channel punjabi
Canada International News North America Sticky

ਰਾਜੇਆਣਾ ਪਿੰਡ ਦੇ ਸ਼ਰਨਜੀਤ ਸਿੰਘ ਗਿੱਲ ਨੇ ਕੈਨੇਡਾ ਜਾ ਕੇ ਕੀਤਾ ਦੇਸ਼ ਦਾ ਨਾਂ ਰੋਸ਼ਨ

ਮੋਗਾ: ਮੋਗਾ ਜ਼ਿਲੇ ਦੇ ਰਾਜੇਆਣਾ ਪਿੰਡ ਦੇ ਸ਼ਰਨਜੀਤ ਸਿੰਘ ਗਿੱਲ, ਜੋ ਕਿ ਸ਼ਾਨ ਗਿੱਲ ਦੇ ਨਾਮ ਨਾਲ ਮਸ਼ਹੂਰ ਹਨ। ਉਨ੍ਹਾਂ ਨੂੰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸਟੇਟ ਦੇ ਸਰੀ ਵਿੱਚ ਮੁੱਖ ਸੁਪਰਡੈਂਟ ਵਜੋਂ ਤਰੱਕੀ ਦਿੱਤੀ ਗਈ ਹੈ। ਬ੍ਰਿਟਿਸ਼ ਕੋਲੰਬੀਆ ਸੂਬਾ ਕੈਨੇਡਾ ਦਾ ਸਭ ਤੋਂ ਵੱਡਾ ਸ਼ਹਿਰਾਂ ਵਿੱਚੋਂ  ਇੱਕ ਹੈ ਜਿਸ ਦਾ ਦਬਦਬਾ ਪੰਜਾਬੀ ਭਾਈਚਾਰੇ ਨਾਲ ਹੈ। ਸ਼ਰਨਜੀਤ ਸਿੰਘ ਗਿੱਲ ਨੇ  ਕੈਨੇਡਾ ਵਰਗੇ ਦੇਸ਼ ਵਿੱਚ ਉੱਚ ਅਧਿਕਾਰੀ ਬਣਕੇ ਆਪਣੇ ਜ਼ਿਲੇ ਅਤੇ ਪਿੰਡ ਦਾ ਨਾਂ ਰੋਸ਼ਨ ਕੀਤਾ ਹੈ।

ਸਰੀ ਪੁਲਿਸ ਨੇ ਵੀ ਸ਼ਰਨਜੀਤ ਸਿੰਘ ਨੂੰ ਤਰੱਕੀ ‘ਤੇ ਵਧਾਈ ਦਿੰਦਿਆਂ ਟਵੀਟ ਕੀਤਾ “ ਉਸਦਾ 31 ਸਾਲ ਦਾ ਪੁਲਿਸ ਅਨੁਭਵ ਸਾਡੀਆਂ ਫਰੰਟਲਾਈਨ,ਇਨਵੈਸਟੀਗੇਟਿਵ ਅਤੇ ਕਮਿਊਨਿਟੀ ਸਰਵਿਸਿਜ਼ ਟੀਮਾਂ ਦੀ ਵੱਡੀ ਸਪੰਤੀ ਹੈ’।

 

ਦੱਸ ਦਈਏ ਸ਼ਰਨਜੀਤ ਸਿੰਘ ਗਿੱਲ 1969 ਵਿੱਚ ਕੈਨੇਡਾ ਗਏ ਸਨ। ਉਨ੍ਹਾਂ ਨੇ 1989 ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। 1997 ਵਿੱਚ ਉਨ੍ਹਾਂ ਨੂੰ 2 ਸੀਰੀਅਲ ਸੈਕਸ ਅਪਰਾਧੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਪ੍ਰਮਾਣ ਪੱਤਰ ਦੇ ਕੇ ਵਿਸ਼ੇਸ਼ ਤੌਰ ‘ਤੇ ਸਨਮਾਨਤ ਵੀ ਕੀਤਾ ਗਿਆ। ਸਾਲ 2012 ਵਿੱਚ ਕੋਲੰਬੀਆ ਵਿੱਚ ਪਾਈਪ ਲਾਈਨ ਬੰਬ ਧਮਾਕਾ ਇੰਚਾਰਜ ਕਮਾਂਡਰ ਦੇ ਰੂਪ ਵਿੱਚ ਉਨ੍ਹਾਂ ਦੀ ਭੂਮਿਕਾ ਲਈ ਉਨ੍ਹਾਂ ਨੂੰ ਕਵੀਨ ਐਲਿਜ਼ਾਬੇਥ 11 ਡਾਈਮੰਡ ਜੁਬਲੀ ਮੈਡਲ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ।
ਬਾਹਰ ਜਾ ਕੇ ਵੀ ਸ਼ਰਨਜੀਤ ਗਿੱਲ ਆਪਣੀ ਮਾਂ ਬੋਲੀ ਨੂੰ ਨਹੀਂ ਭੁੱਲੇ, ਗਿੱਲ ਪੰਜਾਬੀ ਭਾਸ਼ਾ ਵਿੱਚ ਮਾਹਰ ਹਨ ਅਤੇ ਪੰਜਾਬੀ ਜੀਵਨ ਸ਼ੈਲੀ ਦੇ ਸ਼ੌਕੀਨ ਹਨ।ਗਿੱਲ ਇਕ ਸਪੋਰਟਸਮੈਨ ਵੀ ਹੈ ਅਤੇ ਹਾਕੀ,ਬੇਸਬਾਲ ਖੇਡਦੇ ਸਨ ਅਤੇ ਇਕ ਵਲੰਟੀਅਰ ਵਜੋਂ ਫੁੱਟਬਾਲ ਐਸੋਸੀਏਸ਼ਨਾਂ ਨਾਲ ਵੀ ਜੁੜੇ ਸਨ ਅਤੇ ਸਹਾਇਕ ਕੋਚ ਵਜੋਂ ਵੀ ਕੰਮ ਕਰਦੇ ਸਨ।

Related News

ਸੋਨੀਪਤ ਕੁੰਡਲੀ ਬਾਰਡਰ ‘ਤੇ ਕਿਸਾਨਾਂ ਵਲੋਂ ਬਣਾਈਆਂ ਗਈਆਂ ਅਸਥਾਈ 4 ਰੈਣ ਬਸੇਰਿਆਂ ‘ਚ ਲੱਗੀ ਭਿਆਨਕ ਅੱਗ

Rajneet Kaur

ਟੋਰਾਂਟੋ: ਪਿਤਾ ਨੇ ਆਪਣੇ ਬੱਚੇ ਦੇ ਇਲਾਜ ਲਈ ਪ੍ਰਧਾਨਮੰਤਰੀ ਟਰੂਡੋ ਅੱਗੇ ਮਦਦ ਲਈ ਲਾਈ ਗੁਹਾਰ

Rajneet Kaur

WE ਚੈਰਿਟੀ ਸਬੰਧੀ ਨਵੇਂ ਖੁਲਾਸੇ ਨੇ ਵਧਾਈ ਟਰੂਡੋ ਸਰਕਾਰ ਦੀ ਚਿੰਤਾ

Rajneet Kaur

Leave a Comment