channel punjabi
Canada International News North America

ਓਂਟਾਰੀਓ ‘ਚ ਕੋਰੋਨਾ ਮਰੀਜ਼ਾਂ ਦੀ ਵਧੀ ਗਿਣਤੀ, 7 ਲੋਕਾਂ ਦੀ ਮੌਤ

ਓਂਟਾਰੀਓ: ਕੋਰੋਨਾ ਮਹਾਮਾਰੀ ਕਈ ਦੇਸ਼ਾਂ ‘ਚ ਮਾਰ ਕਰ ਰਹੀ ਹੈ। ਅਜਿਹੇ ‘ਚ ਕੋਈ ਨਹੀਂ ਜਾਣਦਾ ਕਿ ਅਜੇ ਹੋਰ ਕਿੰਨਾ ਚਿਰ ਇਸ ਭਿਆਨਕ ਬਿਮਾਰੀ ਨੇ ਦੁਨੀਆਂ ‘ਤੇ ਕਹਿਰ ਮਚਾਈ ਰੱਖਣਾ ਹੈ। ਪੂਰੀ ਦੁਨੀਆਂ ‘ਚ ਇਕ ਕਰੋੜ ਤੋਂ ਜ਼ਿਆਦਾ ਲੋਕ ਕੋਰੋਨਾ ਵਾਇਰਸ ਦੀ ਲਪੇਟ ‘ਚ ਆ ਚੁੱਕੇ ਹਨ।

ਓਂਟਾਰੀਓ ‘ਚ ਮੰਗਲਵਾਰ ਨੂੰ ਕੋਰੋਨਾ ਵਾਇਰਸ ਦੇ 157 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 7 ਲੋਕਾਂ ਦੀ ਮੌਤ ਹੋ ਗਈ ਹੈ।157 ਮਾਮਲਿਆਂ ਵਿੱਚੋਂ 99 ਟੋਰਾਂਟੋ ਅਤੇ ਪੀਲ ਖੇਤਰ ਦੇ ਹਨ, 17 ਵਿੰਡਸਰ-ਐਸੇਕਸ ਦੇ ਹਨ। ਪਿਛਲੇ 24 ਘੰਟੇ ਵਿੱਚ ਸੂਬੇ ਨੇ 23,759 ਕੋਰੋਨਾ ਵਾਇਰਸ ਟੈਸਟ ਕੀਤੇ ਸਨ,ਜਿੰਨ੍ਹਾਂ ਵਿੱਚੋਂ ਇਹ ਮਾਮਲੇ ਸਾਹਮਣੇ ਆਏ ਹਨ। ਓਂਟਾਰੀਓ ਵਿੱਚ ਕੁਲ 2,672 ਲੋਕਾਂ ਦੀ ਮੌਤ ਹੋ ਚੁੱਕੀ ਹੈ।ਕੋਰੋਨਾ ਵਾਇਰਸ ਨਾਲ ਕੈਨੇਡਾ ਦੇ ਸਭ ਤੋਂ ਵੱਧ ਪ੍ਰਭਾਵਿਤ ਸੂਬਾ ਕਿਊਬਿਕ ਹੈ, ਜਿਸ ‘ਚ ਕੋਵਿਡ-19 ਕਾਰਨ 18 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕੁਲ ਮ੍ਰਿਤਕਾਂ ਦੀ ਗਿਣਤੀ 5,503 ਹੋ ਗਈ ਹੈ।

ਕੋਰੋਨਾ ਪ੍ਰਭਾਵਿਤ ਮੁਲਕਾਂ ‘ਚੋਂ ਅਮਰੀਕਾ ਅਜੇ ਵੀ ਪਹਿਲੇ ਨੰਬਰ ‘ਤੇ ਹੈ। ਜਿੱਥੇ 27 ਲੱਖ ਤੋਂ ਜ਼ਿਆਦਾ ਲੋਕ ਇਨਫੈਕਟਡ ਹੋ ਚੁੱਕੇ ਹਨ, ਤੇ ਇਕ ਲੱਖ 30 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਜਾਨ ਜਾ ਚੁੱਕੀ ਹੈ। ਅਮਰੀਕਾ ਤੋਂ ਬਾਅਦ ਬ੍ਰਾਜ਼ੀਲ ‘ਚ ਵੀ ਹਾਲਾਤ ਨਾਜ਼ੁਕ ਹਨ। ਜਿੱਥੇ ਰੋਜ਼ਾਨਾ ਅਮਰੀਕਾ ਨਾਲੋਂ ਵੱਧ ਮੌਤਾਂ ਦਰਜ ਕੀਤੀਆਂ ਜਾ ਰਹੀਆਂ ਹਨ।

Related News

ਕੇਂਦਰ ਸ਼ਾਸਿਤ ਪ੍ਰਦੇਸ਼ ਪੁਡੂਚੇਰੀ ਸਮੇਤ 4 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਾਰੀਖ਼ਾਂ ਦਾ ਹੋਇਆ ਐਲਾਨ

Vivek Sharma

ਟੋਰਾਂਟੋ `ਚ ਭਾਰਤ ਦੇ ਕੌਂਸਲਖਾਨੇ ਦੇ ਸਟਾਫ ਵਲੋਂ ਭਾਰਤ ਦੇ ਪੈਨਸ਼ਨਰਾਂ ਨੂੰ ਲਾਈਫ ਸਰਟੀਫਿਕੇਟ ਜਾਰੀ ਕਰਨ ਲਈ ਅਗਲੇ ਮਹੀਨੇ ਤੋਂ ਲਗਾਏ ਜਾਣਗੇ ਵਿਸ਼ੇਸ਼ ਕੈਂਪ

Rajneet Kaur

ਟੋਨੀ ਨਾਮਜ਼ਦ ਬ੍ਰੋਡਵੇਅ ਅਦਾਕਾਰ ਨਿਕ ਕੋਡੇਰੋ ਦਾ 41 ਸਾਲ ਦੀ ਉਮਰ ‘ਚ ਕੋਵਿਡ-19 ਨਾਲ ਹੋਇਆ ਦਿਹਾਂਤ

team punjabi

Leave a Comment