channel punjabi
Canada International News North America

BIG NEWS : ਸਿੱਖ ਭਾਈਚਾਰੇ ਦੀ ਪਈ ਧੱਕ, ਕੈਲਗਰੀ ਵਿਖੇ ਤਲਾਬ ਵਿੱਚ ਡੁੱਬ ਰਹੀਆਂ ਦੋ ਕੁੜੀਆਂ ਦੀ ਜਾਨ ਦਸਤਾਰ ਦੀ ਸਹਾਇਤਾ ਨਾਲ ਬਚਾਈ

ਕੈਲਗਰੀ : ਪੰਜਾਬ ਤੋਂ ਦੂਰ ਵਿਦੇਸ਼ਾਂ ਵਿਚ ਵਸਦੇ ਪੰਜਾਬੀ ਆਪਣੇ ਨਿਸਵਾਰਥ ਉਪਰਾਲਿਆਂ ਨਾਲ ਨਾ ਸਿਰਫ ਦੇਸ਼ ਅਤੇ ਕੌਮ ਦਾ ਮਾਣ ਵਧਾ ਰਹੇ ਹਨ, ਸਗੋਂ ਵਿਦੇਸ਼ੀ ਧਰਤੀ ‘ਤੇ ਸਿੱਖੀ ਦੇ ਮਾਣ ਵਿੱਚ ਵੀ ਨਗੀਨੇ ਜੜ ਰਹੇ ਹਨ।
ਕੁਝ ਅਜਿਹਾ ਹੀ ਵੇਖਣ ਨੂੰ ਮਿਲਿਆ ਕੈਨੇਡਾ ਦੇ ਕੈਲਗਰੀ ਵਿਖੇ। ਘਟਨਾ ਸ਼ੁੱਕਰਵਾਰ, 60 ਸਟ੍ਰੀਟ ਨੇੜੇ 88 ਅਤੇ ਐਵੇਨਿਊ ਐਨ.ਈ. ਦੀ ਹੈ।
ਸ਼ੁੱਕਰਵਾਰ ਸਵੇਰੇ ਉੱਤਰ-ਪੂਰਬੀ ਕੈਲਗਰੀ ਵਿਚ ਇਕ ਬਰਫ਼ੀਲੇ ਤਲਾਬ ਵਿੱਚ ਡਿੱਗਣ ਵਾਲੀਆਂ ਦੋ ਲੜਕੀਆਂ ਨੂੰ ਸਿੱਖ ਭਾਈਚਾਰੇ ਦੇ ਬਜ਼ੁਰਗ ਲੋਕਾਂ ਵੱਲੋਂ ਸੁਰੱਖਿਅਤ ਬਚਾ ਲਿਆ ਗਿਆ। ਇਨ੍ਹਾਂ ਕੁੜੀਆਂ ਨੂੰ ਬਚਾਉਣ ਲਈ ਸਿੱਖ ਭਾਈਚਾਰੇ ਦੇ ਲੋਕਾਂ ਨੇ ਆਪਣੀ ਦਸਤਾਰਾਂ ਦੀ ਇੱਕ ਲੰਮੀ ਰੱਸੀ ਬਣਾਈ ਅਤੇ ਇਹਨਾਂ ਕੁੜੀਆਂ ਦੀ ਜਾਨ ਬਚਾਈ। ਸਿੱਖ ਭਾਈਚਾਰੇ ਦੇ ਲੋਕਾਂ ਵੱਲੋਂ ਕੀਤੇ ਗਏ ਇਸ ਬੇਮਿਸਾਲ ਉਪਰਾਲੇ ਦੀ ਹਰ ਕੋਈ ਸ਼ਲਾਘਾ ਕਰ ਰਿਹਾ ਹੈ। ਐਮਰਜੈਂਸੀ ਮੈਡੀਕਲ ਸਰਵਿਸ ਅਤੇ ਸਥਾਨਕ ਪੁਲਿਸ ਵੱਲੋਂ ਇਸ ਉਪਰਾਲੇ ਦੀ ਪ੍ਰਸ਼ੰਸਾ ਕੀਤੀ ਗਈ।

ਦੱਸਿਆ ਜਾ ਰਿਹਾ ਹੈ ਕਿ ਇਹ ਕੁੜੀਆਂ ਬਰਫੀਲੇ ਛੱਪੜ ਵਿੱਚ ਫਿਸਲ ਕੇ ਡਿੱਗ ਗਈਆਂ ਅਤੇ ਪਾਣੀ ਵਿੱਚ ਡੁੱਬਣ ਲੱਗੀਆਂ। ਜਦੋਂ ਇਨ੍ਹਾਂ ਲੜਕੀਆਂ ਨੇ ਖੁਦ ਨੂੰ ਬਚਾਉਣ ਲਈ ਚੀਕਾਂ ਮਾਰਨੀਆਂ ਸ਼ੁਰੂ ਕੀਤੀਆਂ ਤਾਂ ਸਿੱਖ ਭਾਈਚਾਰੇ ਦੇ ਬਜ਼ੁਰਗ ਲੋਕ ਜੋ ਛੱਪੜ ਦੇ ਨਜ਼ਦੀਕ ਪੈਦਲ ਜਾ ਰਹੇ ਸਨ ਉਨ੍ਹਾਂ ਨੂੰ ਬਚਾਉਣ ਲਈ ਸਹਾਇਤਾ ਕਰਨ ਲਈ ਤੁਰੰਤ ਉਥੇ ਪਹੁੰਚ ਗਏ। ਲੜਕੀਆਂ ਦੇ ਸ਼ੋਰ ਮਚਾਉਣ ਕਾਰਨ ਨੇੜਲੇ ਗੁਆਂਢੀਆਂ ਨੇ ਵੀ ਉਥੇ ਪਹੁੰਚ ਕੀਤੀ। ਇਸ ਦੌਰਾਨ ਬਜ਼ੁਰਗ ਸਿੱਖ ਭਾਈਚਾਰੇ ਵੱਲੋ ਕੁੜੀਆਂ ਨੂੰ ਬਚਾਉਣ ਲਈ ਉਪਰਾਲੇ ਪਹਿਲਾਂ ਹੀ ਸ਼ੁਰੂ ਕਰ ਦਿੱਤੇ ਗਏ ਸਨ । ਇਸ ਪੂਰੀ ਘਟਨਾ ਨੂੰ ਨੇੜੇ ਦੇ ਕੁਝ ਲੋਕਾਂ ਵੱਲੋਂ ਮੋਬਾਈਲ ਵਿੱਚ ਕੈਦ ਕਰ ਲਿਆ ਗਿਆ।

ਘਟਨਾ ਦੀ ਵੀਡੀਓ ਬਣਾਉਣ ਵਾਲੀ ਗੁਆਂਢੀ ਕੁਲਨਿੰਦਰ ਬਾਂਗਰ ਨੇ ਦੱਸਿਆ ਇਹ ਸਭ ਕੁਝ ਬੜਾ ਖੌਫ਼ਨਾਕ ਸੀ।
ਬਾਂਗਰ ਨੇ ਕਿਹਾ ਕਿ ਕੁੜੀਆਂ ਦੀਆਂ ਚੀਕਾਂ ਸੁਣ ਕੇ ਉਸ ਦੀ ਧੀ ਨੇ ਉਸ ਨੂੰ ਬਾਹਰ ਉਸ ਦੇ ਵਿਹੜੇ ਵਿੱਚ ਬੁਲਾਇਆ ਸੀ ਜੋ ਛੱਪੜ ਦੇ ਸਾਮ੍ਹਣੇ ਸੀ ਅਤੇ ਦੋਵੇਂ ਲੜਕੀਆਂ ਅੰਸ਼ਕ ਰੂਪ ਵਿੱਚ ਤਲਾਅ ਵਿੱਚ ਡੁੱਬੀਆਂ ਅਤੇ ਮਦਦ ਲਈ ਬੁਲਾ ਰਹੀਆਂ ਸਨ। ਬਾਂਗਰ ਨੇ ਕਿਹਾ, ‘ਇਹ ਬਹੁਤ ਭਿਆਨਕ ਸੀ, ਇਸ ਸਭ ਨੂੰ ਭੁੱਲਣਾ ਮੁਸ਼ਕਲ ਹੈ।’

ਇਸ ਪੂਰੀ ਘਟਨਾ ਦੇ ਚਸ਼ਮਦੀਦਾਂ ਅਨੁਸਾਰ ਸਿੱਖ ਭਾਈਚਾਰੇ ਦੇ ਬਜ਼ੁਰਗ ਲੋਕਾਂ ਨੇ ਸਭ ਤੋਂ ਪਹਿਲਾਂ ਇਕ ਲੜਕੀ ਵਿਚੋਂ ਇਕ ਤੱਕ ਪਹੁੰਚਣ ਲਈ ਨੇੜਲੇ ਨਵੀਨੀਕਰਨ ਪ੍ਰਾਜੈਕਟ ਤੋਂ ਸਾਈਡਿੰਗ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਇਹ ਕੰਮ ਨਹੀਂ ਆਇਆ ਤਾਂ ਇਹਨਾਂ ਨੇ ਆਪਣੀਆਂ ਪੱਗਾਂ ਉਤਾਰਨਾ ਅਤੇ ਇਹਨਾਂ ਨੂੰ ਆਪਸ ਵਿੱਚ ਬੰਨ੍ਹਣਾ ਸ਼ੁਰੂ ਕਰ ਦਿੱਤਾ। ਬੜੀ ਮੁਸ਼ਕਿਲ ਨਾਲ ਦਸਤਾਰਾਂ ਦੀ ਬਣਾਏ ਵੱਡੇ ਸਹਾਰੇ ਨੂੰ ਤਲਾਬ ਦੇ ਵਿਚਾਲੇ ਡੁੱਬ ਰਹੀ ਲੜਕੀਆਂ ਤੱਕ ਪਹੁੰਚਾਇਆ, ਜਿਸ ਨੂੰ ਪਕੜ ਕੇ ਇੱਕ ਲੜਕੀ ਇਸ ਤੋਂ ਬਾਹਰ ਆ ਸਕੀ। ਦੂਜੀ ਲੜਕੀ ਨੂੰ ਦੂਜੇ ਪਾਸੇ ਤੋਂ ਇਕ ਹੋਰ ਰਾਹਗੀਰ ਨੇ ਬਾਹਰ ਕੱਢਿਆ । ਇਸ ਵਿਚਾਲੇ ਐਮਰਜੰਸੀ ਸਹਾਇਤਾ ਲਈ ਵੀ ਫੋਨ ਕੀਤਾ ਜਾ ਚੁੱਕਾ ਸੀ, ਪਰ ਉਸ ਤੋਂ ਪਹਿਲਾਂ ਹੀ ਇਨ੍ਹਾਂ ਲੜਕੀਆਂ ਨੂੰ ਬਰਫੀਲੇ ਤਲਾਬ ਵਿਚੋਂ ਬਾਹਰ ਕੱਢ ਲਿਆ ਗਿਆ ।
ਸਿੱਖ ਭਾਈਚਾਰੇ ਦੇ ਲੋਕਾਂ ਵੱਲੋਂ ਦਸਤਾਰ ਨੂੰ ਕਿਸੇ ਦੀ ਜਾਨ ਬਚਾਉਣ ਲਈ ਵਰਤੇ ਜਾਣ ‘ਤੇ ਹਰ ਕੋਈ ਉਨ੍ਹਾਂ ਦੀ ਪ੍ਰਸ਼ੰਸਾ ਕਰਦਿਆਂ ਨਹੀਂ ਥੱਕ ਰਿਹਾ।

ਘਟਨਾ ਦੀ ਚਸ਼ਮਦੀਦ ਕੁਲਨਿੰਦਰ ਬਾਂਗਰ ਨੇ ਕਿਹਾ,’ਸਿੱਖ ਧਰਮ ਵਿੱਚ ਪੱਗ ਨੂੰ ਉਤਾਰਨਾ ਇੱਕ ਵੱਡੀ ਚੀਜ ਹੈ ਪਰ ਉਨ੍ਹਾਂ ਨੇ ਇੱਕ ਪਲ ਲਈ ਨਹੀਂ ਸੋਚਿਆ । ਉਨ੍ਹਾਂ ਨੇ ਬੱਸ ਕੁੜੀਆਂ ਦੀ ਜਾਨ ਬਚਾਉਣ ਬਾਰੇ ਸੋਚਿਆ।’
ਬਾਂਗਰ ਨੇ ਦੱਸਿਆ ਕਿ ‘ਇਹ ਇਕ ਬਹੁਤ ਹੀ ਭਿਆਨਕ ਤਜ਼ਰਬਾ ਸੀ, ਪਰ ਨਾਲ ਹੀ ਇਹ ਬਜ਼ੁਰਗ ਨਾਗਰਿਕ ਜੋ ਇਨ੍ਹਾਂ ਮੁਟਿਆਰਾਂ ਦੀ ਮਦਦ ਕਰਨ ਲਈ ਤੁਰੰਤ ਦੌੜ ਪਏ, ਇਹ ਵੇਖਣਾ ਵੀ ਸ਼ਾਨਦਾਰ ਸੀ।’

ਕੈਲਗਰੀ ਈ.ਐੱਮ.ਐੱਸ. ਦੇ ਨਾਲ ਸਟੂਅਰਟ ਬ੍ਰਾਈਡੌਕਸ ਨੇ ਕਿਹਾ ਕਿ ਸਿੱਖ ਭਾਈਚਾਰੇ ਦੇ ਬਜ਼ੁਰਗਾਂ ਵੱਲੋਂ ਕੀਤਾ ਗਿਆ ਇਹ ਸ਼ਾਨਦਾਰ ਉਪਰਾਲਾ ਹੈ, ਘਟਨਾ ਦਾ ਸਕਾਰਾਤਮਕ ਅੰਤ ਹੋਇਆ।

Related News

ਅਫਰੀਕੀ ਦੇਸ਼ ਮਾਲੀ ‘ਚ ਫ਼ੌਜ ਦਾ ਤਖਤਾ ਪਲਟ, ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੂੰ ਬਣਾਇਆ ਬੰਧਕ

Rajneet Kaur

B.C: ਸਿਹਤ ਅਧਿਕਾਰੀਆਂ ਨੇ ਕੋਵਿਡ 19 ਦੇ ਤਿੰਨ ਦਿਨਾਂ ‘ਚ 1,959 ਨਵੇਂ ਕੇਸ ਦਰਜ ਅਤੇ 9 ਮੌਤਾਂ ਦੀ ਕੀਤੀ ਪੁਸ਼ਟੀ

Rajneet Kaur

ਜੋਅ ਬਿਡੇਨ ਅਤੇ ਕਮਲਾ ਹੈਰਿਸ ਦੀ ਜੋੜੀ ਨੇ ਅਮਰੀਕਾ ਦੀ ਸਿਆਸਤ ਵਿੱਚ ਲਿਖੀ ਨਵੀਂ ਇਬਾਰਤ

Vivek Sharma

Leave a Comment