channel punjabi
Canada International News North America

ਮੈਰੀ ਕਰਟਿਸ ਪਾਰਕ ਨੇੜੇ ਪਾਣੀ ‘ਚ ਤੈਰਦੀ ਹੋਈ ਮਿਲੀ ਲਾਸ਼,ਜਾਂਚ ਸ਼ੁਰੂ

ਟੋਰਾਂਟੋ: ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਸ਼ਹਿਰ ਦੇ ਪੱਛਮੀ ਸਿਰੇ ਦੇ ਇੱਕ ਪਾਰਕ ਦੇ ਨਜ਼ਦੀਕ ਇੱਕ ਲਾਸ਼ ਪਾਣੀ ਵਿੱਚ ਤੈਰਦੀ ਹੋਈ ਮਿਲੀ ਹੈ।

ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸ਼ਾਮ 4 ਵਜੇ ਤੋਂ ਪਹਿਲਾਂ ਕਾਲ ਆਈ ਸੀ। ਵਿਅਕਤੀ ਨੇ ਦਸਿਆ ਕਿ ਉਸਨੇ ਦੱਖਣ ਈਟੋਬਿਕੋਕ ਪਾਰਕ  ‘ਚੋਂ ਲੰਘਦੇ ਹੋਏ ਇਕ ਲਾਸ਼ ਨੂੰ ਦੇਖਿਆ।

ਪੁਲਿਸ ਦਾ ਕਹਿਣਾ ਹੈ ਕਿ ਇੱਕ ਲਾਸ਼ ਕਿਨਾਰੇ ਤੋਂ 10 ਫੁੱਟ ਦੇ ਕਰੀਬ ਬਰਾਮਦ ਕੀਤੀ ਗਈ ਹੈ। ਹਾਲਾਂਕਿ, ਪੁਲਿਸ ਨੇ  ਮ੍ਰਿਤਕ ਦੀ ਉਮਰ ਜਾਂ ਲਿੰਗ ਦੀ ਪੁਸ਼ਟੀ ਨਹੀਂ ਕੀਤੀ। ਜਦੋਂ ਤੱਕ ਉਸਦੇ ਰਿਸ਼ਤੇਦਾਰ ਨੂੰ ਸੂਚਿਤ ਨਹੀਂ ਕੀਤਾ ਜਾਂਦਾ।

ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਅਜੇ ਤੈਅ ਨਹੀਂ ਕੀਤਾ  ਕਿ ਮੌਤ ਸ਼ੱਕੀ ਹੈ ਜਾਂ ਨਹੀਂ।

Related News

ਕੈਨੇਡਾ ਦੀ ਸ਼ਰਾਬ ਕੰਪਨੀ ਵਲੋਂ ਬਣਾਈ ਬੀਅਰ ਦੇ ਨਾਂ ‘ਤੇ ਵਿਵਾਦ, ਹਿੰਦੂ ਭਾਈਚਾਰੇ ਵਲੋਂ ਜਤਾਇਆ ਗਿਆ ਸਖ਼ਤ ਵਿਰੋਧ

Vivek Sharma

ਬਰੈਂਪਟਨ ਦੇ MPPs ਸਰਕਾਰ ਤੋਂ 15 ਵਿਦਿਆਰਥੀਆਂ ‘ਤੇ ਕਲਾਸ ਦੇ ਅਕਾਰ ਲਗਾਉਣ ਦੀ ਕਰ ਰਹੇ ਨੇ ਮੰਗ

Rajneet Kaur

ਭਾਰਤ ਤੋਂ ਬਾਅਦ ਹੁਣ ਕੈਨੇਡਾ ਵੀ ਕਰੇਗਾ ਚੀਨ ਦੇ ਸਮਾਨ ਦਾ ਬਾਈਕਾਟ

team punjabi

Leave a Comment