channel punjabi
Canada International News North America

RCMP SURRREY POLICE ਦੇ ਹੱਥ ਲੱਗੀ ਵੱਡੀ ਸਫ਼ਲਤਾ, ਵੱਡੀ ਮਾਤਰਾ ਵਿਚ ਨਸ਼ੀਲੇ ਪਦਾਰਥ ਕੀਤੇ ਬਰਾਮਦ

ਕੈਨੇਡਾ ਪੁਲਿਸ ਨੇ ਸਰੀ ਦੇ ਵ੍ਹੇਲੀ ਖੇਤਰ ਵਿੱਚੋਂ ਨਸ਼ਿਆਂ ਦੀ ਵੱਡੀ ਖੇਪ ਕੀਤੀ ਬਰਾਮਦ

ਪੁਲਸ ਨੇ ਸ਼ੱਕੀ ਹਲਾਤਾਂ ਵਿੱਚ ਦੋ ਵਿਅਕਤੀਆਂ ਨੂੰ ਕੀਤਾ ਕਾਬੂ, ਬਾਅਦ ਵਿੱਚ ਇੱਕ ਨੂੰ ਛੱਡਿਆ ਗਿਆ

ਮੁਲਜ਼ਮਾਂ ਤੋਂ ਹਥਿਆਰ ਅਤੇ ਇੱਕ ਲੱਖ ਡਾਲਰ ਕੈਸ਼ ਵੀ ਹੋਏ ਬਰਾਮਦ

ਮਾਮਲੇ ਦੀ ਅੱਗੇ ਦੀ ਜਾਂਚ ਵਿਚ ਜੁੱਟੀ ਕੈਨੇਡੀਅਨ ਪੁਲਿਸ

ਸਰੀ : ਕੈਨੇਡਾ ਦੇ ਸਰੀ ਵਿਚ ਪੁਲਿਸ ਨੇ ਨਸ਼ੀਲੇ ਪਦਾਰਥ ਬਰਾਮਦ ਕਰਨ ਵਿਚ ਸਫ਼ਲਤਾ ਹਾਸਲ ਕੀਤੀ। RCMP ਪੁਲਿਸ ਨੇ ਸਰੀ ਦੇ ਵ੍ਹੇਲੀ ਇਲਾਕੇ ਦੇ ਇੱਕ ਘਰ ਵਿੱਚੋਂ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ, ਅਸਲਾ, ਇੱਕ ਹਥਿਆਰ ਅਤੇ ਇੱਕ ਲੱਖ ਡਾਲਰ ਕੈਸ਼ ਬਰਾਮਦ ਕੀਤਾ ਹੈ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸਰੀ ਆਰ.ਸੀ.ਐਮ.ਪੀ. ਦੀ ਕੌਰਪੋਰਲ ਜੋਨੀ ਸਿੱਧੂ ਨੇ ਦੱਸਿਆ ਕਿ ਕਰੀਬ 2 ਹਫ਼ਤੇ ਪਹਿਲਾਂ 20 ਅਗਸਤ ਨੂੰ 129 ਸਟ੍ਰੀਟ ਉੱਤੇ 9400 ਬਲੌਕ ਦੇ ਇੱਕ ਘਰ ਦੇ ਬਾਹਰ ਦੋ ਜਣਿਆਂ ਨੂੰ ਸ਼ੱਕੀ ਹਾਲਤ ਵਿਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਨ੍ਹਾਂ ਪਾਸੋਂ ਕੈਸ਼ ਅਤੇ ਕੁਝ ਨਸ਼ੀਲੇ ਪਦਾਰਥ ਮਿਲੇ ਸਨ।

ਬਾਅਦ ਵਿਚ ਹੋਰ ਜਾਂਚ ਪੜਤਾਲ ਲਈ ਇਸ ਘਰ ਦੇ ਸਰਚ ਵਾਰੰਟ ਹਾਸਲ ਕਰਕੇ 20 ਅਗਸਤ ਨੂੰ ਹੀ, ਸਰੀ ਗੈਂਗ ਇਨਫੌਰਸਮੈਂਟ ਟੀਮ ਅਤੇ ਫਰੰਟ ਲਾਇਨ ਅਫਸਰਾਂ ਦੀ ਮਦਦ ਦੇ ਨਾਲ ਕਾਰਵਾਈ ਕੀਤੀ ਗਈ। ਇਸ ਕਾਰਵਾਈ ਦੌਰਾਨ 225 ਗ੍ਰਾਮ ਕੋਕੀਨ, 3.1 ਕਿਲੋਗ੍ਰਾਮ ਫ਼ੈਨਟਾਨਿਲ, 157 ਓਕਸੀਕੋਡੋਨ ਦੀਆਂ ਗੋਲੀਆਂ, ਇੱਕ ਲੱਖ ਡਾਲਰ ਕੈਸ਼, ਹੈਂਡਗੰਨ ਅਤੇ ਅਸਲਾ, 20 ਕਿਲੋਗ੍ਰਾਮ ਰੌਅ ਕਟਿੰਗ ਏਜੈਂਟ ਅਤੇ ਡਰੱਗਜ਼ ਬਣਾਉਣ ਵਿੱਚ ਵਰਤੇ ਜਾਣ ਵਾਲੀਆਂ ਵਧੇਰੇ ਚੀਜ਼ਾਂ ਬਰਾਮਦ ਕੀਤੀਆਂ ਗਈਆਂ।

ਇਸ ਸਬੰਧ ਵਿਚ ਇਕ ਆਦਮੀ ਪੁਲਿਸ ਹਿਰਾਸਤ ਵਿਚ ਹੈ ਅਤੇ ਦੂਜੇ ਨੂੰ ਛੱਡ ਦਿੱਤਾ ਗਿਆ ਹੈ। ਫਿਲਹਾਲ ਪੁਲਿਸ ਵੱਲੋਂ ਅੱਗੇ ਦੀ ਜਾਂਚ ਵੀ ਕੀਤੀ ਜਾ ਰਹੀ ਹੈ।

Related News

ਟੋਰਾਂਟੋ ਦੇ ਮੇਅਰ ਜੌਹਨ ਟੋਰੀ ਨੇ ਵੀ ਲਈ ਵੈਕਸੀਨ ਦੀ ਪਹਿਲੀ ਖ਼ੁਰਾਕ, ਲੋਕਾਂ ਨੂੰ ਵੈਕਸੀਨ ਲੈਣ ਲਈ ਕੀਤਾ ਪ੍ਰੇਰਿਤ

Vivek Sharma

ਵ੍ਹਾਈਟ ਹਾਊਸ ਨੂੰ ਸ਼ੱਕੀ ਲਿਫ਼ਾਫ਼ਾ ਭੇਜਣ ਦਾ ਮਾਮਲਾ: ਇਕ ਵਿਅਕਤੀ ਗ੍ਰਿਫਤਾਰ

Vivek Sharma

ਕਿਸਾਨਾਂ ਦੇ ਹੱਕ ‘ਚ ਕੀਤੀ ਟਰੂਡੋ ਦੀ ਟਿੱਪਣੀ ‘ਤੇ ਭਾਰਤ ਸਰਕਾਰ ਨੂੰ ਇਤਰਾਜ਼, ਟਰੂਡੋ ਦੇ ਬਿਆਨ ਨੂੰ ਦੱਸਿਆ ਗੈਰ-ਜ਼ਰੂਰੀ

Vivek Sharma

Leave a Comment