channel punjabi
International News North America

ਅਫਰੀਕੀ ਦੇਸ਼ ਮਾਲੀ ‘ਚ ਫ਼ੌਜ ਦਾ ਤਖਤਾ ਪਲਟ, ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੂੰ ਬਣਾਇਆ ਬੰਧਕ

ਬਮਾਕੋ: ਪੱਛਮੀ ਅਫ਼ਰੀਕੀ ਦੇਸ਼ ਮਾਲੀ ‘ਚ ਫ਼ੌਜ ਨੇ ਤਖਤਾ ਪਲਟਾ ਦਿੱਤਾ ਹੈ। ਮਾਲੀ ਦੇ ਰਾਸ਼ਟਰਪਤੀ  ਇਬਰਾਹਿਮ ਬੋਬਾਕਾਰ ਕੇਤਾ ਨੂੰ ਬਾਗੀ ਫੌਜੀਆਂ ਨੇ ਗ੍ਰਿਫਤਾਰ ਕਰ ਲਿਆ ਹੈ।

ਬਮਾਕੋ ਦੀਆਂ ਸੜਕਾਂ ‘ਤੇ ਫੌਜੀ ਇਸ ਤਰ੍ਹਾਂ ਘੁੰਮੇ ਜਿਸ ਤੋਂ ਇਹ ਹੋਰ ਸਪਸ਼ਟ ਹੋ ਗਿਆ ਕਿ ਰਾਜਧਾਨੀ ਸ਼ਹਿਰ ‘ਤੇ ਉਨ੍ਹਾਂ ਦਾ ਕਾਬੂ ਹੋ ਗਿਆ ਹੈ। ਫਿਲਹਾਲ ਫੌਜ ਵੱਲੋਂ ਤਤਕਾਲ ਕੋਈ ਬਿਆਨ ਨਹੀਂ ਆਇਆ। ਇਸ ਸਬੰਧੀ ਖੇਤਰੀ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੂੰ ਮੰਗਲਵਾਰ ਬੰਧਕ ਬਣਾ ਲਿਆ।

ਇਸ ਦੌਰਾਨ ਰਾਜਧਾਨੀ ਬਮਾਕੋ ‘ਚ ਵਿਦਰੋਹੀ ਫ਼ੌਜੀਆਂ ਨੇ ਵੱਡੇ ਪੈਮਾਨੇ ‘ਤੇ ਫਾਈਰਿੰਗ ਵੀ ਕੀਤੀ। ਲੋਕਾਂ ਨੇ ਸੜਕਾਂ ‘ਤੇ ਵਿਰੋਧ ਵੀ ਕੀਤਾ। ਸਰਕਾਰੀ ਇਮਾਰਤਾਂ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ ਗਿਆ।

ਅਫਰੀਕੀ ਸੰਘ ਤੇ ਸਥਾਨਕ ਸਮੂਹ ਈਕੋਵਾਸ ਨੇ ਇਸ ਬਗਾਵਤ ਦੀ ਨਿੰਦਾ ਕੀਤੀ ਹੈ।ਬਾਗੀ ਫੌਜੀ ਰਾਸ਼ਟਰਪਤੀ ਤੋਂ ਅਸਤੀਫੇ ਦੀ ਮੰਗ ਕਰ ਰਹੇ ਹਨ।ਇਕ ਰਿਪੋਰਟ ਮੁਤਾਬਕ ਬਾਗੀ ਫੌਜੀਆਂ ਦੀ ਅਗਵਾਈ ਕਾਤੀ ਕੈਂਪ ਦੇ ਡਿਪਟੀ ਹੈੱਡ ਕਰਨਲ ਮਲਿਕ ਡਿਆਓ ਤੇ ਕਮਾਂਡਰ ਜਨਰਲ ਸਾਦੀਓ ਕਮਾਰਾ ਨੇ ਕੀਤੀ।

ਖ਼ਬਰ ਹੈ ਕਿ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੇ ਅਸਤੀਫਾ ਦੇ ਦਿੱਤਾ ਹੈ ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦਸ ਦਈਏ ਅਜੇ ਤੱਕ ਇਹ ਸਪਸ਼ਟ ਨਹੀਂ ਹੈ ਉਨ੍ਹਾਂ ਇਸ ਤਰ੍ਹਾਂ ਕਿਉਂ ਕੀਤਾ।ਕੁਝ ਰਿਪੋਰਟਾਂ ਮੁਤਾਬਕ ਇਹ ਵੀ ਕਿਹਾ ਜਾ ਰਿਹਾ ਹੈ ਕਿ  ਇਹ ਬਗਾਵਤ ਤਨਖਾਹ ਦੇ ਵਿਵਾਦ ਨੂੰ ਲੈ ਕੇ ਹੈ। ਮਾਲੀ ‘ਚ ਰਾਸ਼ਟਰਪਤੀ ਖ਼ਿਲਾਫ਼ ਇਸ ਸਾਲ ਮਈ ‘ਚ ਵਿਦਰੋਹ ਸ਼ੁਰੂ ਹੋਇਆ ਸੀ। ਉਦੋਂ ਇੱਥੇ ਦੀ ਅਦਾਲਤ ਨੇ ਸੰਸਦੀ ਚੋਣਾਂ ਦਾ ਨਤੀਜਾ ਪਲਟਦੇ ਹੋਏ ਇਬਰਾਹਿਮ ਬੋਬਾਕਾਰ ਕੇਤਾ ਨੂੰ ਦੋਬਾਰਾ ਰਾਸ਼ਟਰਪਤੀ ਬਣਾ ਦਿੱਤਾ ਗਿਆ ਸੀ।

ਸੰਯੁਕਤ ਰਾਸ਼ਟਰ ਤੇ ਰੂਸ ਬੀਤੇ 7 ਸਾਲ ਤੋਂ ਮਾਲੀ ‘ਚ ਰਾਜਨੀਤਕ ਸਥਿਰਤਾ ਲਿਆਉਣ ਦੀ ਕੋਸ਼ਿਸ਼ ਕਰ ਰਹੇ ਸਨ। ਮਾਲੀ ਦੇ ਰਾਸ਼ਟਰਪਤੀ ਨੂੰ ਲੋਕਤੰਤਰਿਕ ਰੂਪ ਨਾਲ ਚੁਣਿਆ ਗਿਆ ਸੀ ਤੇ ਉਨ੍ਹਾਂ ਨੇ ਫਰਾਂਸ ਤੇ ਹੋਰ ਪੱਛਮੀ ਦੇਸ਼ਾਂ ਤੋਂ ਵਿਆਪਕ ਸਮਰਥਨ ਪ੍ਰਾਪਤ ਹੈ। ਇਸ ਤੋਂ ਪਹਿਲਾਂ 2012 ‘ਚ ਵੀ ਇੱਥੇ ਫ਼ੌਜ ਤਖਤਾਪਲਟੀ ਹੋਈ ਸੀ।

Related News

ਕੈਨੇਡਾ–ਅਮਰੀਕਾ ਬਾਰਡਰ ਖੁੱਲਣ ਦਾ ਇੰਤਜ਼ਾਰ ਹੋਰ ਵਧਿਆ

team punjabi

ਬੀਤੇ ਦਿਨੀਂ ਕੈਲਗਰੀ ਦੇ ਟ੍ਰੈਫਿਕ ਪੁਲਸ ਅਧਿਕਾਰੀ ਦਾ ਪੁਲਸ ਸਨਮਾਨਾਂ ਨਾਲ ਕੀਤਾ ਗਿਆ ਅੰਤਮ ਸੰਸਕਾਰ

Rajneet Kaur

ਨੋਵਾ ਸਕੋਸ਼ੀਆ ਦੇ ਵਿਦਿਆਰਥੀ ਵੋਟ ਪ੍ਰੋਗਰਾਮ ਰਾਹੀਂ ਮਿਉਂਸੀਪਲ ਚੋਣਾਂ ‘ਚ ਲੈਣਗੇ ਹਿੱਸਾ

Rajneet Kaur

Leave a Comment