channel punjabi
Canada International News North America

ਕੋਵਿਡ-19 ਵੈਕਸੀਨ ਦੇ ਜਾਨਵਰਾਂ ‘ਤੇ ਸਫਲ ਨਤੀਜੇ ਤੋਂ ਬਾਅਦ ਹੁਣ ਕੈਨੇਡੀਅਨ ਦਵਾਈ ਨਿਰਮਾਤਾ ਇਨਸਾਨਾਂ ‘ਤੇ ਕਰਨਾ ਚਾਹੁੰਦੇ ਹਨ ਤਜ਼ਰਬਾ, ਸਰਕਾਰ ਤੋਂ ਫੰਡ ਦੀ ਮੰਗੀ ਮਦਦ

ਕੈਨੇਡੀਅਨ ਦਵਾਈ ਨਿਰਮਾਤਾ ਕੰਪਨੀ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਤਿਆਰ ਕੋਵਿਡ-19 ਵੈਕਸੀਨ ਦੇ ਜਾਨਵਰਾਂ ‘ਤੇ ਨਤੀਜੇ ਕਾਫੀ ਵਧੀਆ ਰਹੇ ਹਨ ਪਰ ਸਰਕਾਰ ਤੋਂ ਫੰਡ ਹਾਸਲ ਕਰਨ ਲਈ ਭੇਜੀ ਗਈ ਅਰਜ਼ੀ ਉੱਤੇ ਕੋਈ ਜਵਾਬ ਨਹੀਂ ਮਿਲਿਆ ਹੈ| ਕੰਪਨੀ ਦਾ ਕਹਿਣਾ ਹੈ ਕਿ ਹੁਣ ਉਹ ਇਨਸਾਨਾਂ ਉੱਤੇ ਆਪਣੀ ਦਵਾਈ ਦਾ ਤਜਰਬਾ ਕਰਨਾ ਚਾਹੁੰਦੀ ਹੈ ਤੇ ਇਸ ਵਿੱਚ ਸਰਕਾਰ ਤੋਂ ਮਦਦ ਦੀ ਦਰਕਾਰ ਹੈ |

ਕੈਲਗਰੀ ਸਥਿਤ ਪ੍ਰੌਵੀਡੈਂਸ ਥੈਰੇਪਿਊਟਿਕਸ, ਜਿਸ ਵੱਲੋਂ ਕੈਂਸਰ ਦੀ ਦਵਾਈ ਐਮਆਰਐਨਏ ਤਕਨੀਕ ਦੀ ਵਰਤੋਂ ਕਰਕੇ ਕੀਤੀ ਜਾਂਦੀ ਹੈ, ਨੇ ਬੁੱਧਵਾਰ ਨੂੰ ਇਹ ਐਲਾਨ ਕੀਤਾ ਕਿ ਚੂਹਿਆਂ ਉੱਤੇ ਐਮਆਰਐਨਏ ਤਕਨੀਕ ਰਾਹੀਂ ਤਿਆਰ ਕੋਵਿਡ-19 ਸਬੰਧੀ ਇਸ ਵੈਕਸੀਨ ਦੇ ਨਤੀਜੇ ਇਸ ਤਕਨੀਕ ਨਾਲ ਤਿਆਰ ਹੋਰਨਾਂ ਵੈਕਸੀਨਜਲ ਤੋਂ ਕਾਫੀ ਵਧੀਆ ਰਹੇ|

ਕੰਪਨੀ ਦੇ ਚੀਫ ਸਾਇੰਟਿਫਿਕ ਆਫੀਸਰ ਐਰਿਕ ਮਾਰਕਸਨ ਨੇ ਇਕ ਪ੍ਰੈਸ ਰਲੀਜ ਵਿਚ ਆਖਿਆ ਕਿ ਉਹ ਆਪਣੀ ਵੈਕਸੀਨ ਦਾ ਮੁਕਾਬਲਾ ਕਿਸੇ ਵੀ ਹੋਰ ਵੈਕਸੀਨ ਨਾਲ ਕਰਨ ਲਈ ਤਿਆਰ ਹਨ| ਉਨ੍ਹਾਂ ਆਖਿਆ ਕਿ ਪ੍ਰੀਕਲੀਨਿਕਲ ਨਤੀਜਿਆਂ ਦੀ ਤੁਲਨਾ ਕਰਨਾ ਬਹੁਤ ਔਖਾ ਹੁੰਦਾ ਹੈ ਪਰ ਹੋਰਨਾਂ ਕੰਪਨੀਆਂ ਦੇ ਨਤੀਜਿਆਂ ਨਾਲੋਂ ਸਾਡੇ ਨਤੀਜੇ ਕਾਫੀ ਵਧੀਆ ਰਹੇ ਹਨ|

ਪ੍ਰੌਵੀਡੈਂਸ ਥੈਰੇਪਿਊਟਿਕਸ ਦੇ ਪ੍ਰੈਜ਼ੀਡੈਂਟ ਤੇ ਸੀਈਓ ਬ੍ਰੈਡ ਸੋਰੇਨਸਨ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਵੈਕਸੀਨ ਤੋਂ ਜਿੰਨੀ ਉਮੀਦ ਕੀਤੀ ਗਈ ਸੀ ਇਸ ਦੇ ਨਤੀਜੇ ਉਸ ਨਾਲੋਂ ਕਿਤੇ ਜ਼ਿਆਦਾ ਵਧੀਆ ਆਏ ਹਨ| ਉਨ੍ਹਾਂ ਆਖਿਆ ਕਿ ਅਸੀਂ ਇਸ ਵੈਕਸੀਨ ਨੂੰ ਕੋਵਿਡ-19 ਦੇ ਮਰੀਜ਼ਾਂ ਉੱਤੇ ਜਾਂਚਣ ਲਈ ਬੇਤਾਬ ਹਾਂ| ਐਮਆਰਐਨਏ ਦੀਆਂ ਹੋਰਨਾਂ ਵੈਕਸੀਨਜ਼ ਵਿੱਚੋਂ ਇੱਕ ਅਮਰੀਕਾ ਦੀ ਬਾਇਓਟੈਕਨਾਲੋਜੀ ਕੰਪਨੀ ਮੌਡਰਨਾ ਵੱਲੋਂ ਤਿਆਰ ਕੀਤੀ ਗਈ ਹੈ| ਇਸ ਕੰਪਨੀ ਨੂੰ ਅਮਰੀਕੀ ਸਰਕਾਰ ਵੱਲੋਂ ਸੈਂਕੜੇ ਮਿਲੀਅਨ ਡਾਲਰ ਦੀ ਮਦਦ ਦਿੱਤੀ ਗਈ ਹੈ| ਕੰਪਨੀ ਨੇ ਆਖਿਆ ਕਿ ਮਈ ਤੋਂ ਕੈਨੇਡੀਅਨ ਸਰਕਾਰ ਨੇ ਉਨ੍ਹਾਂ ਲਈ ਕੀਤੀ ਅਪੀਲ ਉਤੇ ਕੋਈ ਗੌਰ ਨਹੀਂ ਕੀਤਾ|

ਸੋਰੇਨਸਨ ਨੇ ਆਖਿਆ ਕਿ ਉਨ੍ਹਾਂ ਦੀ ਕੰਪਨੀ ਅਗਲੇ ਸਾਲ ਗਰਮੀਆਂ ਤੱਕ 5 ਮਿਲੀਅਨ ਵੈਕਸੀਨ ਤਿਆਰ ਕਰ ਸਕਦੀ ਹੈ ਪਰ ਫੈਡਰਲ ਸਰਕਾਰ ਦੀ ਮਦਦ ਤੋਂ ਬਿਨਾਂ ਉਹ ਅਜਿਹਾ ਕਰਨ ਵਿੱਚ ਅਸਮਰੱਥ ਹੋਵੇਗੀ।

Related News

ਬਰਨਬੀ ‘ਚ ਮੈਟਰੋਟਾਊਨ ਮਾਲ ਤੋਂ ਦੋ 14 ਸਾਲਾਂ ਦੀਆਂ ਕੁੜੀਆਂ ਲਾਪਤਾ

Rajneet Kaur

ਬਰੈਂਪਟਨ: ਘਰ ਵਿਚ ਅੱਗ ਲੱਗਣ ਦੀ ਇਕ ਲੰਬੀ ਜਾਂਚ ਤੋਂ ਬਾਅਦ ਇਕ ਔਰਤ ‘ਤੇ ਦੋ ਕਤਲੇਆਮ ਕਰਨ ਦੇ ਲੱਗੇ ਦੋਸ਼

Rajneet Kaur

ਕੈਲਗਰੀ: ਰੈਸਟੋਰੈਂਟ ‘ਚੋਂ ਕੋਰੋਨਾ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ, ਕਈ ਕਪੰਨੀਆਂ ਨੇ ਅਸਥਾਈ ਤੌਰ ਤੇ ਰੈਸਟੋਰੈਂਟ ਅਤੇ ਫਿਟਨੈਸ ਕਲੱਬ ਬੰਦ ਕਰਨ ਦਾ ਲਿਆ ਫੈਸਲਾ

Rajneet Kaur

Leave a Comment