channel punjabi
Canada International News North America

15 ਅਗਸਤ ਵਾਲੇ ਦਿਨ ਕੈਲੀਫੋਰਨੀਆ ਸਟੇਟ ਅਸੈਂਬਲੀ ਨੇ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੂੰ ਭਾਰਤੀ ਸਿਨੇਮਾ ਵਿਚ ਪਾਏ ਯੋਗਦਾਨ ਲਈ ਕੀਤਾ ਸਨਮਾਨਿਤ

ਵਾਸ਼ਿੰਗਟਨ : ਅਮਰੀਕਾ ਦੀ ਕੈਲੀਫੋਰਨੀਆ ਸਟੇਟ ਅਸੈਂਬਲੀ ਨੇ ਬਾਲੀਵੁੱਡ ਦੇ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੂੰ ਭਾਰਤ ਦੇ ਅਮੀਰ ਸਭਿਆਚਾਰ ਅਤੇ ਵਿਰਾਸਤ ਨੂੰ ਉਤਸ਼ਾਹਤ ਕਰਨ ਦੇ ਉਨ੍ਹਾਂ ਦੇ ਯਤਨਾਂ ਅਤੇ ਭਾਰਤੀ ਸਿਨੇਮਾ ਵਿੱਚ ਉਸ ਦੇ ਬੇਮਿਸਾਲ ਯੋਗਦਾਨ ਲਈ ਮਾਨਤਾ ਦਿੱਤੀ ਹੈ।

ਦੱਸ ਦਈਏ ਸੁਸ਼ਾਂਤ ਸਿੰਘ ਰਾਜਪੂਤ ਦੀ ਲਾਸ਼ 14 ਜੂਨ ਨੂੰ ਮੁੰਬਈ ਦੇ ਉਪਨਗਰ ਬਾਂਦਰਾ ਸਥਿਤ ਆਪਣੇ ਅਪਾਰਟਮੈਂਟ ਦੀ ਛੱਤ ਤੇ ਲਟਕਦੀ ਮਿਲੀ ਸੀ। ਜਿਸਦੀ ਦੀ ਜਾਂਚ ਹੁਣ ਸੀਬੀਆਈ ਕਰ ਰਹੀ ਹੈ।

ਕੈਲੀਫੋਰਨੀਆ ਸਟੇਟ ਅਸੈਂਬਲੀ ਨੇ ਮਾਨਤਾ ਦੇ ਇੱਕ ਸਰਟੀਫਿਕੇਟ ਵਿੱਚ ਰਾਜਪੂਤ ਦੇ “ਬਾਲੀਵੁੱਡ ਸਿਨੇਮਾ ਵਿੱਚ ਅਥਾਹ ਯੋਗਦਾਨ” ਨੂੰ ਨੋਟ ਕੀਤਾ ਅਤੇ ਉਸਦੇ “ਪਰਉਪਕਾਰੀ ਕਮਿਉਨਿਟੀ ਕੰਮਾਂ ਦੇ ਨਾਲ ਨਾਲ ਭਾਰਤ ਦੇ ਅਮੀਰ ਸਭਿਆਚਾਰ ਅਤੇ ਵਿਰਾਸਤ ਨੂੰ ਉਤਸ਼ਾਹਤ ਕਰਨ ਦੇ ਉਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ”। ਸਨਮਾਨ ਵਜੋਂ ਪ੍ਰਾਪਤ ਸਰਟੀਫਿਕੇਟ ਨੂੰ ਅਮਰੀਕਾ ਵਿਚ ਰਹਿੰਦੀ ਸੁਸ਼ਾਂਤ ਦੀ ਭੈਣ ਸ਼ਵੇਤਾ ਕੀਰਤੀ ਸਿੰਘ ਨੇ ਪ੍ਰਾਪਤ ਕੀਤਾ।

ਕੈਲੀਫੋਰਨੀਆ ਸਟੇਟ ਅਸੈਂਬਲੀ ਵਲੋਂ ਭਾਰਤੀ ਕਮਿਊਨਿਟੀ ਜੇ ਆਗੂ ਅਜੇ ਭੂਟੋਰੀਆ ਨੇ ਸਨਮਾਨ ਪੱਤਰ ਦਿੱਤਾ ।  ਸਰਟੀਫਿਕੇਟ ਪ੍ਰਾਪਤ ਕਰਨ ਤੋਂ ਬਾਅਦ, ਮਰਹੂਮ ਅਦਾਕਾਰ ਦੀ ਭੈਣ ਸ਼ਵੇਤਾ ਨੇ ਕਿਹਾ, “ਭਾਰਤੀ ਸਿਨੇਮਾ ਵਿੱਚ ਯੋਗਦਾਨ ਲਈ ਆਪਣੇ ਭਰਾ ਵਲੋਂ ਕੈਲੀਫੋਰਨੀਆਂ ਸਟੇਟ ਅਸੈਂਬਲੀ ਵਲੋਂ ਦਿੱਤੇ ਜਾ ਰਹੇ ਇਸ ਪੁਰਸਕਾਰ ਨੂੰ ਪ੍ਰਾਪਤ ਕਰਨਾ ਮੇਰੇ ਲਈ ਮਾਣ ਵਾਲੀ ਗੱਲ ਹੈ। ਮੈਂ ਸੰਕਟ ਦੀ ਇਸ ਘੜੀ ਵਿੱਚ ਨਿਰੰਤਰ ਸਹਾਇਤਾ ਲਈ ਅਸੈਂਬਲੀ ਮੈਂਬਰਾਂ ਅਤੇ ਭਾਰਤੀ-ਅਮਰੀਕੀ ਕਮਿਊਨਿਟੀ ਦਾ ਧੰਨਵਾਦ ਕਰਦੀ ਹਾਂ।”ਉਨ੍ਹਾਂ ਦਸਿਆ ਕਿ ਸੁਸ਼ਾਂਤ ਸਿੰਘ ਰਾਜਪੂਤ ਨੇ ਅਕਸਰ ਹਾਲੀਵੁੱਡ ‘ਚ ਕੰਮ ਕਰਨ ਦੀ ਇੱਛਾ ਜ਼ਾਹਰ ਕੀਤੀ ਸੀ।

ਸ਼ਵੇਤਾ ਦੇ ਪਤੀ ਵਿਸ਼ਾਲ ਕੀਰਤੀ ਸਿੰਘ ਨੇ ਕਿਹਾ, ‘ਆਜਾਦੀ ਦਿਹਾੜੇ ਮੌਕੇ ਸਟੇਟ ਅਸੈਂਬਲੀ ਨੇ ਸੁਸ਼ਾਂਤ ਨੂੰ ਭਾਰਤੀ ਸਿਨੇਮਾ ‘ਚ ਪਾਏ ਯੋਗਦਾਨ ਲਈ ਯਾਦ ਕੀਤਾ ਹੈ। ਭਾਰਤੀ ਮੂਲ ਦੇ ਲੱਖਾਂ ਅਮਰੀਕੀ # ਜਸਟਿਸ ਫੌਰ ਸੁਸ਼ਾਂਤ ਸਿੰਘ ਰਾਜਪੂਤ  ਲਈ ਚੱਲ ਰਹੀ ਮੁਹਿੰਮ ਨੂੰ ਵੇਖ ਰਹੇ ਹਨ।’ ਉਨ੍ਹਾਂ ਕਿਹਾ, “ਭਾਰਤੀ-ਅਮਰੀਕੀ ਸੁਸ਼ਾਂਤ ਸਿੰਘ ਰਾਜਪੂਤ ਮੌਤ ਦੇ ਕੇਸ ਦੀ ਨਿਰਪੱਖ ਜਾਂਚ ਕਰਵਾਉਣ ਲਈ ਭਾਰਤ ਸਰਕਾਰ ਆਸ ਲਗਾਈ ਬੈਠੇ ਹਨ।

ਸੀ ਬੀ ਆਈ ਨੇ ਹਾਲ ਹੀ ਵਿਚ ਇਸ ਮਾਮਲੇ ਦੀ ਜਾਂਚ ਆਪਣੇ ਹੱਥ ਵਿਚ ਲੈ ਲਈ ਹੈ ਅਤੇ ਪਟਨਾ ਪੁਲਿਸ ਦੀ ਐਫਆਈਆਰ ਦੁਬਾਰਾ ਦਰਜ ਕੀਤੀ ਗਈ। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਅਦਾਕਾਰ ਦੀ ਮੌਤ ਨਾਲ ਜੁੜੇ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਚੱਕਰਵਰਤੀ, ਉਸਦੇ ਪਰਿਵਾਰਕ ਮੈਂਬਰਾਂ ਅਤੇ ਹੋਰਾਂ ਤੋਂ ਵੀ ਪੁੱਛਗਿੱਛ ਕਰ ਰਿਹਾ ਹੈ।

 

 

Related News

ਬਰੈਂਪਟਨ ‘ਚ ਵਾਪਰਿਆ ਭਿਆਨਕ ਹਾਦਸਾ, 4 ਲੋਕਾਂ ਦੀ ਮੌਤ

team punjabi

ਅਮਰੀਕਾ ਦੀ ਨਵੀਂ ਸਰਕਾਰ ਦੇ ਕੈਨੇਡਾ ਨਾਲ ਬਹਿਤਰ ਸਬੰਧਾਂ ਦੀ ਆਸ,ਕੀਸਟੋਨ ਪ੍ਰੋਜੈਕਟ ਮੁੱਦਾ ਸੁਲਝਾਉਣਾ ਰਹੇਗਾ ਸਭ ਤੋਂ ਅਹਿਮ:ਰਾਜਦੂਤ ਕਰਸਟਨ ਹਿੱਲਮੈਨ

Vivek Sharma

ਵਿੰਨੀਪੈਗ ਪਰਸਨਲ ਕੇਅਰ ਹੋਮ ਵਿਖੇ ਕੋਵਿਡ -19 ਵੈਰੀਅੰਟ ਦਾ ਮਾਮਲਾ ਆਇਆ ਸਾਹਮਣੇ

Rajneet Kaur

Leave a Comment