channel punjabi
News North America

ਆਪਰੇਸ਼ਨ ਦੌਰਾਨ ,ਬੀਬੀ ਬਣਾਉਂਦੀ ਰਹੀ ਪਕੌੜੇ ,ਤਸਵੀਰਾਂ ਹੋਈਆਂ ਵਾਇਰਲ

ਰੋਮ : ਜਦ ਡਾਕਟਰ ਇਨਜੈਕਸ਼ਨ ਲਗਵਾਉਣ ਦੀ ਗਲ ਕਰਦਾ ਹੈ ਤਾਂ ਸਾਰੇ ਡਰ ਜਾਂਦੇ ਹਨ।ਪਰ ਜੇ ਗਲ ਆਪਰੇਸ਼ਨ ਦੀ ਹੋਵੇ ਫਿਰ ਤਾਂ ਆਪਣੇ ਆਪ ਨੂੰ ਸਭਾਲਣਾ ਬਹੁਤ ਔਖਾ ਹੋ ਜਾਂਦਾ ਹੈ।ਅਕਸਰ ਦੇਖਿਆ ਜਾਂਦਾ ਹੈ ਡਾਕਟਰ ਆਪਰੇਸ਼ਨ ਦੌਰਾਨ ਮਰੀਜ਼ ਨੂੰ ਬੇਹੋਸ਼ ਕਰਦੇ ਹਨ।ਪਰ 60 ਸਾਲਾ ਬੀਬੀ ਨੇ ਸਾਰਿਆਂ ਦੇ ਡਰ ਨੂੰ ਮਾਤ ਪਾ ਦਿੱਤੀ ਹੈ ਕਿਉਂਕਿ ਦਿਮਾਗ ਦੀ ਸਰਜਰੀ ਦੌਰਾਨ ਉਹ ਰਵਾਇਤੀ ਇਟਾਲੀਅਨ ਓਲਿਵ ਪਕੌੜੇ ਬਣਾਉਂਦੀ ਰਹੀ।ਢਾਈ ਘੰਟਿਆਂ ਤੱਕ ਚੱਲੇ ਆਪਰੇਸ਼ਨ ‘ਚ ਬੀਬੀ ਨੇ 90 ਪਕੌੜੇ ਬਣਾ ਦਿਤੇ।

ਦਸਣਯੋਗ ਹੈ ਕਿ ਏਂਕੋਨਾ ਵਿੱਚ ਬੀਬੀ ਨੂੰ ਦਿਮਾਗ ਦੀ ਬਿਮਾਰੀ ਸੀ।ਡਾਕਟਰਾਂ ਦਾ ਕਹਿਣਾ ਸੀ ਕਿ ਆਪਰੇਸ਼ਨ ਦੌਰਾਨ ਮਰੀਜ਼ ਦਾ ਜਾਗਦੇ ਰਹਿਣਾ ਲਾਜ਼ਮੀ ਹੈ।ਇਹ ਆਪਰੇਸ਼ਨ ਅਜੀਂਡਾ ਓਸਪੇਡਾਲੀ ਰਿਉਨਿਟੀ ਹਸਪਤਾਲ ਦੇ ਨਿਊਰੋਸਰਜਰੀ ਵਿਭਾਗ ਦੇ ਡਾਕਟਰ ਰੌਬਰਟੋ ਟ੍ਰਿਗਨਾਨੀ ਨੇ ਕੀਤਾ।ਡਾਕਟਰ ਨੇ ਦਸਿਆ ਸਾਡੀ ਟੀਮ ਮਰੀਜ਼ ਨੂੰ ਦੇਖਦੀ ਰਹੀ ਕਿ ਉਹ ਪਕੌੜੇ ਬਣਾ ਰਹੀ ਹੈ ਜਾਂ ਨਹੀਂ।

 

 

ਡਾਕਟਰ ਨੇ ਆਪਰੇਸ਼ਨ ਦੌਰਾਨ ਜਾਗਦੇ ਰਹਿਣ ਲਈ ਇਸ ਲਈ ਕਿਹਾ ਸੀ ਕਿਉਂਕਿ ਕਈ ਵਾਰ ਆਪਰੇਸ਼ਨ ਸਮੇਂ ਮਰੀਜ਼ ਨੂੰ ਅਧਰੰਗ ਦਾ ਅਟੈਕ ਆ ਜਾਂਦਾ ਹੈ।ਜਾਗਦੇ ਰਹਿਣ ਨਾਲ ਅਟੈਕ ਆਉਣ ਦੇ ਚਾਂਸ ਘਟ ਜਾਂਦੇ ਹਨ।ਮਰੀਜ਼ ਬੀਬੀ ਨੂੰ ਪਕੌੜੇ ਬਣਾਉਣ ਦੀ ਸਾਰੀ ਸਮਗਰੀ ਦੇ ਦਿਤੀ ਗਈ ਸੀ।ਜਦ ਡਾਕਟਰ ਨੇ ਸਰਜਰੀ ਸ਼ੁਰੂ ਕੀਤੀ ਤਾਂ ਬੀਬੀ ਨੇ ਪਕੋੜੇ ਬਣਾਉਣੇ ਸ਼ੁਰੂ ਕਰ ਦਿਤੇ। ਢਾਈ ਘੰਟਿਆਂ ਵਿੱਚ ਬੀਬੀ ਨੇ 90 ਪਕੌੜੇ ਬਣਾ ਦਿਤੇ।ਇਟਲੀ ਦੀ ਮੀਡੀਆ ਨੇ ਇਸ ਪੂਰੇ ਆਪਰੇਸ਼ਨ ਦੀ ਖ਼ਬਰ ਸਾਂਝੀ ਕਰਦੇ ਹੋਏ ਕਿਹਾ ‘ਕੋਰੋਨਾ ਨਾਲ ਜੂਝ ਰਹੇ ਦੇਸ਼ ਵਿਚ ਇਸ ਖਬਰ ਨਾਲ ਲੋਕਾਂ ਵਿਚ ਕਾਫੀ ਜ਼ਿਆਦਾ ਹੈਰਾਨੀ ਅਤੇ ਖੁਸ਼ੀ ਹੈ।

 

Related News

HAPPY NEW YEAR 2021: ਭਾਰਤ ਵਿਚ ਨਵੇਂ ਸਾਲ 2021 ਦੀ ਹੋਈ ਸ਼ੁਰੂਆਤ

Vivek Sharma

ਫੈਡਰਲ ਸਰਕਾਰ ਨੂੰ ਸਲਾਹ ਦੇਣ ਵਾਲੇ ਮਾਹਿਰਾਂ ਦੇ ਪੈਨਲ ਵੱਲੋਂ 65 ਸਾਲ ਤੇ ਇਸ ਤੋਂ ਵੱਧ ਉਮਰ ਵਰਗ ਦੇ ਲੋਕਾਂ ਨੂੰ ਐਸਟ੍ਰਾਜ਼ੈਨੇਕਾ ਵੈਕਸੀਨ ਦੇ ਟੀਕੇ ਲਾਉਣ ਦੀ ਸਿਫਾਰਿਸ਼

Rajneet Kaur

ਕੈਨੇਡਾ ਦੇ ਨੌਜਵਾਨ ਵਰਗ ਵਿੱਚ ਕੋਰੋਨਾ ਦਾ ਤੇਜ਼ੀ ਨਾਲ ਫੈਲਣਾ ਚਿੰਤਾਜਨਕ

Vivek Sharma

Leave a Comment