channel punjabi
Canada International News North America

ਸਪੰਰਕ ਟਰੇਸਿੰਗ ਐਪ ਜਲਦ ਹੀ ਲੋਕਾਂ ਨੂੰ ਕਰਵਾਇਆ ਜਾ ਸਕਦੈ ਉਪਲਬਧ : ਪ੍ਰੀਮੀਅਰ ਡੱਗ ਫੋਰਡ

ਓਟਾਵਾ  : ਓਟਾਵਾ ਪਬਲਿਕ ਹੈਲਥ (OPH) ਸ਼ਹਿਰ ਵਿੱਚ ਕੋਵਿਡ-19 ਦੇ 20 ਨਵੇਂ ਕੇਸਾਂ ਦੀ ਰਿਪੋਰਟ ਕਰ ਰਹੀ ਹੈ, ਜਿਸ ਨਾਲ ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ ਕੁੱਲ ਗਿਣਤੀ 2,244 ਹੋ ਗਈ ਹੈ। ਪ੍ਰਯੋਗਸ਼ਾਲਾ ਦੁਆਰਾ ਪੁਸ਼ਟੀ ਕੀਤੇ ਕੇਸਾਂ ਵਿਚੋਂ, 83 ਪ੍ਰਤੀਸ਼ਤ (1,863) ਠੀਕ ਹੋ ਗਏ ਹਨ ।

OPH ਅਨੁਸਾਰ ਸ਼ਹਿਰ ਵਿੱਚ ਕੋਵੀਡ -19 ਦੇ 118 ਐਕਟਿਵ ਕੇਸ ਹਨ। ਪੰਜ ਲੋਕ ਹਸਪਤਾਲ ਵਿੱਚ ਹਨ ਅਤੇ ਇੱਕ ਗਹਿਰੀ ਦੇਖਭਾਲ ਵਿੱਚ ਹੈ।

ਸ਼ਨੀਵਾਰ ਨੂੰ ਮੈਡੀਕਲ ਅਧਿਕਾਰੀ ਡਾਕਟਰ ਵੇਰਾ ਐਚਜ਼ ਨੇ ਕਿਹਾ ਕਿ ਲੋਕ ਘਰਾਂ ‘ਚੋਂ ਬਾਹਰ ਨਿਕਲ ਕੇ ਪਾਰਟੀਆਂ ਕਰ ਰਹੇ  ਹਨ, ਜਿਸ ਕਾਰਨ ਕੋਰੋਨਾ ਪੀੜਿਤਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ।

ਦੱਸ ਦਈਏ ਸ਼ਨੀਵਾਰ ਨੂੰ ਕੋਰੋਨਾ ਵਾਇਰਸ ਦੇ 19 ਮਾਮਲੇ ਸਾਹਮਣੇ ਆਏ ਸਨ ਅਤੇ ਐਤਵਾਰ ਨੂੰ 16 ਨਵੇਂ ਮਾਮਲੇ ਦਰਜ ਕੀਤੇ ਗਏ ਹਨ।

ਪ੍ਰੀਮੀਅਰ ਡੱਗ ਫੋਰਡ ਨੇ ਘੋਸ਼ਣਾ ਕੀਤੀ ਕਿ 24 ਜੁਲਾਈ, ਸ਼ੁੱਕਰਵਾਰ ਨੂੰ ਦੁਰਹਾਮ, ਹਲਦੀਮੰਡ, ਹਾਲਟਨ, ਹੈਮਿਲਟਨ, ਲੈਂਬਟਨ, ਨਿਆਗਰਾ ਅਤੇ ਯੋਰਕ ਖੇਤਰ ਸਟੇਜ 3 ਵਿੱਚ ਸ਼ਾਮਲ ਹੋਣਗੇ। ਟੋਰਾਂਟੋ, ਪੀਲ ਅਤੇ ਵਿੰਡਸਰ-ਏਸੇਕਸ ਦੀ ਸਟੇਜ 3 ਵਿੱਚ ਜਾਣ ਦੀ ਅਜੇ ਮਿਤੀ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ।

ਫੋਰਡ ਨੇ ਸੋਮਵਾਰ ਨੂੰ ਇਕ ਪ੍ਰੈਸ ਕਾਨਫਰੰਸ ‘ਚ ਸੁਝਾਅ ਦਿੱਤਾ ਕਿ ਲੰਬੇ ਸਮੇਂ ਤੋਂ ਉਡੀਕਿਆ ਜਾ ਰਿਹਾ ਸੰਪਰਕ ਟਰੇਸਿੰਗ ਐਪ ਸ਼ੁੱਕਰਵਾਰ ਨੂੰ ਜਲਦੀ ਹੀ ਲੋਕਾਂ ਲਈ ਉਪਲਬਧ ਕਰਾਇਆ ਜਾ ਸਕਦਾ ਹੈ।

 

 

 

Related News

ਭਾਰਤੀ ਮੂਲ ਦੀ ਮਾਂ-ਧੀ ਨੂੰ ਅਦਾਲਤ ਨੇ ਸੁਣਾਈ ਸਜ਼ਾ, ਬੀਮੇ ਵਿੱਚ ਘਪਲੇ ਦਾ ਦੋਸ਼

Vivek Sharma

ਜੂਲੀ ਪੇਯਟ ਦੇ ਕੰਮ ਤੋਂ ਨਾਖੁਸ਼ ਕੈਨੇਡੀਅਨ

Rajneet Kaur

ਅਮਰੀਕੀ ਰਾਸ਼ਟਰਪਤੀ ਚੋਣਾਂ : ਚੋਣ ਦੰਗਲ ਵਿੱਚ ਇੱਕ ਦੂਜੇ ਨੂੰ ਪਟਖਣੀ ਦੇਣ ਲਈ ਟਰੰਪ ਅਤੇ ਬਿਡੇਨ ਨੇ ਲਾਇਆ ਜੋ਼ਰ

Vivek Sharma

Leave a Comment