channel punjabi
Canada International News North America

ਟਰੂਡੋ ਦਾ ‘WE ਚੈਰਿਟੀ’ ਮਾਮਲੇ ‘ਤੇ ਯੂ-ਟਰਨ

WE ਚੈਰਿਟੀ ਦੇ ਮੁੱਦੇ ਤੇ ਪ੍ਰਧਾਨ ਮੰਤਰੀ ਜਸਟੀਨ ਟਰੂਡੋ ਨੇ ਅੱਜ ਆਪਣਾ ਪੱਖ ਰੱਖਿਆ । ਉਨ੍ਹਾਂ ਕਿਹਾ ਕਿ WE ਚੈਰਿਟੀ ਦੇ ਮਾਮਲੇ ਦੇ ਵਿਚ ਉਨ੍ਹਾਂ ਦੇ ਦਫਤਰ ਵਲੋਂ ਕੋਈ ਵੀ ਦਿਸ਼ਾ ਨਿਰਦੇਸ਼ ਨਹੀਂ ਦਿੱਤੇ ਗਏ ਸਨ। ਸੰਸਥਾਂ ਦੇ ਸ਼ਾਮਲ ਹੋਣ ਬਾਰੇ ਜਾਣਨ ਤੋਂ ਬਾਅਦ WE ਚੈਰਿਟੀ ਨੂੰ ਹੁਣ ਸੰਭਾਵਤ ਤੌਰ ਤੇ ਰੱਦ ਕੀਤੇ 912 ਮਿਲੀਅਨ ਡਾਲਰ ਦੇ ਵਿਦਿਆਰਥੀ ਸਵੈ ਇਛਕ ਗ੍ਰਾਂਟ ਪ੍ਰੋਗਰਾਮ ਨੂੰ ਚਲਾਉਣ ਦੀ ਆਗਿਆ ਦੇਣ ਬਾਰੇ ਕੈਬਨਿਟ ਨੇ ਇਸ ਫੈਸਲੇ ਨੂੰ ਰੋਕ ਦਿੱਤਾ। ਉਨ੍ਹਾਂ ਇਸ ਮਾਮਲੇ ਤੇ ਆਪਣਾ ਪੱਖ ਰੱਖਦਿਆਂ ਕਿਹਾ ਕਿ WE ਚੈਰਿਟੀ ਨੂੰ ਕੋਈ ਸਮਰਥਨ ਨਾ ਮੇਰੇ ਵਲੋਂ ਅਤੇ ਨਾ ਹੀ ਕਿਸੇ ਹੋਰ ਕੋਲੋਂ ਮਿਲਿਆ। ਉਨ੍ਹਾਂ ਕਿਹਾ ਕਿ ਜਨਤਕ ਸੇਵਾ ਨੇ WE ਚੈਰਿਟੀ ਦੀ ਸਿਫਾਰਿਸ਼ ਕੀਤੀ ਤੇ ਮੈਂ ਇਸ ਸਿਫਾਰਸ਼ ਨੂੰ ਪ੍ਰਭਾਵਤ ਕਰਨ ਲਈ ਬਿਲਕੁਲ ਕੁਝ ਨਹੀਂ ਕੀਤਾ।

ਟਰੂਡੋ ਨੇ ਕਿਹਾ ਕਿ ਜਦੋਂ ਸਾਨੂੰ WE ਚੈਰਿਟੀ ਦੀ ਸਿਫਾਰਿਸ਼ ਕੀਤੀ ਗਈ ਸੀ ਅਸੀ ਇਸਨੂੰ ਨਕਾਰ ਦਿਤਾ ਸੀ। ਮੰਤਰੀ ਮੰਡਲ ਦੁਆਰਾ ਪ੍ਰੋਗਰਾਮ ਨੂੰ ਚਲਾਉਣ ਦੀ ਮਨਜ਼ੂਰੀ ਦੇਣ ਬਾਰੇ ਫੈਸਲੇ ਕਰਨ ਤੋਂ ਕੁਝ ਘੰਟੇ ਪਹਿਲਾਂ ਉਨ੍ਹਾਂ ਤੇ ਉਨ੍ਹਾਂ ਦੇ ਮੁਖ ਸਟਾਫ ਕੈਟੀ ਟੈਲਫੋਰਡ ਨੂੰ ਸਭ ਤੋਂ ਪਹਿਲਾਂ ਪਤਾ ਲੱਗ ਗਿਆ ਸੀ । WE ਚੈਰਿਟੀ ਨੂੰ ਰਸਮੀ ਤੌਰ ਤੇ 8 ਮਈ ਨੂੰ 912 ਮਿਲੀਅਨ ਡਾਲਰ ਦੇ ਵਿਦਿਆਰਥੀ ਸਵੈ ਸੇਵੀ ਗ੍ਰਾਂਟ ਪ੍ਰੋਗਰਾਮ ਲਈ ਸਭ ਤੋਂ ਉਤਮ ਚੋਣ ਵਜੋਂ ਪੇਸ਼ ਕੀਤਾ ਜਾ ਰਿਹਾ ਹੈ, ਤਾਂ ਉਨ੍ਹਾਂ ਇਸ ਨੂੰ ਏਜੰਡੇ ਤੋਂ ਬਾਹਰ ਕਰ ਦਿਤਾ ਤਾਂ ਕੀ ਸੌਦੇ ਤੇ ਹੋਰ ਜਾਂਚ ਕੀਤੀ ਜਾ ਸਕੇ। ਅਸੀ ਇਹ ਵੀ ਮਹਿਸੂਸ ਕੀਤਾ ਕਿ ਇਸ ਨੂੰ ਮੰਤਰੀ ਮੰਡਲ ਅਗੇ ਪੇਸ਼ ਕਰਨ ਤੋਂ ਪਹਿਲਾਂ ਸਾਨੂੰ ਹੋਰ ਸਮੇਂ ਦੀ ਲੋੜ ਸੀ, ਤਾਂ ਕੀ WE ਚੈਰਿਟੀ ਪ੍ਰੋਗਰਾਮ ਵਾਲੇ ਪ੍ਰਸਤਾਵ ਦੇ ਕਾਰਨਾਂ ਨੂੰ ਸਮਝਨ ਤੇ ਵਿਚਾਰ ਹੋ ਸਕੇ।

ਇਨਾਂ ਹੀ ਨਹੀਂ ਆਪਣੇ ਪਰਿਵਾਰ ਦਾ ਵੀ ਬਚਾਅ ਕਰਦੇ ਪ੍ਰਧਾਨ ਮੰਤਰੀ ਨਜ਼ਰ ਆਏ ਕਿ ਮੇਰਾ ਪਰਿਵਾਰ ਕਿਤੇ ਵੀ ਕੰਮ ਕਰੇ ਉਨਾਂ ਦੀ ਆਪਣੀ ਲਾਈਫ ਹੈ। ਉਨ੍ਹਾਂ ਦੀ ਮਾਂ 2010 ਤੋਂ ਮਾਨਸਿਕ ਸਿਹਤ ਬਾਰੇ ਬੋਲਦੀ ਆ ਰਹੀ ਹੈ ਤੇ ਇਸ ਗੱਲ ਦਾ ਮੇਰੇ ਰਾਜਨਿਤੀਕ ਕਰੀਅਰ ਨਾਲ ਕੋਈ ਵਾਸਤਾ ਨਹੀਂ।

ਆਪਣੀ ਪਤਨੀ ਦੀ ਸ਼ਮੂਲੀਅਤ ਬਾਰੇ ਉਨ੍ਹਾਂ ਕਿਹਾ ਕਿ ਪ੍ਰੋਗਰਾਮ ਦੀ ਮੇਜਬਾਨੀ ਕਰਨ ਤੇ ਇਸਦੇ ਲਈ ਖਰਚਿਆਂ ਦਾ ਦਾਅਵਾ ਕਰਨ ਲਈ ਨੈਤਿਕਤਾ ਕਮਿਸ਼ਨਰ ਤੋਂ ਉਨਾਂ ਨੂੰ ਮਨਜ਼ੂਰੀ ਮਿਲੀ ਸੀ। ਵਿੱਤ ਮੰਤਰੀ ਬਿਲ ਮੋਰਨੋ ਦੇ ਪੱਖ ਬਾਰੇ ਕਿਹਾ ਕਿ ਉਹ ਮੋਰਨੋ ਦੇ ਫੰਡਾਂ ਦੀ ਹੱਦ ਬਾਰੇ ਨਹੀਂ ਜਾਣਦੇ ਸੀ,  ਸੋ ਉਨਾਂ ਕਿਹਾ ਕਿ ਉਹ ਆਪਣੀ ਸਰਕਾਰ ਨਾਲ ਮਿਲ ਕੇ ਇਸ ਮਾਮਲੇ ਦੀ ਤਹਿ ਤਕ ਜਾਂਚ ਕਰਨਗੇ।

Related News

ਓਨਟਾਰੀਓ ਸਰਕਾਰ ਵੱਲੋਂ 27 ਰੀਜਨਜ਼ ਨੂੰ ਸਟੇਅ ਐਟ ਹੋਮ ਆਰਡਰਜ਼ ਤੋਂ ਦਿੱਤੀ ਗਈ ਛੋਟ

Rajneet Kaur

ਮਾਲਟਨ ‘ਚ ਪੁਲਿਸ ਵਲੋਂ 62 ਸਾਲਾਂ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ

team punjabi

BIG NEWS : ਹੁਣ ਓਂਟਾਰੀਓ ਅਤੇ ਅਲਬਰਟਾ ਵਿੱਚ 40 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਵੀ ਮਿਲੇਗੀ ਵੈਕਸੀਨ

Vivek Sharma

Leave a Comment