channel punjabi
Canada International News North America

ਓਂਟਾਰੀਓ ‘ਚ ਸਕੂਲਾਂ ਨੂੰ ਮੁੜ੍ਹ ਖੋਲ੍ਹਣ ਦੀ ਯੋਜਨਾ : ਸਿੱਖਿਆ ਮੰਤਰੀ ਸਟੀਫਨ ਲੇਕਸ

ਟੋਰਾਂਟੋ: ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਸਾਰੇ ਸਕੂਲ਼, ਕਾਲੇਜ ਬੰਦ ਕਰ ਦਿਤੇ ਸਨ । ਪਰ ਹੁਣ ਓਂਟਾਰੀਓ ‘ਚ ਸਕੂਲ ਮੁੜ੍ਹ ਖੋਲ੍ਹਣ ਦੀ ਯੋਜਨਾ ਨੂੰ ਅਮਲੀ ਰੂਪ ਦਿਤਾ ਜਾਵੇਗਾ।

ਸੂਬੇ ਦੇ ਸਿੱਖਿਆ ਮੰਤਰੀ ਸਟੀਫਨ ਲੇਕਸ ਨੇ ਵੀਰਵਾਰ ਨੂੰ ਕਾਨਫਰੰਸ ਦੌਰਾਨ ਕਿਹਾ ਕਿ ਓਂਟਾਰੀਓ ਦੇ ਸਕੂਲਾਂ ਨੂੰ ਸਤੰਬਰ ਵਿੱਚ ਮੁੜ ਖੋਲ੍ਹਣ ਦੀ ਇੱਕ ਨਵੀਂ ਯੋਜਨਾ ਆ ਰਹੀ ਹੈ। ਉਨ੍ਹਾਂ ਕਿਹਾ ਕਿ  ਸਰਕਾਰ ਇਸ ਮਾਮਲੇ ਤੇ ਵੀਚਾਰ ਕਰ ਰਹੀ ਹੈ ਤੇ ਸਿਹਤ ਸਬੰਧੀ ਪ੍ਰੋਟੋਕਾਲਜ਼ ਨੂੰ ਧਿਆਨ ‘ਚ ਰਖਦੇ ਹੋਏ ਸਕੂਲ਼ਾਂ ਨੂੰ ਮੁੜ੍ਹ ਖੋਲ੍ਹਣ ਦੀ ਯੋਜਨਾ ਬਣਾਈ ਜਾ ਰਹੀ ਹੈ, ਤਾਂ ਜੋ ਬੱਚਿਆਂ ਦੀ ਪੜ੍ਹਾਈ ਖਰਾਬ ਨਾ ਹੋਵੇ।

ਬੋਰਡਾਂ ਕੋਲ ਅਜੇ ਉਨ੍ਹਾਂ ਯੋਜਨਾਵਾਂ ਨੂੰ ਜਮ੍ਹਾ ਕਰਨ ਲਈ 4 ਅਗਸਤ ਤੱਕ ਦਾ ਸਮਾਂ ਹੈ ਪਰ ਲੇਕਸ ਨੇ  ਕਿਹਾ ਕਿ ਉਸ ਤੋਂ ਪਹਿਲਾਂ ਵੱਖ-ਵੱਖ ਨਿਯਮਾਂ ਦਾ ਐਲਾਨ ਕੀਤਾ ਜਾ ਸਕਦਾ ਹੈ, ਜਿੰਨ੍ਹਾਂ ਦੀ ਸਕੂਲਾਂ ਨੂੰ ਪਾਲਣਾ ਕਰਨੀ ਪਵੇਗੀ। ਸਕੂਲਾਂ ਨੂੰ ਮਾਸਕ, ਸਮਾਜਕ ਦੂਰੀ ਵਰਗੀਆਂ ਹਿਦਾਇਤਾਂ ਦੀ ਸਖਤੀ ਨਾਲ ਪਾਲਣਾ ਕਰਵਾਉਣੀ ਪਵੇਗੀ।

Related News

ਓਂਟਾਰੀਓ ਵਿੱਚ 75 ਸਾਲ ਅਤੇ 60 ਸਾਲ ਉਮਰ ਵਾਲਿਆਂ ਲਈ ਸੋਮਵਾਰ ਨੂੰ ਲੱਗਣਗੇ ਕੋਰੋਨਾ ਵੈਕਸੀਨ ਦੇ ਟੀਕੇ

Vivek Sharma

ਪੁਲਿਸ ਨੇ ਕੁਈਨ ਵੈਸਟ ਵਿੱਚ ਸ਼ੋਰ-ਸ਼ਰਾਬੇ ਦੀ ਸ਼ਿਕਾਇਤ ਨਾਲ ਸਬੰਧਿਤ ਲਗਾਏ ਕਈ ਦੋਸ਼

Rajneet Kaur

ਬੈਕ ਟੂ ਸਕੂਲ ਪਲੈਨ ਦਾ ਪ੍ਰਚਾਰ ਕਰਨ ਲਈ ਫੋਰਡ ਸਰਕਾਰ ਵੱਲੋਂ ਐਡਵਰਟਾਈਜਿ਼ੰਗ ਕੈਂਪੇਨ ਸ਼ੁਰੂ

Rajneet Kaur

Leave a Comment