channel punjabi
Canada International News North America

Ashton Dickson shooting: ਓਟਾਵਾ ਪੁਲਿਸ ਨੇ ਤਿੰਨ ਨਵੇਂ ਗਵਾਹਾਂ ਦੀਆਂ ਜਾਰੀ ਕੀਤੀਆਂ ਫੋਟੋਆਂ

ਓਟਾਵਾ ਪੁਲਿਸ ਦੀ ਕਤਲੇਆਮ ਇਕਾਈ ਐਸ਼ਟਨ ਡਿਕਸਨ (Ashton Dickson) ਦੀ ਗੋਲੀਬਾਰੀ ‘ਚ ਹੋਈ ਮੌਤ ਦੀ ਆਪਣੀ ਜਾਂਚ ‘ਚ ਤਿੰਨ ਨਵੇਂ ਗਵਾਹਾਂ ਦੀ ਤਲਾਸ਼ ਕਰ ਰਹੀ ਹੈ।

ਜਾਂਚਕਰਤਾਵਾਂ ਨੇ ਬੁੱਧਵਾਰ ਨੂੰ ਤਿੰਨ ਔਰਤਾਂ ਦੀਆਂ ਫੋਟੋਆਂ ਜਾਰੀ ਕੀਤੀਆਂ ਹਨ। ਉਨ੍ਹਾਂ ਨੁੰ ਵਿਸ਼ਵਾਸ ਹੈ ਕਿ ਹੋ ਸਕਦਾ ਹੈ ਕਿ ਇਨ੍ਹਾਂ ਕੋਲ 2017 ਦੀ ਘਟਨਾ ਨਾਲ ਜੁੜੀ ਮਹਤਵਪੂਰਣ ਜਾਣਕਾਰੀ ਹੋਵੇ, ਜਿਸ ‘ਚ 25 ਸਾਲਾ ਡਿਕਸਨ ਨੂੰ ਓਟਾਵਾ ਨਾਈਟ ਕਲੱਬ ਦੇ ਬਾਹਰ ਗੋਲੀ ਮਾਰ ਕੇ ਮਾਰ ਦਿਤਾ ਗਿਆ ਸੀ।

ਜੂਨ ਵਿੱਚ, ਪੁਲਿਸ ਨੇ ਇੱਕ ਨਿਗਰਾਨੀ ਵੀਡੀਓ ਜਾਰੀ ਕੀਤੀ ਜਿਸ ਵਿੱਚ ਉਹ ਸੱਤ ਆਦਮੀ ਦਿਖਾਈ ਦਿੱਤੇ ਸਨ ਜੋ ਜਾਂਚ ਦੇ ਹਿੱਸੇ ਵਜੋਂ ਗੱਲ ਕਰਨ ਦੀ ਉਮੀਦ ਕਰ ਰਹੇ ਸਨ।

ਪੁਲਿਸ ਨੇ ਡਿਕਸਨ ਦੇ ਕਾਤਲ ਦੀ ਗ੍ਰਿਫਤਾਰੀ ਤੱਕ ਪਹੁੰਚਣ ਵਾਲੀ ਜਾਣਕਾਰੀ ਲਈ 75,000 ਡਾਲਰ ਦਾ ਇਨਾਮ ਵੀ ਰੱਖਿਆ ਸੀ।

ਪੁਲਿਸ ਨੇ ਨੰਬਰ 613-236-1222 ext. 5493 ਜਾਰੀ ਕਰਦਿਆਂ ਕਿਹਾ ਹੈ ਕਿ ਜੇਕਰ ਇਨ੍ਹਾਂ ਤਿੰਨਾਂ ਔਰਤਾਂ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਹੋਵੇ ਤਾਂ ਸਪੰਰਕ ਕਰਨ। ਗੁਪਤ ਜਾਣਕਾਰੀ ਦੇਣ ਲਈ Crime Stoppers at 1-800-222-8477  ਤੇ ਸਪੰਰਕ ਕਰ ਸਕਦੇ ਹਨ।

Related News

ਬਰੈਂਪਟਨ ‘ਚ ਖੂਨ ਨਾਲ ਲਥਪਥ ਅਤੇ ਬੇਹੋਸ਼ ਮਿਲੇ ਵਿਅਕਤੀ ਦੀ ਹੋਈ ਮੌਤ

Rajneet Kaur

ਹਾਲਾਤਾਂ ਨਾਲ ਸਹੀ ਤਰੀਕੇ ਨਾਲ ਨਹੀਂ ਨਜਿੱਠੇ ਤਾਂ ਕੋਰੋਨਾ ਮਹਾਂਮਾਰੀ ਦੇ ‘ਆਰਥਿਕ ਦਾਗ’ ਹਮੇਸ਼ਾਂ ਲਈ ਬਣੇ ਰਹਿਣਗੇ : ਡਿਪਟੀ ਗਵਰਨਰ

Vivek Sharma

ਬਰੈਂਪਟਨ ‘ਚ ਦੋ ਬੱਚਿਆਂ ਨੂੰ ਵਾਹਨ ਨੇ ਮਾਰੀ ਟੱਕਰ

Rajneet Kaur

Leave a Comment