channel punjabi
Canada International News North America

ਓਂਟਾਰੀਓ 17 ਜੁਲਾਈ ਨੂੰ ਹੋਵੇਗਾ ਪੜਾਅ 3 ‘ਚ ਦਾਖਲ, ਇਕੱਠ ਕਰਨ ਦੀ ਸੀਮਾ ‘ਚ ਕੀਤਾ ਵਾਧਾ

ਓਂਟਾਰੀਓ: ਓਂਟਾਰੀਓ ਨੇ ਕੋਰੋਨਾ ਵਾਇਰਸ ਮਹਾਂਮਾਰੀ ਦੇ ਵਿੱਚ  ਕਈ ਚੀਜ਼ਾਂ ਦੁਬਾਰਾ ਖੋਲ੍ਹਣ ਦੀ ਆਪਣੀ ਤੀਜੀ ਸਟੇਜ ਦੀ ਯੋਜਨਾ ਦਾ ਐਲਾਨ ਕੀਤਾ ਹੈ।  ਓਂਟਾਰੀਓ ਪ੍ਰੀਮੀਅਰ ਡਗ ਫੋਰਡ ਦਾ ਕਹਿਣਾ ਹੈ ਕਿ 17 ਜੁਲਾਈ ਨੂੰ ਕੋਰੋਨਾ ਵਾਇਰਸ ਕਾਰਨ ਲੱਗੀਆਂ ਪਾਬੰਦੀਆਂ ਦੇ ਪੜਾਅ 3 ‘ਚ ਦਾਖਲ ਹੋ ਜਾਵੇਗਾ। ਇਸ ਯਜਨਾ ‘ਚ ਰੈਸਟੋਰੈਂਟਾਂ ਅਤੇ ਬਾਰਾਂ ‘ਚ ਇਨਡੋਰ ਡਾਇਨਿੰਗ ਦੁਬਾਰਾ ਸ਼ੁਰੂ ਕਰਨਾ,ਜਿੰਮ ਖੋਲ੍ਹਣਾ ਅਤੇ ਇੱਕਠ ਕਰਨ ਦੇ ਆਕਾਰ ਦੀ ਸੀਮਾ ‘ਚ ਭਾਰੀ ਵਾਧਾ ਸ਼ਾਮਲ ਹੈ। ਕੈਸੀਨੋ ਖੋਲ੍ਹਣ ਦੀ ਇਜਾਜ਼ਤ ਮਿੱਲ ਗਈ ਹੈ ਪਰ ਟੇਬਲ ਗੇਮਜ਼ ਖੇਡਣ ਦੀ ਇਜਾਜ਼ਤ ਨਹੀਂ ਹੈ। ਨਾਈਟ ਕਲੱਬ ਵੀ ਸਿਰਫ ਖਾਣ-ਪੀਣ ਵਾਲੀਆਂ ਚੀਜ਼ਾਂ ਲਈ ਹੀ ਖੋਲ੍ਹੇ ਜਾ ਰਹੇ ਹਨ।

ਗੈਲਰੀਆਂ, ਚਿੜੀਆਘਰ, ਅਜਾਇਬ ਘਰ, ਫਿਲਮ ਥਿਏਟਰਾਂ ਅਤੇ ਪ੍ਰਦਰਸ਼ਨਕਾਰੀ ਕਲਾ ਸਥਾਨਾਂ ਵਰਗੇ ਆਕਰਸ਼ਣ ਦੁਬਾਰਾ ਖੋਲ੍ਹਣ ਦੇ ਯੋਗ ਹੋਣਗੇ।ਜਨਤਕ ਸਿਹਤ ਉਪਾਅ ਲਾਗੂ ਹੋਣ ਦੇ ਨਾਲ ਕਨਵੈਂਨਸ਼ਨ ਸੈਂਟਰ, ਲਾਈਵ ਸ਼ੌਅ ਅਤੇ ਖੇਡ ਦੇ ਮੈਦਾਨ ਵੀ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇਗੀ।

ਗ੍ਰੇਟਰ ਟੋਰਾਂਟੋ ਏਰੀਆ, ਹੈਮਿਲਟਨ, ਨਿਆਗਰਾ, ਹਲਦੀਮੰਡ-ਨਾਰਫੋਕ, ਲੈਂਬਟਨ ਅਤੇ ਵਿੰਡਸਰ-ਏਸੇਕਸ ਦੇ ਇਲਾਕਿਆਂ ਨੂੰ ਛੱਡ ਕੇ, ਓਂਟਾਰੀਓ ਦਾ ਬਹੁਤ ਸਾਰਾ ਹਿੱਸਾ ਸ਼ੁੱਕਰਵਾਰ ਨੂੰ ਪੜਾਅ 3 ‘ਚ ਦਾਖਲ ਹੋਣਾ ਹੈ। ਕਿਸੇ ਇਨਡੋਰ ਥਾਂ ‘ਤੇ 50 ਲੋਕ ਅਤੇ ਆਊਟਡੋਰ ਥਾਂ ‘ਤੇ 100 ਲੋਕ ਇੱਕਠੇ ਹੋ ਸਕਣਗੇ।
ਸਰਕਾਰ ਨੇ ਕਿਹਾ ਹੈ ਕਿ ਵਿਅਕਤੀਆਂ ਨੂੰ ਅਜੇ ਵੀ ਉਨ੍ਹਾਂ ਦੇ ਸਮਾਜਕ ਚੱਕਰ ਤੋਂ ਬਾਹਰਲੇ ਲੋਕਾਂ ਨਾਲ ਸਰੀਰਕ ਦੂਰੀ ਬਣਾਏ ਰੱਖਣ ਦੀ ਜ਼ਰੂਰਤ ਹੋਵੇਗੀ।
ਦੱਸ ਦਈਏ ਵਾਟਰ ਪਾਰਕ, ਰੈਸਟੋਰੈਂਟਾਂ ਤੇ ਬਾਰਜ਼ ‘ਚ ਨੱਚਣਾ, ਰਾਤ ਸਮੇਂ ਬੱਚਿਆਂ ਦਾ ਕੈਂਪ ਵਿੱਚ ਰਹਿਣਾ, ਸਟੀਮ,ਬਾਥ ਹਾਊਸ ਜਾਂ ਆਕਸੀਜਨ ਬਾਰ ਇਹ ਅਦਾਰੇ ਬੰਦ ਰਹਿਣਗੇ। ਇਨ੍ਹਾਂ ਤੋਂ ਇਲਾਵਾ ਹੋਰ ਵੀ ਕੁਝ ਥਾਵਾਂ ਨੂੰ ਸਰਕਾਰ ਅਜੇ ਬੰਦ ਹੀ ਰੱਖੇਗੀ।

Related News

ਅਮਰੀਕਾ ਵਿਚ ਲਗਾਤਾਰ ਗੋਲੀਬਾਰੀ ਦੀਆਂ ਘਟਨਾਵਾਂ ਕਾਰਨ ਜੋਅ ਬਾਇਡਨ ਨੇ ਕਾਰਵਾਈ ਦੇ ਦਿੱਤੇ ਆਦੇਸ਼

Rajneet Kaur

ਓਂਂਟਾਰੀਓ ਦੇ ਹਸਪਤਾਲਾਂ ਦੀ ਮਦਦ ਲਈ ਫੋਰਡ ਸਰਕਾਰ ਨੇ ਐਲਾਨੇ 1·2 ਬਿਲੀਅਨ ਡਾਲਰ

Vivek Sharma

ਟੋਰਾਂਟੋ ਪਬਲਿਕ ਹੈਲਥ ਨੇ ਕੋਵਿਡ -19 ਸੰਪਰਕ ਟਰੇਸਿੰਗ ਪ੍ਰੋਗਰਾਮ ‘ਚ 280 ਲੋਕਾਂ ਨੂੰ ਕੀਤਾ ਸ਼ਾਮਲ

Rajneet Kaur

Leave a Comment