channel punjabi
International News North America

ਫੇਸਬੁੱਕ ਦਾ ਟਰੰਪ ਨੂੰ ਝਟਕਾ, ਹਟਾਏ ਕਈ ਨਫ਼ਰਤ ਭਰੇ ਵਿਗਿਆਪਨ

ਨਿਊਯਾਰਕ: ਫੇਸਬੁੱਕ ਨੇ ਚੋਣਾਂ ਤੋਂ ਪਹਿਲਾਂ ਡੋਨਾਲਡ ਟਰੰਪ ਨੂੰ ਝਟਕਾ ਦੇ ਦਿਤਾ ਹੈ।ਫੇਸਬੁੱਕ ਦਾ ਕਹਿਣਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਚੋਣ ਨਾਲ ਸਬੰਧਿਤ 10 ਵਿਗਿਆਪਨਾਂ ਨੂੰ ਹਟਾ ਦਿਤਾ ਗਿਆ ਹੈ । ਇਹ ਵੀਡੀਓ ਨਵੰਬਰ ‘ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਜਾਰੀ ਕੀਤੇ ਗਏ ਸੀ। ਐਂਡੀ ਸਟੋਨ ਨੇ ਵੀਰਵਾਰ ਨੂੰ ਕਿਹਾ ਕਿ ਇਹ ਵਿਗਿਆਪਨ ਨਫ਼ਰਤ ਨੂੰ ਰੋਕਣ ਦੀਆਂ ਸਾਡੀਆਂ ਨੀਤੀਆਂ ਦੀ ਉਲੰਘਣਾ ਕਰਦੇ ਸਨ ।ਦੱਸ ਦਈਏ ਇਹਨਾਂ ਵਿਗਿਆਪਨਾਂ ‘ਚ ਲਿਖਿਆ ਸੀ ਕਿ ਖੱਬੇਪੱਖੀ ਗਰੁੱਪਾਂ ਦੀ ਖਤਰਨਾਕ ਭੀੜ ਗਲੀਆਂ ‘ਚ ਘੁੰਮ ਰਹੀ ਹੈ ਅਤੇ ਕਾਨੂੰਨ ਦਾ ੳਲੰਘਣ ਕਰਕੇ ਅਪਰਾਧ ਕਰ ਰਹੇ ਹਨ।ਉਹ ਸਾਡੇ ਸ਼ਹਿਰਾਂ ਨੂੰ ਉਝਾੜ ਰਹੇ ਹਨ ਅਤੇ ਦੰਗੇ ਕਰ ਰਹੇ ਹਨ। ਇਸ ਮੌਕੇ ਸਾਰੇ ਅਮਰੀਕੀਆਂ ਨੂੰ ਇੱਕਜੁਟ ਹੋਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਦਸਣਾ ਚਾਹੀਦਾ ਹੈ ਕਿ ਇਹ ਹਰਕਤ ਬਰਦਾਸ਼ਤ ਨਹੀਂ ਹੋਵੇਗੀ।
ਵਿਗਿਆਪਨ ਹਟਾਉਣ ‘ਤੇ ਫੇਸਬੁੱਕ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਨੀਤੀ ਅਜਿਹੇ ਨਫ਼ਰਤ ਭਰੇ ਪੋਸਟ ਦਾ ਸਮਰਥਨ ਨਹੀਂ ਕਰਦੀ ਅਤੇ ਨਾ ਹੀ ਫੇਸਬੁੱਕ ਕਿਸੇ ਕਮਿਊਨਿਟੀ ਅਤੇ ਸਮੂਹ ਨੂੰ ਨਿਸ਼ਾਨ ਬਣਾਉਣ ਵਾਲੇ ਕਿਸੇ ਸਮੂਹ ਦਾ ਸਮਰਥਨ ਕਰਦੀ ਹੈ।ਦੱਸ ਦਈਏ ਪੋਸਟ ਕਿਤੇ ਗਏ ਵਿਗਿਆਪਨਾਂ ‘ਚ ਕਮਿਊਨਿਟੀ ਸਮੂਹ ਨੂੰ ਨਿਸ਼ਾਨ ਬਣਾਉਣ ਵਾਲੇ ਚਿੰਨ੍ਹ ਪੋਸਟ ਕੀਤੇ ਸਨ।
ਵਿਵਾਦ ਨੂੰ ਲੈ ਕੇ ਟਰੰਪ ਦੀ ਮੁਹਿੰਮ ਨੇ ਸਫਾਈ ਦਿੱਤੀ ਹੈ।ਟਰੰਪ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਇਸ ਨਿਸ਼ਾਨ ਦੀ ਵਰਤੋਂ ਐਂਟੀਫਾ ਸਮੂਹ ਦੇ ਲੋਕ ਕਰਦੇ ਹਨ। ਟਰੰਪ ਮੁਹਿੰਮ ਦੇ ਨਿਰਦੇਸ਼ਕ ਟਿਮ ਮਯਰਟੋਗ ਨੇ ਵੀ ਕਈ ਵੈਬ ਲਿੰਕ ਸਾਂਝੇ ਕੀਤੇ ਜਿਸ ਵਿੱਚ ਅਜਿਹੀਆਂ ਨਿਸ਼ਾਨ ਵਾਲੀਆਂ ਵਸਤੂਆਂ ਵੇਚੀਆਂ ਜਾ ਰਹੀਆਂ ਹਨ।ਟਰੰਪ ਦੀ ਚੋਣ ਮੁਹਿੰਮ ਨੇ ਵਿਗਿਆਪਨਾਂ ਵਿੱਚ ਖੱਬੇ ਸਮੂਹ ਅੰਟੀਫਾ ਦੀ ਅਲੋਚਨਾ ਕੀਤੀ। ਜਿਸ ਕਰਕੇ ਫੇਸਬੁੱਕ ਨੇ ਵਿਿਗਆਪਨਾਂ ਨੂੰ ਹਟਾ ਦਿਤਾ ਹੈ ਅਤੇ ਇਹ ਫੇਸਬੁੱਕ ਦੀ ਨੀਤੀ ਦਾ ਉਲੰਘਣ ਹੈ।

Related News

ਕਿਸਾਨ ਜਥੇਬੰਦੀਆਂ ਨੇ ਸੋਧ ਤਜਵੀਜਾਂ ਕੀਤੀਆਂ ਖ਼ਾਰਜ, ਹੁਣ ਤੇਜ ਕਰਨਗੇ ਅੰਦੋਲਨ

Vivek Sharma

ਕੋਰੋਨਾ ਦਾ ਵਧਦਾ ਫੈਲਾਅ, ਮਨੀਟੋਬਾ ਵਿੱਚ ਲਾਗੂ ਕੀਤੀਆਂ ਗਈਆਂ ਨਵੀਆਂ ਪਾਬੰਦੀਆਂ

Vivek Sharma

ਮਿਸੀਸਾਗਾ ਵਿਚ ਗੇਟਵੇ ਵੈਸਟ ਦੀ ਸਹੂਲਤ ‘ਚ ਕੋਵਿਡ 19 ਆਉਟਬ੍ਰੇਕ ਦੀ ਘੋਸ਼ਣਾ ਤੋਂ ਬਾਅਦ ਲਗਭਗ 80 ਕੈਨੇਡਾ ਪੋਸਟ ਦੇ ਕਰਮਚਾਰੀ ਅਤੇ ਕੰਨਟਰੈਕਟਰ ਨੇ ਕੀਤਾ ਆਪਣੇ ਆਪ ਨੂੰ ਆਈਸੋਲੇਟ

Rajneet Kaur

Leave a Comment