channel punjabi
Canada International News North America

ਬਰੈਂਪਟਨ ਦੇ ਇਕ ਘਰ ‘ਚ ਲੱਗੀ ਭਿਆਨਕ ਅੱਗ, ਇਕ ਔਰਤ ਜ਼ਖਮੀ

ਬਰੈਂਪਟਨ: ਬਰੈਂਪਟਨ ਦੇ ਇਕ ਘਰ ‘ਚ ਲੱਗੀ ਭਿਆਨਕ ਅੱਗ। ਜਿਸ ਕਾਰਨ ਇਕ ਔਰਤ ਜ਼ਖਮੀ ਹੋ ਗਈ ਹੈ।

ਪੀਲ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ ਐਤਵਾਰ ਸਵੇਰੇ ਬਰੈਂਪਟਨ ‘ਚ ਇਕ ਘਰ ‘ਚ ਅੱਗ ਲਗਣ ਕਾਰਨ ਇਕ ਔਰਤ ਦੀ ਹਾਲਤ ਖਰਾਬ ਹੋ ਗਈ ।ਜਿਸਨੂੰ ਹਸਪਤਾਲ ਪਹੁੰਚਾਇਆ ਗਿਆ ਹੈ।

ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 8:41 ਵਜੇ ਇਕ ਵਿਅਕਤੀ ਦਾ ਫੋਨ ਆਇਆ। ਉਨ੍ਹੇ ਦਸਿਆ ਕਿ ਅਵੋਂਡੇਲ ਬੁਲੇਵਰਡ ਅਤੇ ਬਾਲਮਰਾਲ ਡਰਾਈਵ  ਖੇਤਰ ਵਿਚ ਉਨ੍ਹਾਂ ਦੇ ਗੁਆਂਢੀ  ਦੇ ਘਰ ਨੂੰ ਅੱਗ ਲੱਗੀ ਹੈ।

ਜਦੋਂ ਐਮਰਜੈਂਸੀ ਅਮਲੇ ਘਟਨਾ ਸਥਾਨ ‘ਤੇ ਪਹੁੰਚੇ ਇਕ ਔਰਤ ਨੂੰ ਘਰ ਤੋਂ ਬਾਹਰ ਲਿਜਾਇਆ ਗਿਆ ਅਤੇ ਗੰਭੀਰ ਪਰ ਸਥਿਰ ਹਾਲਤ ਵਿਚ ਹਸਪਤਾਲ ਲਿਆਂਦਾ ਗਿਆ। ਧੂੰਏਂ ਦੇ ਕਾਰਨ ਔਰਤ ਨੂੰ ਸਾਹ ਲੈਣ ‘ਚ ਪਰੇਸ਼ਾਨੀ ਹੋ ਰਹੀ ਸੀ। ਉਸ ਤੋਂ ਇਲਾਵਾ ਹੋਰ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਮਿੱਲੀ।

ਅੱਗ ਕਾਰਨ ਰਸਤੇ ਨੂੰ ਕੁਝ ਸਮੇਂ ਲਈ ਬੰਦ ਕੀਤਾ ਗਿਆ ਸੀ, ਪਰ ਹੁਣ ਮੁੜ ਸ਼ੁਰੂ ਕਰ ਦਿਤਾ ਗਿਆ ਹੈ। ਘਰ ‘ਚ ਅੱਗ ਕਿਵੇਂ ਲੱਗੀ ਫਿਲਹਾਲ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲ ਸਕੀ।

Related News

BIG NEWS : ਪਾਬੰਦੀਆਂ ਖ਼ਿਲਾਫ਼ ਓਂਟਾਰੀਓ ‘ਚ ਪ੍ਰਦਰਸ਼ਨ! ਹਾਲਾਤਾਂ ਵਿੱਚ ਕਿਵੇਂ ਹੋਵੇਗਾ ਸੁਧਾਰ ?

Vivek Sharma

ਬ੍ਰਾਜ਼ੀਲ ‘ਚ ਲਾਵਾਰਸ ਕੁੱਤਾ ਬਣਿਆ ਹੁੰਡਈ ਕੰਪਨੀ ਦੇ ਇਕ ਕਾਰ ਸ਼ੋਅਰੂਮ ‘ਚ ਸੇਲਜ਼ਮੈਨ

Rajneet Kaur

ਫ਼ੌਜੀਆਂ ਦੀ ਯਾਦ ਵਿਚ ਕੈਨੇਡਾ ਮਨਾਵੇਗਾ ਰੀਮੈਂਬਰੈਂਸ ਡੇਅ ਭਾਵ ਯਾਦਗਾਰੀ ਦਿਹਾੜਾ

Rajneet Kaur

Leave a Comment