channel punjabi
Canada International News North America

ਵਿਸ਼ਵ ਭਰ ਵਿੱਚ ਕੋਵਿਡ-19 ਦੇ 141 ਟੀਕੇ ਵਿਕਸਿਤ ਕੀਤੇ ਜਾ ਰਹੇ ਹਨ: WHO ਡਾਇਰੈਕਟਰ-ਜਨਰਲ

ਮਾਸਕੋ: ਇੱਕ ਆਰਟੀਕਲ ਵਿੱਚ, ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਡਾ.ਤੇਦ੍ਰੋਸ ਗੇਬ੍ਰੀਯੇਸਸ ਨੇ ਕਿਹਾ ਕਿ ਇਸ ਸਮੇਂ ਵਿਸ਼ਵ ‘ਚ 141 ਕੋਵਿਡ-19 ਦੇ ਟੀਕੇ ਵਿਕਸਿਤ ਕੀਤੇ ਜਾ ਰਹੇ ਹਨ। ਕੋਵਿਡ-19 ਦੇ ਟੀਕੇ ਦੇ ਵਿਕਾਸ ਲਈ ਜੋ ਕੌਮਾਂਤਰੀ ਸਹਿਯੋਗ ਮਿਲ ਰਿਹਾ ਹੈ, ਉਸ ਦੀ ਮਹੱਤਤਾ ‘ਤੇ ਵਿਚਾਰ ਕਰੋ। ਇਹ ਉਸ ਸਮੇਂ ਸ਼ੁਰੂ ਕੀਤਾ ਗਿਆ ਜਦੋਂ ਕੋਰੋਨਾ ਵਾਇਰਸ ਦਾ ਅਨੁਕ੍ਰਮ ਆਨਲਾਈਨ ਸਾਂਝਾ ਕੀਤਾ ਗਿਆ ਸੀ ਅਤੇ ਹੁਣ 141 ਟੀਕਿਆਂ ਦਾ ਵਿਕਾਸ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਬੇਸ਼ਕ,ਪੂਰੀ ਸੁਰੱਖਿਆ ਦੀ ਕੋਈ ਗਰੰਟੀ ਨਹੀਂ ਹੈ, ਪਰ ਅਸੀਂ ਆਸ਼ਾਵਾਦੀ ਹਾਂ।

ਕੁਝ ਦਿਨ ਪਹਿਲਾਂ ਵਿਸ਼ਵ ਸਿਹਤ ਸਗੰਠਨ ਨੇ ਆਖਿਆ ਸੀ ਕਿ ਆਕਸਫੋਰਡ ਯੂਨੀਵਰਸਿਟੀ ਜਿਸ ਵੈਕਸੀਨ ‘ਤੇ ਕੰਮ ਕਰ ਰਹੀ ਹੈ, ਉਹ ਕੋਰੋਨਾ ਵਾਇਰਸ ਦੇ ਤੋੜ ਦੀ ਦੌੜ ਵਿੱਚ ਸਭ ਤੋਂ ਅੱਗੇ ਹੈ। ਆਕਸਫੋਰਡ ਅਤੇ ਐਸਟਰਾਜ਼ੈਨੇਕਾ ਪੀ.ਐਲ.ਸੀ ਦੀ ਵੈਕਸੀਨ  chAd0x1 nCov 19 ਕਲੀਨਿਕਲ ਟ੍ਰਾਇਲ ਦੇ ਆਖਰੀ ਪੜਾਅ ਵਿੱਚ ਹੈ। ਇਸ ਪੜਾਅ ਵਿੱਚ ਪਹੁੰਚਣ ਵਾਲੀ ਦੁਨੀਆਂ ਦੀ  ਪਹਿਲੀ ਵੈਕਸੀਨ ਨੂੰ ਹੁਣ 10,260 ਲੋਕਾਂ ਨੂੰ ਦਿੱਤਾ ਜਾਵੇਗਾ। ਇਸ ਵੈਕਸੀਨ ਦਾ ਟ੍ਰਾਇਲ ਬ੍ਰਿਟੇਨ,ਸਾਊਥ ਅਫਰੀਕਾ ਅਤੇ ਬ੍ਰਾਜ਼ੀਲ ਵਿੱਚ ਹੋ ਰਿਹਾ ਹੈ।

ਰਿਪੋਰਟਾਂ ਦੇ ਅਨੁਸਾਰ , ਕੋਰੋਨਾ ਵਾਇਰਸ ਨਾਲ ਹੁਣ ਤੱਕ ਲਗਭਗ 11 ਮਿਲੀਅਨ ਲੋਕ ਸੰਕਰਮਿਤ ਹੋਏ ਹਨ, ਅਤੇ ਲਗਭਗ 5.15 ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ।

Related News

BIG NEWS : ਯੂਟਿਊਬ, ਇੰਸਟਾਗ੍ਰਾਮ ਤੇ ਟਿਕਟਾਕ ਦੇ 23.5 ਕਰੋੜ ਯੂਜ਼ਰ ਦਾ ਡਾਟਾ ਲੀਕ, ਨਿੱਜੀ ਸੂਚਨਾਵਾਂ ਚੋਰੀ

Vivek Sharma

ਟੋਰਾਂਟੋ: ਸਟੂਡੈਂਟ ਗਰੁਪ ਵੱਲੋਂ ਫੈਡਰਲ ਸਰਕਾਰ ਨੂੰ ਕੋਵਿਡ-19 ਸਟੂਡੈਂਟ ਗਰਾਂਟ ਪ੍ਰੋਜੈਕਟ ਲਈ ਫੰਡ ਜਾਰੀ ਕਰਨ ਦੀ ਕੀਤੀ ਮੰਗ

Rajneet Kaur

ਕੰਜ਼ਰਵੇਟਿਵ ਆਗੂ ਏਰਿਨ ਓ’ਟੂਲੇ ਦਾ ਪਰਿਵਾਰ ਆਇਆ ਕਰੋਨਾ ਦੀ ਲਪੇਟ ‘ਚ

Vivek Sharma

Leave a Comment