channel punjabi
Canada International News North America

ਅਮਰੀਕੀ ਰਾਸ਼ਟਰਪਤੀ ਟਰੰਪ ਦੀ ਟੁਲਸਾ ਰੈਲੀ ‘ਚ ਸ਼ਾਮਿਲ ਹੋਇਆ ਪਤੱਰਕਾਰ ਨਿਕਲਿਆ ਕੋਰੋਨਾ ਪੋਜ਼ਟਿਵ

ਵਾਸ਼ਿੰਗਟਨ: ਕੋਰੋਨਾ ਵਾਇਰਸ ਤੋਂ ਬੱਚਣ ਲਈ ਸਰਕਾਰ ਨੇ ਇੱਕ-ਦੂਜੇ ਤੋਂ ਦੂਰ ਰਹਿਣ ਦਾ ਨਿਯਮ ਬਣਾਇਆ ਹੈ। ਭਾਰੀ ਇੱਕਠ ਕਰਨ ਤੇ ਵੀ ਪਾਬੰਧੀ ਲਗਾਈ ਹੈ। ਪਿਛਲੇ ਹਫ਼ਤੇ ਡੋਨਾਲਡ ਟਰੰਪ ਦੀ ਟੁਲਸਾ ਵਿੱਚ ਹੋਈ ਰੈਲੀ ਨੇ, ਜਿੰਨ੍ਹੇ ਵੀ ਉਸ ਵਿੱਚ ਲੋਕ ਸ਼ਾਮਿਲ ਸਨ ਉਨ੍ਹਾਂ ਨੂੰ ਹੁਣ ਮੁਸ਼ਕਿਲ ਵਿੱਚ ਪਾ ਦਿੱਤਾ ਹੈ, ਕਿਉਂਕਿ ਰੈਲੀ ਵਿੱਚ ਸ਼ਾਮਿਲ ਹੋਣ ਵਾਲਾ ਇੱਕ ਪੱਤਰਕਾਰ ਕੋਰੋਨਾ ਪੋਜ਼ਟਿਵ ਪਾਇਆ ਗਿਆ ਹੈ। ਪੱਤਰਕਾਰ ਨੇ ਖੁਦ ਸ਼ੁਕੱਰਵਾਰ ਨੂੰ ਕਿਹਾ ਹੈ ਕਿ ਉਹ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੈ।

ਇਸ ਸਬੰਧੀ ਓਕਲਾਹੋਮਾ ਸਿਟੀ-ਕਾਉਂਟੀ ਸਿਹਤ ਵਿਭਾਗ ਦੇ ਮਹਾਂਮਾਰੀ ਵਿਗਿਆਨੀ ਨੇ ਦੱਸਿਆ ਕਿ ਇਹ ਨਿਰਧਾਰਤ ਕਰਨਾ ਮੁਸ਼ਕਲ ਹੈ ਕਿ ਉਹ ਰੈਲੀ ਵਿੱਚ ਕੋਰੋਨਾ ਵਾਇਰਸ ਦੇ ਸੰਪਰਕ ਵਿੱਚ ਆਇਆ ਸੀ ਜਾਂ ਨਹੀਂ।

 

ਮੋਨੀਸ ਨੇ ਟਵੀਟ ਕੀਤਾ, “ਮੈਂ ਹੈਰਾਨ ਹਾਂ । ਮੇਰੇ ਵਿੱਚ ਅਜੇ ਤੱਕ ਕੋਈ ਲੱਛਣ ਨਹੀਂ ਹਨ ਅਤੇ ਮੈਂ ਠੀਕ ਮਹਿਸੂਸ ਕਰਦਾ ਹਾਂ। ਇੱਥੋਂ ਤੱਕ ਕਿ ਅੱਜ ਸਵੇਰੇ ਮੈਂ ਪੰਜ ਮੀਲ ਤੱਕ ਦੌੜਿਆ ।” ਮੋਨੀਸ ਨੇ ਕਿਹਾ ਕਿ ਉਹ ਸ਼ਨੀਵਾਰ ਨੂੰ ਬੀ.ਓ.ਕੇ ਸੈਂਟਰ ਵਿਖੇ ਕਰੀਬ ਛੇ ਘੰਟੇ ਰੈਲੀ ਵਿੱਚ ਸ਼ਾਮਿਲ ਰਿਹਾ ਅਤੇ ਉਸਨੇ ਮਾਸਕ ਵੀ ਪਾਇਆ ਸੀ ਅਤੇ ਸਮਾਜਿਕ ਦੂਰੀਆਂ ਦਾ ਵੀ ਪਾਲਣ ਕੀਤਾ ਸੀ । ਉਹ ਸਿਰਫ਼ ਕੁਝ ਖਾਣ ਪੀਣ ਲਈ ਭੀੜ ਵਿੱਚ ਸ਼ਾਮਿਲ ਹੋਇਆ ਸੀ। ਉਸਨੇ ਦੱਸਿਆ ਕਿ ਇਸ ਦੌਰਾਨ ਉਹ ਰਾਸ਼ਟਰਪਤੀ ਦੇ ਨੇੜੇ ਨਹੀਂ ਆਇਆ ।

Related News

ਸੁੱਰਖਿਆ ਪਰਿਸ਼ਦ ਦੀ ਸੀਟ ਗੁਆਉਣ ਦੇ ਬਾਵਜੂਦ ਕੈਨੇਡਾ ਸੰਯੁਕਤ ਰਾਸ਼ਟਰ ਦੇ ਪੀਸਕੀਪਿੰਗ ਮਿਸ਼ਨ ‘ਚ ਸਹਿਯੋਗ ਦੇਣਾ ਰੱਖੇਗਾ ਜਾਰੀ

Rajneet Kaur

ਹੁਣ ਬਰੈਂਪਟਨ ਦੇ ਮੇਅਰ ਨੇ ਵੀ ਭਾਰਤੀ ਕਿਸਾਨਾਂ ਦਾ ਕੀਤਾ ਸਮਰਥਨ,ਮਸਲੇ ਦੇ ਸ਼ਾਂਤਮਈ ਹੱਲ ਦੀ ਜਤਾਈ ਆਸ

Vivek Sharma

ਓਂਟਾਰਿਓ ਸਰਕਾਰ ਨੇ ‘ਕੋਵਿਡ-19 ਵੈਕਸੀਨ ਡਿਸਟਰੀਬਿਊਸ਼ਨ ਟਾਸਕ ਫੋਰਸ’ ਦਾ ਕੀਤਾ ਐਲਾਨ, ਰਿੱਕ ਹਿੱਲੀਅਰ ਨੂੰ ਥਾਪਿਆ ਚੇਅਰਮੈਨ

Vivek Sharma

Leave a Comment