Channel Punjabi
Canada International News Sticky

ਕੈਨੇਡਾ ਵਿੱਚ 22 ਸਾਲਾਂ ਪੰਜਾਬ ਦੇ ਨੌਜਵਾਨ ਦੀ ਹੋਈ ਮੌਤ

drad

ਮਲੋਟ: ਇਕ ਹੋਰ ਪੁੱਤ ਅਪਣੇ ਘਰਦਿਆਂ ਤੋਂ ਸਦਾ ਲਈ ਦੂਰ ਹੋਗਿਆ ਹੈ।ਪਿੰਡ ਮਲੋਟ ‘ਚ ਇਕ ਹੋਰ ਮਾਂ ਦਾ ਘਰ ਸੁੰਨਾ ਹੋਇਆ। ਸਹਿਕਾਰੀ ਵਿਭਾਗ ਵਿੱਚ ਅਡੀਟਰ ਅਤੇ ਮਲੋਟ ਸ਼ਹਿਰ ਅੰਦਰ ਸਮੂਹ ਜਥੇਬੰਦੀਆਂ ਦੇ ਕੋਆਰਡੀਨੇਟਰ ਮਨੋਜ ਅਸੀਜਾ ਅਤੇ ਕੇ.ਸੀ ਸਕੂਲ ਦੇ ਵਾਇਸ ਪ੍ਰਿੰਸੀਪਲ ਸੁਨੀਤਾ ਅਸੀਜਾ ਦਾ ਮਲੋਟ ਤੋਂ ਤਿੰਨ ਸਾਲ ਪਹਿਲਾਂ ਗਿਆ 22 ਸਾਲਾਂ ਪੁੱਤ ਸਿਧਾਰਥ ਅਸੀਜਾ ਦੀ ਕੈਨੇਡਾ ਵਿੱਚ ਮੌਤ ਹੋ ਗਈ ਹੈ। ਜਿਸਦੀ ਖਬਰ ਸੁਣਦਿਆਂ ਘਰਦਿਆਂ ‘ਚ ਸੋਗ ਦੀ ਲਹਿਰ ਪਸਰ ਗਈ ਹੈ।ਦੱਸਦਈਏ ਸਿਧਾਰਥ ਅਸੀਜਾ ਕੈਨਾਡੋਰ ਕਾਲਜ ਟੋਰਾਂਟੋ ਤੋਂ ਬਿਜਨਸ ਨਾਲ ਸਬੰਧਤ ਪੜਾਈ ਕਰਨ ਤੋਂ ਬਾਅਦ ਨੋਵਾਸਕੋਸ਼ੀਆਂ ਸਟੇਟ ਵਿੱਚ ਰਹਿ ਰਿਹਾ ਸੀ।
ਸਿਧਾਰਥ ਅਸੀਜਾ ਅਪਣੇ ਦੋਸਤਾਂ ਨਾਲ ਘੁੰਮਣ ਗਿਆ ਸੀ। ਪੈਰ ਫਿਸਲਣ ਕਾਰਨ ਸਿਧਾਰਥ ਲੇਕ ਵਿੱਚ ਗਿਰ ਗਿਆ। ਆਸ-ਪਾਸ ਦੇ ਲੋਕਾਂ ਨੇ ਉਸਨੂੰ ਲੇਕ ਤੋਂ ਬਾਹਰ ਕੱਢਿਆ  ਗਿਆ ,ਤੇ ਤੁਰੰਤ ਐਲੀਡਕਸ ਸ਼ਹਿਰ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਜਿੱਥੇ ਅੱਜ ਉਸ ਨੇ ਦਮ ਤੋੜ ਦਿਤਾ ਹੈ। ਜਿਸਦੀ ਖਬਰ ਘਰਦਿਆ ਤੱਕ ਪਹੁੰਚਾ ਦਿਤੀ ਗਈ ਹੈ ਤੇ ਪੁਰੇ ਮਲੋਟ ‘ਚ ਸੋਗ ਦੀ ਲਹਿਰ ਫੈਲ ਗਈ ਹੈ।
ਪਰਿਵਾਰ ਵਲੋਂ ਕੇਂਦਰ ਸਰਕਾਰ ਨਾਲ ਸੰਪਰਕ ਕੀਤਾ ਗਿਆਂ ਹੈ ਇਸ ਲਈ ਸੰਭਾਵਨਾ ਹੈ ਕਿ ਕਰੀਬ 3 ਦਿਨਾਂ ਬਾਅਧ ਸਿਧਾਰਥ ਦਾ ਮ੍ਰਿਤਕ ਸਰੀਰ ਮਲੋਟ ਪਹੁੰਚ ਜਾਵੇਗਾ।

drad

Related News

ਅਮਰੀਕੀ ਲੜਾਕੂ ਜਹਾਜਾਂ ਨੂੰ ਦੇਖ ਘਬਰਾਇਆ ਚੀਨ, ਦੋਹਾਂ ਮੁਲਕਾਂ ਵਿਚਾਲੇ ਤਣਾਅ ਹੋਰ ਵਧਿਆ

Vivek Sharma

19 ਜੂਨ ਤੋਂ ਖੋਲ੍ਹੇ ਜਾਣਗੇ ਓਂਟਾਰੀਓ ਦੇ ਕਈ ਖੇਤਰ

team punjabi

ਟਰੂਡੋ ਨੇ ਚੀਨ ਦੀ ਬੰਧਕ ਕੂਟਨੀਤੀ ਦਾ ਕੀਤਾ ਪਰਦਾਫਾਸ਼

team punjabi

Leave a Comment

[et_bloom_inline optin_id="optin_3"]