channel punjabi
Canada International News North America

ਓਂਟਾਰੀਓ ‘ਚ ਕੋਰੋਨਾ ਵਾਇਰਸ ਦੀ ਰਫ਼ਤਾਰ ਹੋਈ ਧੀਮੀ, ਮਾਰਚ ਤੋਂ ਬਾਅਦ ਹੁਣ ਤੱਕ ਸਭ ਤੋਂ ਘੱਟ ਕੇਸਾਂ ਦੀ ਪੁਸ਼ਟੀ

ਓਂਟਾਰੀਓ: ਓਨਟਾਰੀਓ ਸਿਹਤ ਅਧਿਕਾਰੀਆਂ ਵੱਲੋਂ ਕਈ ਮਹੀਨਿਆਂ ਵਿੱਚ ਪਹਿਲੀ ਵਾਰੀ ਪ੍ਰੋਵਿੰਸ ਵਿੱਚ ਕੋਵਿਡ-19 ਨਾਲ ਸਬੰਧਤ ਕੋਈ ਮੌਤ ਰਿਪੋਰਟ ਨਹੀਂ ਕੀਤੀ ਗਈ। ਸਿਹਤ ਮੰਤਰਾਲੇ ਨੇ ਕੋਵਿਡ-19 ਦੇ ਸਿਰਫ 112 ਨਵੇਂ ਕੇਸਾਂ ਦੀ ਰਿਪੋਰਟ ਕੀਤੀ ਹੈ, ਜਿਸਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਮਾਰਚ ਤੋਂ ਬਾਅਦ ਦੇ ਇਹ ਦੂਸਰੇ ਸਭ ਤੋਂ ਘੱਟ ਨਵੇਂ ਕੇਸਾਂ ਦੀ ਨਿਸ਼ਾਨਦੇਹੀ ਹੈ। ਪਿਛਲੀ ਵਾਰ 26 ਜੂਨ ਨੂੰ ਸੂਬੇ ਵਿੱਚ ਇਸ ਤੋਂ ਘੱਟ ਮਾਮਲਿਆਂ ਦੀ ਪੁਸ਼ਟੀ ਹੋਈ ਸੀ ਜਿਸ ‘ਚ ਸਿਰਫ 111 ਨਵੇਂ ਸਕਾਰਾਤਮਕ ਮਾਮਲੇ ਸਾਹਮਣੇ ਆਏ ਸਨ। ਹੁਣ ਵਾਲੇ ਕੋਰੋਨਾ ਕੇਸ ‘ਚ ਪਿਛਲੀ ਵਾਰ ਨਾਲੋਂ ਸਿਰਫ 0.3 ਫੀਸਦੀ ਵੱਧ ਹਨ।
ਓਂਟਾਰੀਓ ‘ਚ ਕੋਵਿਡ-19 ਦੇ ਕੁੱਲ 36,060 ਕੇਸਾਂ ਦੀ ਪੁਸ਼ਟੀ ਹੋਈ ਹੈ, ਜਿੰਨ੍ਹਾਂ ‘ਚੋਂ ਕੁੱਲ 31,603 ਮਰੀਜ਼ ਠੀਕ ਹੋ ਚੁੱਕੇ ਹਨ ਅਤੇ 2,691 ਕੋਰੋਨਾ ਪੀੜਿਤਾਂ ਦੀ ਮੌਤ ਹੋ ਗਈ ਹੈ। ਟੈਸਟਿੰਗ ਦੇ ਮਾਮਲੇ ਵਿੱਚ,ਸੂਬੇ ਭਰ ਵਿੱਚ ਜਨਤਕ ਸਿਹਤ ਇਕਾਈਆਂ ਨੇ ਕੱਲ੍ਹ 15,112 ਨੂੰ ਪੂਰਾ ਕੀਤਾ ਹੈ ਅਤੇ 12,626 ਟੈਸਟ ਜਾਂਚ ਅਧੀਨ ਹਨ।

ਵਾਇਰਸ ਜਦੋਂ ਆਪਣੇ ਪੂਰੇ ਚਰਮ ਉੱਤੇ ਸੀ ਤਾਂ ਪ੍ਰੋਵਿੰਸ ਵਿੱਚ ਰੋਜ਼ਾਨਾ ਦਰਜਨਾਂ ਲੋਕਾਂ ਦੀ ਮੌਤ ਹੋਈ । 30 ਅਪਰੈਲ ਨੂੰ ਪ੍ਰੋਵਿੰਸ ਵਿੱਚ ਇੱਕ ਦਿਨ ਵਿੱਚ, ਭਾਵ 24 ਘੰਟਿਆਂ ਦੇ ਅਰਸੇ ਵਿੱਚ, ਹੋਣ ਵਾਲੀਆਂ ਸੱਭ ਤੋਂ ਵੱਧ (86) ਮੌਤਾਂ ਦਰਜ ਕੀਤੀਆਂ ਗਈਆਂ। ਸੋਮਵਾਰ ਨੂੰ ਭਾਵੇਂ ਕੋਵਿਡ-19 ਦੇ ਨਵੇਂ ਮਾਮਲਿਆਂ ਵਿੱਚ ਥੋੜ੍ਹਾ ਇਜਾਫਾ ਤਾਂ ਦਰਜ ਕੀਤਾ ਗਿਆ ਪਰ ਸਿਹਤ ਅਧਿਕਾਰੀਆਂ ਵੱਲੋਂ ਇਸ ਵਾਇਰਸ ਕਾਰਨ ਕਿਸੇ ਮੌਤ ਦਾ ਜਿ਼ਕਰ ਨਹੀਂ ਕੀਤਾ ਗਿਆ।

Related News

ਅਮਰੀਕੀ ਅਦਾਲਤ ਦਾ ਵੱਡਾ ਫੈਸਲਾ, H-1B VISA ਬੈਨ ਕਰਨ ‘ਤੇ ਲਾਈ ਰੋਕ

Vivek Sharma

ਅਮਰੀਕਾ ਦੇ ਲਿਨ ਸ਼ਹਿਰ ’ਚ ਗੋਲੀਬਾਰੀ, ਇਕ ਦੀ ਮੌਤ ਤੇ ਪੰਜ ਜ਼ਖਮੀ

Vivek Sharma

ਸਟਾਫ ਦੀ ਘਾਟ ਤੋਂ ਬਾਅਦ ਮਹਾਂਮਾਰੀ ਦੇ ਕਾਰਨ ਪਬਲਿਕ ਪੂਲ ਹੋ ਸਕਦੇ ਹਨ ਪ੍ਰਭਾਵਿਤ : ਡੇਲ ਮਿਲਰ

Rajneet Kaur

Leave a Comment