channel punjabi
International News

CORONA RETURNS BACK ! ਬ੍ਰਾਜ਼ੀਲ ‘ਚ ਫਿਰ ਮਿਲੇ 55 ਹਜ਼ਾਰ ਨਵੇਂ ਕੋਰੋਨਾ ਪੀੜਤ, ਚਿਕਨ ‘ਚ ਵੀ ਕੋਰੋਨਾ !

ਨਹੀਂ ਰੁਕ ਰਹੀ ਕੋਰੋਨਾ ਦੇ ਪ੍ਰਭਾਵਿਤਾਂ ਦੀ ਵਧਦੀ ਗਿਣਤੀ

ਬ੍ਰਾਜ਼ੀਲ ‘ਚ ਹੁਣ 55 ਹਜ਼ਾਰ ਨਵੇਂ ਕੋਰੋਨਾ ਮਾਮਲੇ ਆਏ ਸਾਹਮਣੇ

ਲ਼ਗਾਤਾਰ ਵਧਦੀ ਗਿਣਤੀ ਨੇ ਸਰਕਾਰਾਂ ਦੀ ਵਧਾਈ ਚਿੰਤਾ

ਲੋਕਾਂ ਵਿੱਚ ਪਾਇਆ ਜਾ ਰਿਹਾ ਸਹਿਮ ਦਾ ਮਾਹੌਲ

ਬ੍ਰਾਸੀਲੀਆ: ਦੁਨੀਆ ‘ਚ ਅਮਰੀਕਾ ਤੋਂ ਬਾਅਦ ਕੋਰੋਨਾ ਵਾਇਰਸ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਬ੍ਰਾਜ਼ੀਲ ਵਿਚ ਇਸ ਮਹਾਮਾਰੀ ਦਾ ਕਹਿਰ ਰੁਕਦਾ ਨਜ਼ਰ ਨਹੀਂ ਆ ਰਿਹਾ ਹੈ। ਕੋਰੋਨਾ ਪ੍ਰਭਾਵਿਤ ਲੋਕਾਂ ਦਾ ਅੰਕੜਾ ਲਗਾਤਾਰ ਤੇਜ਼ੀ ਨਾਲ ਵੱਧਦਾ ਜਾ ਰਿਹਾ ਹੈ। ਇਸ ਲਾਤੀਨੀ ਅਮਰੀਕੀ ਦੇਸ਼ ਵਿਚ ਮੁੜ 55 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਮਿਲੇ ਹਨ। ਇਸ ਨਾਲ ਕੋਰੋਨਾ ਪੀੜਤਾਂ ਦਾ ਕੁਲ ਅੰਕੜਾ 31 ਲੱਖ 70 ਹਜ਼ਾਰ ਤੋਂ ਜ਼ਿਆਦਾ ਹੋ ਗਿਆ ਹੈ। ਇਨ੍ਹਾਂ ਵਿਚ ਇਕ ਲੱਖ ਚਾਰ ਹਜ਼ਾਰ ਤੋਂ ਜ਼ਿਆਦਾ ਮਰੀਜ਼ਾਂ ਦੀ ਮੌਤ ਹੋਈ ਹੈ। ਮਹਾਮਾਰੀ ਨਾਲ ਸਭ ਤੋਂ ਜ਼ਿਆਦਾ ਜੂਝ ਰਹੇ ਅਮਰੀਕਾ ਵਿਚ ਹੁਣ ਤਕ 53 ਲੱਖ 60 ਹਜ਼ਾਰ ਤੋਂ ਵੱਧ ਲੋਕ ਕੋਰੋਨਾ ਪ੍ਰਭਾਵਿਤ ਮਿਲੇ ਹਨ। ਕਰੀਬ ਇਕ ਲੱਖ 70 ਹਜ਼ਾਰ ਤੋਂ ਵਧ ਲੋਕਾਂ ਦੀ ਜਾਨ ਗਈ ਹੈ।

ਬ੍ਰਾਜ਼ੀਲ ਦੇ ਸਿਹਤ ਮੰਤਰੀ ਨੇ ਅਨੁਸਾਰ ਦੇਸ਼ ਭਰ ਵਿਚ 55 ਹਜ਼ਾਰ 155 ਨਵੇਂ ਪਾਜ਼ੇਟਿਵ ਕੇਸ ਮਿਲੇ ਹਨ। ਇਸ ਦੌਰਾਨ 1,175 ਪੀੜਤਾਂ ਨੇ ਦਮ ਤੋੜ ਦਿੱਤਾ।

Y km

ਇਕ ਦਿਨ ਪਹਿਲੇ ਹੀ ਕਰੀਬ 55 ਹਜ਼ਾਰ ਨਵੇਂ ਮਾਮਲੇ ਮਿਲੇ ਸਨ ਜਦਕਿ 1,274 ਦੀ ਜਾਨ ਗਈ ਸੀ। ਦੁਨੀਆ ਵਿਚ ਅਮਰੀਕਾ ਪਿੱਛੋਂ ਬ੍ਰਾਜ਼ੀਲ ਵਿਚ ਕੋਰੋਨਾ ਦੇ ਸਭ ਤੋਂ ਜ਼ਿਆਦਾ ਮਾਮਲੇ ਹਨ। ਵਿਸ਼ਵ ਸਿਹਤ ਸੰਗਠਨ ਨੇ 11 ਮਾਰਚ ਨੂੰ ਕੋਰੋਨਾ ਨੂੰ ਵਿਸ਼ਵ ਮਹਾਮਾਰੀ ਐਲਾਨਿਆ ਸੀ। ਇਸ ਘਾਤਕ ਮਹਾਮਾਰੀ ਦੀ ਲਪੇਟ ਵਿਚ ਆ ਕੇ ਦੁਨੀਆ ਭਰ ਵਿਚ ਹੁਣ ਤਕ 2 ਕਰੋੜ ਅੱਠ ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋ ਚੁੱਕੇ ਹਨ ਜਦਕਿ ਮਰਨ ਵਾਲਿਆਂ ਦਾ ਵਿਸ਼ਵ ਪੱਧਰ ‘ਤੇ ਅੰਕੜਾ ਸੱਤ ਲੱਖ 48 ਹਜ਼ਾਰ ਤੋਂ ਜ਼ਿਆਦਾ ਹੋ ਗਿਆ ਹੈ।

Related News

ਕਿਊਬਿਕ ਵਿੱਚ ਅਗਲੇ ਹਫ਼ਤੇ ਤੋਂ ਮੁੜ ਸ਼ੁਰੂ ਹੋਵੇਗੀ ਟੀਕਾਕਰਨ ਮੁਹਿੰਮ, 84 ਸਾਲ ਅਤੇ ਇਸ ਤੋ ਵੱਧ ਉਮਰ ਦੇ ਲੋਕਾਂ ਨੂੰ ਪਹਿਲ

Vivek Sharma

ਨਵੇਂ ਚੁਣੇ ਗਏ ਰਾਸ਼ਟਰਪਤੀ JOE BIDEN ਦੇ ਪੁੱਤਰ ਨੂੰ ਸੰਮਨ ਜਾਰੀ

Vivek Sharma

ਅਮਰੀਕੀ ਵੀਜ਼ਾ ਵਿੱਚ ਗੜਬੜੀ ਰੋਕਣ ਲਈ ਲਾਗੂ ਕੀਤੇ ਗਏ ਨਵੇਂ ਨਿਯਮ

Vivek Sharma

Leave a Comment