channel punjabi
Canada International News North America

ਪ੍ਰੀਮੀਅਰ ਡੱਗ ਫੋਰਡ ਵੱਲੋਂ ਓਂਟਾਰੀਓ ਦੀਆਂ ਟੀਚਰਜ਼ ਯੂਨੀਅਨਜ਼ ‘ਤੇ ਸਿਆਸਤ ਖੇਡਣ ਦਾ ਲਾਇਆ ਦੋਸ਼

ਪ੍ਰੀਮੀਅਰ ਡੱਗ ਫੋਰਡ ਵੱਲੋਂ ਓਂਟਾਰੀਓ ਦੀਆਂ ਟੀਚਰਜ਼ ਯੂਨੀਅਨਜ਼ ਉੱਤੇ ਸਿਆਸਤ ਖੇਡਣ ਦਾ ਦੋਸ਼ ਲਾਇਆ ਗਿਆ ਹੈ। ਫੋਰਡ ਸਰਕਾਰ ਵੱਲੋਂ ਲਿਆਂਦੇ ਬੈਕ ਟੂ ਸਕੂਲ ਪਲੈਨ ਦੇ ਸਬੰਧ ਵਿੱਚ ਇਹ ਯੂਨੀਅਨਜ਼ ਸਰਕਾਰ ਦਾ ਵਿਰੋਧ ਕਰ ਰਹੀਆਂ ਹਨ| ਫੋਰਡ ਨੇ ਆਖਿਆ ਕਿ ਉਨ੍ਹਾਂ ਵੱਲੋਂ ਅਗਲੇ ਮਹੀਨੇ ਤੋਂ ਸਕੂਲ ਖੋਲ੍ਹਣ ਦੀ ਤਿਆਰੀ ਕੀਤੀ ਜਾ ਰਹੀ ਹੈ| ਇਹ ਫੈਸਲਾ ਸਿਹਤ ਮਾਹਿਰਾਂ ਦੀ ਰਾਇ ਤੋਂ ਬਾਅਦ ਹੀ ਲਿਆ ਗਿਆ ਹੈ।

ਕਲਾਸਾਂ ਦੇ ਆਕਾਰ ਨੂੰ ਘਟਾਉਣ ਅਤੇ ਸਕੂਲ ਡੇਅ ਨੂੰ ਛੋਟਾ ਕਰਨ ਦੇ ਸਬੰਧ ਵਿੱਚ ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਵੱਲੋਂ ਪੇਸ਼ ਕੀਤੀ ਗਈ ਯੋਜਨਾ ਨਕਾਰੇ ਜਾਣ ਤੋਂ ਬਾਅਦ ਬੋਰਡ ਵੱਲੋਂ ਆਪਣੀ ਰੀਓਪਨਿੰਗ ਯੋਜਨਾਂ ਨੂੰ ਮੁੜ ਉਲੀਕਣ ਲਈ ਮੀਟਿੰਗ ਸੱਦੀ ਗਈ ਹੈ। ਬੋਰਡ ਦੇ ਇਸ ਫੈਸਲੇ ਤੋਂ ਬਾਅਦ ਹੀ ਫੋਰਡ ਵੱਲੋਂ ਇਹ ਟਿੱਪਣੀ ਕੀਤੀ ਗਈ|

ਟੀਚਰਜ਼ ਯੂਨੀਅਨਾਂ ਦੇ ਨਾਲ ਨਾਲ ਕੁੱਝ ਮਾਪੇ ਤੇ ਸਕੂਲ ਬੋਰਡਜ਼ ਵੱਲੋਂ ਵੀ ਸਰਕਾਰ ਦੇ ਬੈਕ ਟੂ ਸਕੂਲ ਪਲੈਨ ਸਬੰਧੀ ਚਿੰਤਾ ਪ੍ਰਗਟਾਈ ਗਈ ਹੈ| ਇਸ ਦੌਰਾਨ ਐਲੀਮੈਂਟਰੀ ਸਕੂਲ ਕਲਾਸਾਂ ਦਾ ਆਕਾਰ ਵੀ ਨਹੀਂ ਘਟਾਇਆ ਜਾ ਰਿਹਾ| ਇਨ੍ਹਾਂ ਚਿੰਤਾਵਾਂ ਉੱਤੇ ਪ੍ਰਤੀਕਿਰਿਆ ਦਿੰਦਿਆਂ ਪ੍ਰੋਵਿੰਸ ਇਹ ਆਖ ਚੁੱਕਿਆ ਹੈ ਕਿ ਬੋਰਡ ਆਪਣੀਆਂ ਸੇਵਿੰਗਜ਼ ਵਿੱਚੋਂ 550 ਮਿਲੀਅਨ ਡਾਲਰ ਖਰਚ ਕੇ ਕਲਾਸਾਂ ਵਿੱਚ ਫਿਜ਼ੀਕਲ ਡਿਸਟੈਂਸਿੰਗ ਕਰਵਾ ਸਕਦੇ ਹਨ|

ਇਸ ਦੌਰਾਨ ਓਂਟਾਰੀਓ ਵਿੱਚ ਕੋਵਿਡ-19 ਦੇ 125 ਨਵੇਂ ਮਾਮਲੇ ਹੋਰ ਸਾਹਮਣੇ ਆਏ ਹਨ| ਹੁਣ ਪ੍ਰੋਵਿੰਸ ਵਿੱਚ ਕੋਵਿਡ-19 ਦੇ ਮਾਮਲਿਆ ਦੀ ਕੁੱਲ ਗਿਣਤੀ 40,870 ਤੱਕ ਅੱਪੜ ਗਈ ਹੈ, ਇਸ ਵਾਇਰਸ ਕਾਰਨ 2,793 ਲੋਕ ਮਾਰੇ ਜਾ ਚੁੱਕੇ ਹਨ ਤੇ 37,126 ਮਾਮਲੇ ਠੀਕ ਹੋ ਚੁੱਕੇ ਹਨ|

Related News

ਅਮਰੀਕੀ ਰਾਸ਼ਟਰਪਤੀ ਚੋਣਾਂ : ਫੇਸਬੁੱਕ ਅਤੇ ਇੰਸਟਾਗ੍ਰਾਮ ਨੇ 2 ਮਿਲੀਅਨ ਤੋਂ ਵੱਧ ਇਤਰਾਜ਼ਯੋਗ ਇਸ਼ਤਿਹਾਰ ਕੀਤੇ ਰੱਦ!

Vivek Sharma

ਪਤੀ ਦਾ ਦੇਖਿਆ ਸੁਪਨਾ ਹੋਇਆ ਸੱਚ, ਔਰਤ ਨੇ ਜਿੱਤੀ 60 ਮਿਲੀਅਨ ਡਾਲਰ ਦੀ ਲਾਟਰੀ

Rajneet Kaur

ਇੰਟੇਗ੍ਰਿਟੀ ਕਮਿਸ਼ਨਰ ਨੇ ਜਿਨਸੀ ਸ਼ੋਸ਼ਣ ਦੇ ਦੋਸ਼ੀ ਗੁਰਪ੍ਰੀਤ ਢਿੱਲੋਂ ਨੂੰ ਬਿਨਾਂ ਤਨਖਾਹ ਦੇ ਮੁਅੱਤਲ ਕਰਨ ਦਾ ਦਿਤਾ ਸੁਝਾਅ

Rajneet Kaur

Leave a Comment