channel punjabi
Canada International News North America

MP TIM UPPAL GET NEW RESPONSIBILITY

ਮੁੱਖ ਵਿਰੋਧੀ ਪਾਰਟੀ ਦੇ ਆਗੂ ਐਰਿਨ ਓ ਟੂਲ ਨੇ ਆਪਣੀ ਨਵੀਂ ਟੀਮ ਦਾ ਕੀਤਾ ਗਠਨ

ਸਿੱਖ ਐੱਮ.ਪੀ. ਟਿਮ ਉੱਪਲ ਨੂੰ ਸੌਂਪੀ ਗਈ ਅਹਿਮ ਜ਼ਿੰਮੇਵਾਰੀ

ਟਿਮ ਉੱਪਲ ਨੂੰ ਦਿੱਤਾ ਗਿਆ ‘ਕਮਿਊਨੀਕੇਸ਼ਨ ਅਫ਼ਸਰ’ ਦਾ ਅਹੁਦਾ

ਓਟਾਵਾ- ਕੈਨੇਡਾ ਵਿਚ ਬੀਤੇ ਦਿਨੀਂ ਮੁੱਖ ਵਿਰੋਧੀ ਪਾਰਟੀ ਦੇ ਆਗੂ ਵਜੋਂ ਚੁਣੇ ਗਏ ਐਰਿਨ ਓ ਟੂਲ ਵਲੋਂ ਆਪਣੀ ਨਵੀਂ ਟੀਮ ਦਾ ਗਠਨ ਕੀਤਾ ਗਿਆ ਹੈ। ਟੂਲ ਨੇ ਨਵੀਂ ‘ਹਾਊਸ ਲੀਡਰਸ਼ਿਪ ਟੀਮ’ ਵਿੱਚ ਸਿੱਖ ਐੱਮ.ਪੀ. ਟਿਮ ਉੱਪਲ ਨੂੰ ਅਹਿਮ ਜ਼ਿੰਮੇਵਾਰੀ ਸੌਂਪੀ ਹੈ। ਟਿਮ ਐਡਮਿੰਟਨ ਮਿਲ ਵੁਡਜ਼ ਤੋਂ ਮੈਂਬਰ ਆਫ ਪਾਰਲੀਮੈਂਟ ਹਨ। ਉਨ੍ਹਾਂ ਟਵਿੱਟਰ ‘ਤੇ ਆਪਣੀ ਤੇ ਟੂਲ ਦੀ ਤਸਵੀਰ ਸਾਂਝੀ ਕਰਦਿਆਂ ਕਿਹਾ ਕਿ ਉਹ ਹਾਊਸ ਲੀਡਰਸ਼ਿਪ ਟੀਮ ਦੇ ਇਕ ਹਿੱਸੇ ਵਜੋਂ ਅਤੇ ਸੰਸਦ ਮੈਂਬਰ ਵਜੋਂ ਕੈਨੇਡੀਅਨਾਂ ਦੇ ਮਸਲਿਆਂ ਲਈ ਰੋਜ਼ਾਨਾ ਲੜਦੇ ਰਹਿਣਗੇ। ਟਿਮ ਉੱਪਲ ਨੇ ਭਰੋਸਾ ਦਿੱਤਾ ਕਿ ਉਹ ਪਾਰਟੀ ਆਗੂ ਵੱਲੋਂ ਉਨ੍ਹਾਂ ਉੱਤੇ ਜਤਾਏ ਗਏ ਵਿਸ਼ਵਾਸ ‘ਤੇ ਖਰੇ ਉੱਤਰਣਗੇ ਅਤੇ ਪਾਰਟੀ ਦੀ ਵਿਚਾਰਧਾਰਾ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਲੈ ਕੇ ਜਾਣਗੇ ।

MP ਐਰਿਨ ਓ ਟੂਲ ਵਲੋਂ ਟਵੀਟ ਕਰਦੇ ਹੋਏ ਟਿਮ ਉੱਪਲ ਨੂੰ ਨਵੀਂ ਜ਼ਿੰਮੇਵਾਰੀ ਦੀ ਵਧਾਈ ਦਿੱਤੀ

ਟੂਲ ਨੇ ਐੱਮ.ਪੀ. ਟਿਮ ਉੱਪਲ ਨੂੰ ‘ਕਮਿਊਨੀਕੇਸ਼ਨ ਅਫ਼ਸਰ’ ਦਾ ਅਹੁਦਾ ਸੌਂਪਿਆ ਹੈ ਜਦਕਿ ਮੈਨੀਟੋਬਾ ਤੋਂ ਐੱਮ.ਪੀ. ਕੈਂਡਿਸ ਬਰਗੇਨ ਨੂੰ ਡਿਪਟੀ ਲੀਡਰ ਚੁਣਿਆ ਹੈ। ਕੈਂਡਿਸ ਬਰਗੇਨ ਇਸ ਤੋਂ ਪਹਿਲਾਂ ਵੀ ਕੰਜ਼ਰਵੇਟਿਵ ਹਾਊਸ ਲੀਡਰ ਵਜੋਂ ਸੇਵਾਵਾਂ ਨਿਭਾਅ ਰਹੇ ਸਨ। ਉਨ੍ਹਾਂ ਨੇ ਹਾਊਸ ਆਫ਼ ਕਾਮਨਜ਼ ਵਿਚ ਕਾਰਜਸ਼ੀਲ ਕੰਮਾਂ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ। ਉਨ੍ਹਾਂ ਦੀ ਚੋਣ ਪਹਿਲੀ ਵਾਰ 2008 ਵਿਚ ਹੋਈ ਸੀ। ਬਰਗੇਨ ਦੀ ਥਾਂ ਹਾਊਸ ਲੀਡਰ ਦੀ ਜ਼ਿੰਮੇਵਾਰੀ ਹੁਣ ਕਿਊਬਿਕ ਤੋਂ ਐੱਮ.ਪੀ. ਗੇਰਾਰਡ ਡੈਲਟੈਲ ਨੂੰ ਸੌਂਪੀ ਗਈ ਹੈ।

Related News

ਓਂਟਾਰੀਓ ਸਰਕਾਰ ਵਲੋਂ ਹਫ਼ਤੇ ਦੇ ਅੰਤ ਤੱਕ ਨੀਲੇ ਲਾਇਸੈਂਸ ਪਲੇਟਜ਼, ਬੰਦ ਕਰਨ ਦੀ ਉਮੀਦ

team punjabi

ਕੈਨੇਡਾ ‘ਚ ਤਿਰੰਗਾ ਕਾਰ ਰੈਲੀ ਦੌਰਾਨ ਹੋਈ ਹਿੰਸਾ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤੇ ਗਏ ਇੱਕ ਵਿਅਕਤੀ ਦੇ ਬਾਅਦ ਐਨਡੀਪੀ ਨੇਤਾ ਜਗਮੀਤ ਸਿੰਘ Spotlight ‘ਤੇ

Rajneet Kaur

ਕੈਨੇਡਾ ਦੇ Nova Scotia ਸੂਬੇ ਨੇ ਦੋ ਹਫ਼ਤਿਆਂ ਲਈ ਬੰਦ ਦਾ ਕੀਤਾ ਐਲਾਨ, ਪੀ.ਐਮ. ਟਰੂਡੋ ਨੇ ਕਿਹਾ ਦੇਸ਼ ਭਰ ਵਿੱਚ ਕੋਰੋਨਾ ਦੀ ਸਥਿਤੀ ਗੰਭੀਰ

Vivek Sharma

Leave a Comment