channel punjabi
Canada International News North America

ਬ੍ਰਿਟੇਨ ਨੇ ਯਾਤਰਾ ਪਾਬੰਦੀਆਂ ‘ਚ ਦਿੱਤੀ ਢਿੱਲ , ਕੈਨੇਡਾ ਅਤੇ ਅਮਰੀਕਾ ਨੂੰ ਰੱਖਿਆ ਸੂਚੀ ਤੋਂ ਬਾਹਰ

ਟੋਰਾਂਟੋ: ਕੋਰੋਨਾ ਵਾਇਰਸ ਦਾ ਹਰ ਦੇਸ਼ ‘ਚ ਵਖਰਾ-ਵਖਰਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ । ਕਈ ਥਾਵਾਂ ‘ਤੇ ਕੋਵਿਡ-19 ਦਾ ਪ੍ਰਕੋਪ ਵੱਧ ਰਿਹੈ ਅਤੇ ਕਈ ਥਾਵਾਂ ‘ਤੇ ਕੋਰੋਨਾ ਵਾਇਰਸ ਦੇ ਮਾਮਲਿਆਂ ‘ਚ ਗਿਰਾਵਟ ਨਜ਼ਰ ਆ ਰਹੀ ਹੈ, ਪਰ ਹੁਣ ਹੌਲੀ-ਹੌਲੀ ਹਰ ਦੇਸ਼ ‘ਚ ਸਰਕਾਰ ਵੱਲੋਂ ਕਾਰੋਬਾਰ ਲਈ ਢਿੱਲ ਦੇਣੀ ਸ਼ੁਰੂ ਕਰ ਦਿੱਤੀ ਗਈ ਹੈ।

ਬ੍ਰਿਟੇਨ ਨੇ ਕਈ ਦੇਸ਼ਾਂ ਦੇ ਯਾਤਰੀਆਂ ਨੂੰ ਉੱਥੇ ਪਹੁੰਚਣ ‘ਤੇ 14 ਦਿਨ ਦੇ ਕੁਆਰੰਟੀਨ ਨਿਯਮ ‘ਚ ਢਿੱਲ ਦਿੱਤੀ ਹੈ। ਇਹ ਨਿਯਮ 10 ਜੁਲਾਈ ਤੋਂ ਲਾਗੂ ਹੋਵੇਗਾ। ਬ੍ਰਿਟੇਨ ਦਾ ਕਹਿਣਾ ਹੈ ਕਿ ਉਸਨੇ ਉਨ੍ਹਾਂ ਦੇਸ਼ਾਂ ਨੂੰ ਛੋਟ ਦਿੱਤੀ ਹੈ ਜਿਥੇ ਕੋਰੋਨਾ ਵਾਇਰਸ ਦਾ ਪ੍ਰਕੋਪ ਘੱਟ ਹੈ।

ਬ੍ਰਿਟੇਨ ਨੇ ਜਿੰਨ੍ਹਾਂ ਦੇਸ਼ਾਂ ਨੂੰ ਛੋਟ ਦਿੱਤੀ ਹੈ ਉਹ ਹਨ ਜਰਮਨੀ , ਫਰਾਂਸ, ਸਪੇਨ, ਇਟਲੀ, ਗ੍ਰੀਸ, ਬੈਲਜੀਅਮ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਹਨ। ਇਸ ਲਿਸਟ ਵਿੱਚ ਕੈਨੇਡਾ ਅਤੇ ਅਮਰੀਕਾ ਦੇ ਨਾਮ ਸ਼ਾਮਿਲ ਨਹੀਂ ਕੀਤੇ ਗਏ।

ਅਮਰੀਕਾ ‘ਚ ਕੋਵਿਡ-19 ਦੇ 52,300 ਨਵੇਂ ਮਾਮਲੇ ਸਾਹਮਣੇ ਆਏ ਹਨ। ਅਮਰੀਕਾ ਵਿੱਚ ਹੁਣ ਤੱਕ 28 ਲੱਖ ਤੋਂ ਜ਼ਿਆਂਦਾ ਲੋਕ ਕੋਰੋਨਾ ਵਾਇਰਸ ਦੀ ਚਪੇਟ ‘ਚ ਆਏ ਹਨ ਅਤੇ 1 ਲੱਖ 31 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੂਜੇ ਪਾਸੇ ਦੇਖੀਏ ਤਾਂ ਕੈਨੇਡਾ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਘੱਟਦੇ ਨਜ਼ਰ ਆ ਰਹੇ ਹਨ। ਕੈਨੇਡਾ ਜਾਂ ਅਮਰੀਕਾ ਤੋਂ ਬ੍ਰਿਟੇਨ ਜਾਣ ਵਾਲਿਆਂ ਨੂੰ 14 ਦਿਨ ਲਈ ਖੁਦ ਨੂੰ ਇਕਾਂਤਵਾਸ ‘ਚ ਰਖਣਾ ਪਵੇਗਾ।

ਕੋਰੋਨਾ ਵਾਇਰਸ ਕਾਰਨ ਯੂ.ਕੇ ‘ਚ  44,000 ਲੋਕਾਂ ਦੀ ਮੌਤ ਹੋ ਚੁੱਕੀ ਹੈ ਇਸਦੇ ਬਾਵਜੂਦ  ਬ੍ਰਿਟੇਨ ਨੇ ਢਿੱਲ ਦੇਣੀ ਸ਼ੁਰੂ ਕਰ ਦਿੱਤੀ ਹੈ।

Related News

ਅਮਰੀਕੀ ਕਾਂਗਰਸੀ ਮੈਂਬਰਾਂ ਨੇ ਕੈਨੇਡਾ-ਅਮਰੀਕਾ ਸਰਹੱਦ ਨੂੰ ਮੁੜ ਖੋਲ੍ਹਣ ਲਈ ਪਬਲਿਕ ਸੇਫਟੀ ਮੰਤਰੀ ਬਿੱਲ ਬਲੇਅਰ ਨੂੰ ਲਿੱਖਿਆ ਪੱਤਰ

Rajneet Kaur

ਆਖ਼ਰਕਾਰ ਰਾਸ਼ਟਰੀ ਸਲਾਹਕਾਰ ਕਮੇਟੀ ਨੇ ਦੱਸਿਆ,ਪਹਿਲਾਂ ਕਿਸ ਨੂੰ ਮਿਲੇਗੀ ਕੋਰੋਨਾ ਵੈਕਸੀਨ!

Vivek Sharma

ਕੈਨੇਡਾ ਦੀ ਸੰਸਦ ਨੂੰ ਸੰਬੋਧਨ ਕਰਨਗੇ ਜੋਅ ਬਿਡੇਨ,ਕੈਨੇਡਾ ਸਰਕਾਰ ਨੇ ਦਿੱਤਾ ਸੱਦਾ

Vivek Sharma

Leave a Comment