channel punjabi
Canada International News North America

ਬਰੈਂਪਟਨ ਦੇ ਕਬਰਸਤਾਨ ‘ਚ ਚਲੀਆਂ ਗੋਲੀਆਂ, 3 ਲੋਕ ਜ਼ਖਮੀ, 2 ਗੰਭੀਰ

ਬਰੈਂਪਟਨ:  ਅਧਿਕਾਰੀਆਂ ਨੇ ਦੱਸਿਆ ਕਿ ਸੋਮਵਾਰ ਦੁਪਹਿਰ ਬਰੈਂਪਟਨ ਦੇ ਇਕ ਸੀਮੇਟਰੀ (cemetery) ਵਿਚ ਗੋਲੀਬਾਰੀ ਤੋਂ ਬਾਅਦ ਤਿੰਨ ਲੋਕ ਜ਼ਖਮੀ ਅਤੇ ਦੋ ਗੰਭੀਰ  ਹਨ ।

ਪੀਲ ਰੀਜਨਲ ਪੁਲਿਸ ਕਾਂਸਟ. ਬੈਨਕ੍ਰਾਫਟ ਰਾਈਟ ਨੇ ਕਿਹਾ ਕਿ ਐਮਰਜੈਂਸੀ ਚਾਲਕਾਂ ਨੂੰ ਸ਼ਾਮ 3:30 ਵਜੇ ਤੋਂ ਠੀਕ ਪਹਿਲਾਂ ਚਿਨਗਾਆਕੌਸੀ ਰੋਡ ਅਤੇ ਬੋਵਰਡ ਡਰਾਈਵ ਵੈਸਟ (Chinguacousy Road and Bovaird Drive West) ਦੇ ਕੋਨੇ ‘ਤੇ ਬਰੈਂਪਟਨ ਫਿਉਨਰਲ ਹੋਮ ਅਤੇ ਸਿਮੈਟਰੀ ਬੁਲਾਇਆ ਗਿਆ ਸੀ।  ਜਿਥੋਂ ਰਿਪੋਰਟ ਮਿਲੀ ਸੀ ਕਿ ਕਈ ਫਾਇਰ ਕੀਤੇ ਗਏ ਹਨ। ਉਨ੍ਹਾਂ ਦਸਿਆ ਕਿ ਛੇ ਜਾਂ ਸੱਤ ਵਿਅਕਤੀ ਸਨ ਜੋ ਇਕ ਦੂਜੇ ਨੂੰ ਗੋਲੀ ਮਾਰ ਰਹੇ ਸਨ।

ਰਾਈਟ ਨੇ ਕਿਹਾ ਕਿ ਇਕ ਵਿਅਕਤੀ ਜ਼ਖਮੀ ਹਾਲਤ ‘ਚ ਮਿਲਿਆ ਸੀ ਅਤੇ ਉਸ ਨੂੰ ਪੀਲ ਪੈਰਾ ਮੈਡੀਕਲ ਦੁਆਰਾ ਜਾਨਲੇਵਾ ਸਥਿਤੀ ਵਿਚ ਟਰੋਮਾ ਸੈਂਟਰ ਲਿਜਾਇਆ ਗਿਆ ਸੀ।

ਦੂਸਰੇ ਵਿਅਕਤੀ ਨੂੰ ਲਗਭਗ ਨੌਂ ਕਿਲੋਮੀਟਰ ਦੀ ਦੂਰੀ ‘ਤੇ ਸਟੀਲਜ਼ ਐਵੇਨਿਊ ਵੈਸਟ ਨੇੜੇ ਹੂਰੋਂਟਾਰੀਓ ਰੋਡ’ ਤੇ ਅੱਗ ਬੁਝਾਉਣ ਵਾਲੇ ਸਟੇਸ਼ਨ ਤੋਂ ਮਿਲਿਆ । ਪੀੜਿਤ ਵਿਅਕਤੀ ਨੂੰ ਪੈਰਾ ਮੈਡੀਕਲ ਕਰਨ ਵਾਲਿਆਂ ਨੇ ਜਾਨਲੇਵਾ ਹਾਲਤ ਵਿੱਚ ਸਥਾਨਕ ਹਸਪਤਾਲ ਪਹੁੰਚਾਇਆ। ਤੀਜੇ ਪੀੜਿਤ ਵਿਅਕਤੀ ਨੂੰ ਸ਼ਾਮ ਕਰੀਬ 4:20 ਵਜੇ ਸਥਾਨਕ ਹਸਪਤਾਲ ਪਹੁੰਚਾਇਆ ਗਿਆ । ਰਾਈਟ ਦਾ ਕਹਿਣਾ ਸੀ ਕਿ ਗੋਲੀਆਂ ਲੱਗਣ ਕਾਰਨ ਉਸਦੀ ਸਥਿਤੀ ਸਥਿਰ ਹੈ।

Related News

ਬੀ.ਸੀ. ਵਿਚ ‘double mutant’ ਕੋਵਿਡ -19 ਰੂਪ ਦੇ ਦਰਜਨਾਂ ਮਾਮਲਿਆਂ ਦੀ ਪੁਸ਼ਟੀ

Rajneet Kaur

WE ਸਮਝੌਤਾ : ਵਿਵਾਦਾਂ ਵਿੱਚ ਘਿਰੀ ਟਰੂਡੋ ਸਰਕਾਰ, ਜੂਨੀਅਰ ਮੰਤਰੀ ਬਰਦੀਸ਼ ਚੱਗਰ ਨੂੰ ਬਣਾ ਸਕਦੀ ਹੈ ਬਲੀ ਦਾ ਬਕਰਾ

Vivek Sharma

ਕੌਮਾਂਤਰੀ ਮਾਹਿਰਾਂ ਦੀ ਇੱਕ ਟੀਮ ਜਨਵਰੀ ਦੇ ਪਹਿਲੇ ਹਫਤੇ ਕੋਰੋਨਾ ਵਾਇਰਸ ਮਹਾਮਾਰੀ ਦੀ ਸ਼ੁਰੂਆਤ ਦਾ ਪਤਾ ਲਗਾਉਣ ਲਈ ਚੀਨ ਦਾ ਕਰੇਗੀ ਦੌਰਾ :WHO

Rajneet Kaur

Leave a Comment