧੇ ’ਤੇ ਪ੍ਰਗਟਾਈ ਚਿੰਤਾ,ਭਾਰਤ ਗਏ ਕੈਨੇਡੀਅਨਾਂ ਨੂੰ ਜਲਦ ਕੈਨੇਡਾ ਵਾਪਸ ਪਰਤਣ ਦੀ ਕੀਤੀ ਅਪੀਲ

Rajneet Kaur

Leave a Comment