channel punjabi
Canada International News North America

ਬਰੈਂਪਟਨ ‘ਚ ਸੋਮਵਾਰ ਤੜਕੇ ਚੱਲੀਆਂ ਗੋਲੀਆਂ, ਚਾਰ ਲੋਕ ਗੰਭੀਰ ਰੂਪ ‘ਚ ਜ਼ਖਮੀ

ਬਰੈਂਪਟਨ: ਬਰੈਂਪਟਨ ‘ਚ ਸੋਮਵਾਰ ਤੜਕੇ ਚੱਲੀਆਂ ਅੰਨੇਵਾਹ ਗੋਲੀਆਂ ਕਾਰਨ ਚਾਰ ਲੋਕ ਗੰਭੀਰ ਰੂਪ ‘ਚ ਜ਼ਖਮੀ ਹੋਏ ਹਨ।

ਪੀਲ ਪੁਲਿਸ ਨੇ ਦੱਸਿਆਂ ਉਨ੍ਹਾਂ ਨੂੰ ਜੂਲੀਅਨ ਡ੍ਰਾਇਵ ਅਤੇ ਫਿਟਜ਼ਪਟਰਿਕ ਡ੍ਰਾਈਵ (Julian and Fitzpatrick Drives ) ਦੇ ਖੇਤਰ ‘ਚੋਂ ਸਵੇਰੇ ਕਰੀਬ 6 ਵਜੇ ਗੋਲੀਬਾਰੀ ਦੀ ਖਬਰ ਮਿਲੀ ।

ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਇਸ ਵਾਰਦਾਤ ‘ਚ ਚਾਰ ਲੋਕ ਜਖਮੀ ਹੋਏ ਹਨ । ਜਿੰਨ੍ਹਾ ‘ਚ ਇਕ ਆਦਮੀ ਤੇ ਇੱਕ ਔਰਤ ਨੂੰ ਟੋਰੋਮਾ ਹਸਪਤਾਲ ‘ਚ  ਭਰਤੀ ਕਰਵਾਇਆ ਗਿਆ ਹੈ ਅਤੇ ਦੋ ਹੋਰ ਨੂੰ ਸਥਾਨਕ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।

ਦੱਸਿਆ ਇਹ ਵੀ ਜਾ ਰਿਹਾ ਹੈ ਕਿ ਇਕ ਹੋਰ ਵਿਅਕਤੀ ਵੀ ਇਸ ਗੋਲੀਬਾਰੀ ਵਿੱਚ ਜ਼ਖ਼ਮੀ ਹੋਇਆ ਹੈ, ਜਿਹੜਾ ਆਪਣੇ ਆਪ ਇਲਾਜ ਲਈ ਹਸਪਤਾਲ ਪਹੁੰਚ ਗਿਆ।

ਸਥਾਨਕ ਲੋਕਾਂ ਅਨੁਸਾਰ ਉਨ੍ਹਾਂ ਨੇ ਪੁਲਿਸ ਨੂੰ ਸ਼ੋਰ-ਸ਼ਰਾਬਾ ਹੋਣ ਦੀ ਸ਼ਿਕਾਇਤ ਕੀਤੀ ਸੀ। ਲੋਕਾਂ ਨੇ ਕਿਹਾ ਕਿ ਸ਼ੋਰ-ਸ਼ਰਾਬਾ ਹੋਣ ਕਾਰਨ ਉਹ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੁਲਿਸ ਨੂੰ ਸ਼ਿਕਾਇਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਨੀਵਾਰ  ਨੂੰ ਮਿਊਜ਼ਿਕ ਵੀ ਬਹੁਤ ਉੱਚੀ ਆਵਾਜ਼ ‘ਚ ਚਲ ਰਿਹਾ ਸੀ।

Const. Heather Cannon ਨੇ ਕਿਹਾ ਕਿ ਪੁਲਿਸ ਹੁਣ ਉਨ੍ਹਾਂ ਰਿਪੋਰਟਾਂ ਦੀ ਵੀ ਜਾਂਚ ਕਰ ਰਹੀ ਹੈ ਜਿਨ੍ਹਾਂ ਅਨੁਸਾਰ ਇਹ ਪਤਾ ਏਅਰ ਬੀਐਨਬੀ ਦੇ ਵਿਗਿਆਪਨ ਵਿੱਚ ਦਿੱਤਾ ਗਿਆ ਸੀ।

ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ।

Related News

ਮਿਆਂਮਾਰ ‘ਚ ਪ੍ਰਦਰਸ਼ਨਕਾਰੀਆਂ ‘ਤੇ ਫ਼ੌਜ ਨੇ ਕੀਤੀ ਫਾਈਰਿੰਗ, 18 ਲੋਕਾਂ ਦੀ ਮੌਤ, 30 ਤੋਂ ਵੱਧ ਜ਼ਖ਼ਮੀ, ਕੈਨੇਡਾ ਨੇ ਗੋਲੀਬਾਰੀ ਦੀ ਕੀਤੀ ਸਖ਼ਤ ਨਿੰਦਾ

Vivek Sharma

ਕਲੀਵਲੈਂਡ ਏਰੀਏ ਦੇ ਸਮੂਹ ਪੰਜਾਬੀ ਭਾਈਚਾਰੇ ਨੇ ਕਿਸਾਨਾਂ ਦੇ ਹੱਕ ‘ਚ ਕਾਰ ਰੈਲੀ ਦਾ ਕੀਤਾ ਆਯੋਜਨ

Rajneet Kaur

31 ਡਵੀਜ਼ਨ ਅਤੇ ਟੋਰਾਂਟੋ ਪੁਲਿਸ ਕਾਲਜ ਵਿਖੇ ਦੋ ਕੋਵਿਡ 19 ਆਉਟਬ੍ਰੇਕਸ: ਟੋਰਾਂਟੋ ਪੁਲਿਸ ਸਰਵਿਸ

Rajneet Kaur

Leave a Comment