channel punjabi
Canada International News North America

ਟੋਰਾਂਟੋ : ਨੌਰਥ ਯੌਰਕ ‘ਚ ਚੱਲੀਆਂ ਗੋਲੀਆਂ, ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ

ਟੋਰਾਂਟੋ : ਨੌਰਥ ਯੌਰਕ ਵਿੱਚ ਚੱਲੀ ਗੋਲੀ ਤੋਂ ਬਾਅਦ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ | ਇਲਾਕੇ ਵਿੱਚ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਆਉਣ ਤੋਂ ਬਾਅਦ ਪੁਲਿਸ ਨੂੰ ਰਾਤੀਂ 9:00 ਵਜੇ ਜੇਨ ਸਟਰੀਟ ਦੇ ਪੂਰਬ ਵੱਲ ਫਾਲਸਟਾਫ ਐਵਨਿਊ ਈਸਟ ਦੇ ਇੱਕ ਅਪਾਰਟਮੈਂਟ ਵਿੱਚ ਸੱਦਿਆ ਗਿਆ|

ਜਾਂਚਕਾਰਾਂ ਦਾ ਕਹਿਣਾ ਹੈ ਕਿ ਜ਼ਖ਼ਮੀ ਵਿਅਕਤੀ ਇੱਕ ਬਿਲਡਿੰਗ ਦੇ ਬਾਹਰ ਖੜ੍ਹਾ ਹੋ ਕੇ ਕਿਸੇ ਦੀ ਉਡੀਕ ਕਰ ਰਿਹਾ ਸੀ ਜਦੋਂ ਦੋ ਮਸ਼ਕੂਕਾਂ ਨੇ ਉਸ ਨੇੜੇ ਆ ਕੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ| ਲਾਬੀ ਵਿੱਚ ਹੀ ਡਿੱਗਣ ਤੋਂ ਪਹਿਲਾਂ ਉਹ ਵਿਅਕਤੀ ਭੱਜ ਕੇ ਬਿਲਡਿੰਗ ਦੇ ਅੰਦਰ ਦਾਖਲ ਹੋ ਗਿਆ|

ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਮੌਕਾ-ਏ-ਵਾਰਦਾਤ ਤੋਂ ਗੋਲੀਆਂ ਦੇ ਪੰਜ ਤੋਂ ਸੱਤ ਖੋਲ ਮਿਲੇ ਹਨ| ਪੈਰਾਮੈਡਿਕਸ ਨੇ ਦੱਸਿਆ ਕਿ ਉਨ੍ਹਾਂ ਇੱਕ ਵਿਅਕਤੀ ਨੂੰ ਗੰਭੀਰ ਜ਼ਖ਼ਮੀ ਹਾਲਤ ਵਿੱਚ ਟਰੌਮਾ ਸੈਂਟਰ ਪਹੁੰਚਾਇਆ| ਪੁਲਿਸ ਨੇ ਦੱਸਿਆ ਕਿ ਉਹ ਦੋ ਹਥਿਆਰਬੰਦ ਮਸ਼ਕੂਕਾਂ ਦੀ ਭਾਲ ਕਰ ਰਹੀ ਹੈ ਜਿਨ੍ਹਾਂ ਨੂੰ ਸਿਲਵਰ ਰੰਗ ਦੀ ਸੇਡਾਨ ਵਿੱਚ ਇਲਾਕੇ ਵਿੱਚੋਂ ਭੱਜਦਿਆਂ ਵੇਖਿਆ ਗਿਆ|

Related News

ਕੈਨੇਡਾ ਤੇ ਅਮਰੀਕਨ ਲੋਕਾਂ ਦੀਆਂ ਆਸਾਂ ‘ਤੇ ਫਿਰਿਆ ਪਾਣੀ!

team punjabi

ਸਸਕੈਚਵਨ ਦੇ ਸਕੂਲਾਂ ਤੱਕ ਫੈਲਿਆ ਕੋਰੋਨਾ, ਅਹਿਤਿਆਤ ਦੇ ਤੌਰ ਤੇ ਲਿਆ ਵੱਡਾ ਫੈਸਲਾ

Vivek Sharma

ਕਿਸਾਨ ਜਥੇਬੰਦੀਆਂ ਨੇ ਸੋਧ ਤਜਵੀਜਾਂ ਕੀਤੀਆਂ ਖ਼ਾਰਜ, ਹੁਣ ਤੇਜ ਕਰਨਗੇ ਅੰਦੋਲਨ

Vivek Sharma

Leave a Comment