channel punjabi
Canada International News North America

ਕੈਨੇਡਾ ਦੇ ਵਾਤਾਵਰਣ ਵਿਭਾਗ ਵਲੋਂ ਟੋਰਾਂਟੋ ‘ਚ ਵੀਰਵਾਰ ਤੋਂ ਐਤਵਾਰ ਤੱਕ ਸਖ਼ਤ ਗਰਮੀ ਦੀ ਚਿਤਾਵਨੀ

ਟੋਰਾਂਟੋ: ਗਰਮੀਆਂ  ਨੇ ਕੈਨੇਡਾ ‘ਚ ਵੀ ਦਸਤਕ ਦੇ ਦਿੱਤੀ ਹੈ। ਵਾਤਾਵਰਣ ਕੈਨੇਡਾ ਵਿਭਾਗ ਨੇ ਟੋਰਾਂਟੋ ਨੂੰ ਗਰਮੀ ਦੀ ਚੇਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਗਰਮ ਮੌਸਮ ਦੀ ਇਸ ਹਫ਼ਤੇ ਵੀਰਵਾਰ ਤੋਂ ਐਤਵਾਰ ਤੱਕ ਟੋਰਾਂਟੋ ਅੰਦਰ ਦਾਖਲ ਹੋਣ ਦੀ ਆਸ ਹੈ।

ਗਰਮੀ ਤੋਂ ਬਚਣ ਲਈ ਟੌਰਾਂਟੋ ਸ਼ਹਿਰ ਨੇ ਵੀ ਐਲਾਨ ਕੀਤਾ ਹੈ ਕਿ ਜਦੋਂ ਤੱਕ ਗਰਮੀਆਂ ਦੀ ਚਿਤਾਵਨੀ ਜਾਰੀ ਰਹੇਗੀ, ਉਹ 15 ਐਮਰਜੈਂਸੀ ਕੂਲਿੰਗ ਸੈਂਟਰ ਖੋਲੇਗਾ ।ਕੈਨੇਡਾ ਦੇ ਵਾਤਾਵਰਣ ਵਿਭਾਗ ਦੇ ਅਨੁਸਾਰ ਦਿਨ ਦੇ ਸਮੇਂ ਤਾਪਮਾਨ 30 ਡਿਗਰੀ ਘੱਟ ਰਹੇਗਾ ਜਦੋਂ ਕਿ ਰਾਤ ਦੇ ਸਮੇਂ ਘੱਟੋ-ਘੱਟ ਤਾਪਮਾਨ 20 ਡਿਗਰੀ ਸੈਲਸੀਅਸ ਹੋ ਜਾਵੇਗਾ।

ਗਰਮੀ ਜ਼ਿਆਦਾਤਰ ਛੋਟੇ ਬੱਚਿਆਂ ,ਗਰਭਵਤੀ ਔਰਤਾਂ,ਬਜ਼ੁਰਗਾਂ ਅਤੇ ਬਾਹਰ ਕੰਮ ਕਰ ਰਹੇ ਵਿਅਕਤੀਆਂ ਨੂੰ ਜ਼ਿਆਦਾ ਪ੍ਰਭਾਵਿਤ ਕਰਦੀ ਹੈ। ਕੂਲਿੰਗ ਸੈਂਟਰ ਵਸਨੀਕਾਂ ਨੂੰ ਘਰ ਦੇ ਅੰਦਰ ਆਰਾਮ ਕਰਨ, ਠੰਡਾ ਪੀਣ ਅਤੇ ਏਅਰ ਕੰਡੀਸ਼ਨ ਜਗ੍ਹਾ ਦੀ ਪੇਸ਼ਕਸ਼ ਕਰਦੇ ਹਨ। ਇਸ ਲਈ ਬੁੱਧਵਾਰ ਨੂੰ ਟੋਰਾਂਟੋ ਸ਼ਹਿਰ ਨੇ ਕਿਹਾ ਕਿ ਕੂਲਿੰਗ ਸੈਂਟਰ ਵੀਰਵਾਰ ਨੂੰ ਸਵੇਰੇ 11 ਵੱਜੇ ਸ਼ੁਰੂ ਹੋਣਗੇ। ਸਵੇਰੇ 7 ਵਜੇ ਮੈਟਰੋ ਹਾਲ ਨੂੰ ਛੱਡ ਕੇ, 55 ਜੌਨ ਸਟਰੀਟ,ਜੋ ਕੇ ਗਰਮੀ ਦੀ ਚੇਤਾਵਨੀ ਦੇ ਦੌਰਾਨ 24 ਘੰਟੇ ਚੱਲਣਗੇ।

ਦੱਸ ਦਈਏ ਕੂਲਿੰਗ ਸੈਂਟਰ ਸਿਰਫ ਉਨ੍ਹਾਂ ਲਈ ਹਨ ਜਿੰਨ੍ਹਾਂ ਕੋਲ ਠੰਡੀਆਂ ਥਾਵਾਂ ਤੱਕ ਪਹੁੰਚ ਨਹੀਂ ਹੈ ਅਤੇ ਜੋ ਬਾਹਰ ਕੰਮ ਕਰਦੇ ਹਨ ‘ਤੇ ਆਪਣੇ ਆਪ ਨੂੰ ਠੰਡਾ ਨਹੀਂ ਰੱਖ ਸਕਦੇ।

Related News

ਹੋਰਾਂ ਮਾਪਿਆਂ ਵਾਂਗ ਟਰੂਡੋ ਵੀ ਚਿੰਤਤ, ਬੱਚਿਆਂ ਨੂੰ ਮੁੜ ਸਕੂਲ ਭੇਜਿਆ ਜਾਵੇ ਜਾਂ ਨਾ ?

Rajneet Kaur

ਟੋਰਾਂਟੋ: 36 ਸਾਲ ਬਾਅਦ ਅਸਲ ਕਾਤਲ ਦੀ ਹੋਈ ਪਛਾਣ, ਪੁਲਿਸ ਪਹਿਲਾਂ ਕਿਸੇ ਹੋਰ ਵਿਅਕਤੀ ‘ਤੇ ਕਰਦੀ ਰਹੀ ਸ਼ੱਕ, ਮੁਆਫੀ ਮੰਗ ਦਿਤਾ ਮੁਆਵਜ਼ਾ

Rajneet Kaur

ਬਰੈਂਪਟਨ: ਰੀਜ਼ਨਲ ਕਾਉਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਨੇ ਵਾਰਡ ਨੰਬਰ 9-10 ਵਿੱਚ ਭੰਗ ਸਟੋਰ ਖੋਲ੍ਹਣ ਦਾ ਕੀਤਾ ਵਿਰੋਧ

Rajneet Kaur

Leave a Comment