channel punjabi
Canada International News North America

ਕਿਊਬਿਕ ‘ਚ ਕੋਵਿਡ 19 ਦੇ ਮਾਮਲੇ ਲਗਾਤਾਰ ਵਧ ਰਹੇ ਹਨ, ਮੁੜ ਹੋ ਸਕਦੀ ਹੈ ਤਾਲਾਬੰਦੀ : ਪ੍ਰੀਮੀਅਰ ਫ੍ਰੈਨੋਇਸ ਲੀਗਾਲਟ

ਮਾਂਟਰੀਅਲ: ਪ੍ਰੀਮੀਅਰ ਫ੍ਰੈਨੋਇਸ ਲੀਗਾਲਟ ਨੇ ਸੋਮਵਾਰ ਨੂੰ ਸੂਬੇ ਵਿੱਚ ਕੋਵਿਡ-19 ਦੇ ਵੱਧ ਰਹੇ ਮਾਮਲਿਆਂ ਬਾਰੇ ਖਦਸ਼ਾ ਜ਼ਾਹਰ ਕੀਤਾ ਅਤੇ ਕਿਊਬੀਸਰਜ਼ (Quebecers) ਨੂੰ ਚੇਤਾਵਨੀ ਦਿੱਤੀ ਕਿ ਜੇ ਉਹ ਜਨਤਕ ਸਿਹਤ ਨਿਯਮਾਂ ਦੀ ਪੂਰੀ ਤਨਦੇਹੀ ਨਾਲ ਪਾਲਣਾ ਨਹੀਂ ਕਰਦੇ ਤਾਂ ਉਹ ਤਾਲਾਬੰਦੀ ਉਪਾਅ ਦੁਬਾਰਾ ਲਾਗੂ ਕਰਨ ਲਈ ਮਜਬੂਰ ਹੋਣਗੇ।

ਉਨ੍ਹਾਂ ਕਿਹਾ ਕਿ ਕਿਉਬਿਕ ‘ਚ ਦੋ ਹਫਤਿਆਂ ਤੋਂ ਨਵੇਂ ਕੇਸਾਂ ਦੀ ਗਿਣਤੀ ਵੱਧ ਦੀ ਜਾ ਰਹੀ ਹੈ। ਲੀਗਾਲਟ ਨੇ ਸਕੂਲ ਬੰਦ ਕਰਨ ਦੀ ਸੰਭਾਵਨਾ ਨੂੰ ਵੀ ਵਧਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਨਵੇਂ ਕੇਸਾਂ ਦੀ ਗਿਣਤੀ ਲਗਾਤਾਰ ਵਧਦੀ ਰਹੀ ਤਾਂ ਸਕੂਲ ਖੋਲ੍ਹਣ ਦਾ ਫੈਸਲਾ ਬਦਲ ਲਿਆ ਜਾਵੇਗਾ। ਦਸ ਦਈਏ ਬਹੁਤ ਸਾਰੇ ਸਕੂਲ ਮਾਰਚ ਤੋਂ ਬਾਅਦ ਹੁਣ ਖੁਲ੍ਹਣ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ ਲੋਕ ਬੁਖਾਰ ਹੋਣ ਦੇ ਬਾਵਜੂਦ ਵੀ ਘਰਾਂ ਚੋਂ ਨਿਕਲ ਰਹੇ ਹਨ। ਕਈ ਰੈਸਟੋਰੈਂਟਾਂ, ਬਾਰਜ਼ ‘ਚ ਜਾ ਰਹੇ ਹਨ। ਜਿਸ ਕਾਰਨ ਕੋਵਿਡ 19 ਦੇ ਮਾਮਲੇ ਲਗਾਤਾਰ ਵਧ ਜਰ ਰਹੇ ਹਨ। ਬਹੁਤੇ ਲੋਕਾਂ ਨੇ ਕੋਵਿਡ 19 ਦੇ ਨਿਯਮਾਂ ਨੂੰ ਤੋੜਿਆਂ ਹੈ ਜਿਸ ਕਾਰਨ ਹੋਰ ਲੋਕਾਂ ਨੂੰ ਖਤਰੇ ‘ਚ ਪਾਇਆ ਹੈ।

ਦਸ ਦਈਏ  ਕਿਊਬਿਕ ‘ਚ ਕੋਰੋਨਾ ਵਾਇਰਸ ਦੇ 62,492  ਕੇਸ ਸਾਹਮਣੇ ਆ ਚੁੱਕੇ ਹਨ ਜਿੰਨ੍ਹਾਂ ਚੋਂ 5,760 ਲੋਕਾਂ ਦੀ ਮੌਤ ਹੋ ਚੁੱਕੀ ਹੈ।

Related News

ਪੂਰਾ ਮੈਨੀਟੋਬਾ ਰੈੱਡ ਜੋ਼ਨ ਵਿੱਚ, ਸੂਬੇ ਅੰਦਰ ਮੁੜ ਲਾਗੂ ਹੋਈ ਤਾਲਾਬੰਦੀ !

Vivek Sharma

ਟਰੰਪ ਸਰਕਾਰ ਨੇ ਐਚ-1 ਬੀ ਵੀਜ਼ਾ ‘ਤੇ ਲਾਈ ਨਵੀਂ ਰੋਕ, ਹਜ਼ਾਰਾਂ ਭਾਰਤੀ ਆਈਟੀ ਪੇਸ਼ੇਵਰ ਹੋਣਗੇ ਪ੍ਰਭਾਵਿਤ

Vivek Sharma

ਟੋਰਾਂਟੋ ਵਿੱਚ 70 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਟੀਕਾਕਰਣ ਦੀ ਸ਼ੁਰੂਆਤ, ਵੈਕਸੀਨੇਸ਼ਨ ਪ੍ਰਕਿਰਿਆ ਹੋਈ ਤੇਜ਼

Vivek Sharma

Leave a Comment