channel punjabi
Canada Canada News International News North America Uncategorized

112 ਦਿਨਾਂ ਬਾਅਦ ਉੱਡਣ ਲੱਗੇ ਉਡਣ ਖਟੋਲੇ

ਆਖਰਕਾਰ ! ਸ਼ੁਰੂ ਹੋਈ ਹਵਾਈ ਸੇਵਾ

112 ਦਿਨਾਂ ਬਾਅਦ ਉੱਡੇ ਉੜਣਖਟੋਲੇ !

ਏਅਰ ਟ੍ਰਾਂਸੈਟ ਨੇ ਉਡਾਣ ਸੇਵਾ ਕੀਤੀ ਸ਼ੁਰੂ

ਟੋਰਾਂਟੋ : ਤਕਰੀਬਨ ਚਾਰ ਮਹੀਨੇ ਬੰਦ ਰਹਿਣ ਤੋਂ ਬਾਅਦ ਆਖਰਕਾਰ ਹਵਾਈ ਸੇਵਾਵਾਂ ਦੀ ਸ਼ੁਰੂਆਤ ਹੋ ਗਈ। ਮਾਂਟਰੀਅਲ ਤੋਂ ਹਵਾਈ ਸੇਵਾ ਸ਼ੁਰੂ ਹੋਣ ਤੋਂ ਬਾਅਦ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਕੋਰੋਨਾ ਵਾਇਰਸ ਕਾਰਨ ਤਕਰੀਬਨ 112 ਦਿਨ ਬੰਦ ਰਹਿਣ ਪਿੱਛੋਂ ਮਾਂਟਰੀਅਲ ਦੀ ਕੰਪਨੀ ਏਅਰ ਟ੍ਰਾਂਸੈਟ ਨੇ ਉਡਾਣ ਸੇਵਾ ਦੁਬਾਰਾ ਸ਼ੁਰੂ ਕਰ ਦਿੱਤੀ ਹੈ ।

ਏਅਰਲਾਈਨ ਨੇ ਵੀਰਵਾਰ ਨੂੰ ਤਿੰਨ ਘਰੇਲੂ ਅਤੇ ਤਿੰਨ ਕੌਮਾਂਤਰੀ ਮਾਰਗਾਂ ਲਈ ਉਡਾਣਾਂ ਨੂੰ ਸ਼ੁਰੂ ਕਰ ਦਿੱਤਾ ਹੈ। ਇਸ ਦੇ ਨਾਲ ਹੀ ਕੰਪਨੀ ਦੀ ਯੋਜਨਾ ਅਗਸਤ ਦੀ ਸ਼ੁਰੂਆਤ ਤੱਕ 18 ਹੋਰ ਉਡਾਣਾਂ ਚਲਾਉਣ ਦੀ ਹੈ ।

ਜਿਨ੍ਹਾਂ ਤਿੰਨ ਕੌਮਾਂਤਰੀ ਮਾਰਗਾਂ ‘ਤੇ ਉਡਾਣਾਂ ਨੂੰ ਸ਼ੁਰੂ ਕੀਤਾ ਗਿਆ ਹੈ, ਉਨ੍ਹਾਂ ‘ਚ ਮਾਂਟਰੀਅਲ-ਟੂਲੂਜ਼, ਮਾਂਟਰੀਅਲ-ਪੈਰਿਸ ਅਤੇ ਟੋਰਾਂਟੋ-ਲੰਡਨ ਸ਼ਾਮਲ ਹਨ। ਉੱਥੇ ਹੀ, ਤਿੰਨ ਘਰੇਲੂ ਏਅਰ ਰੂਟ ਦੀਆਂ ਉਡਾਣਾਂ ‘ਚ ਮਾਂਟਰੀਅਲ-ਟੋਰਾਂਟੋ, ਟੋਰਾਂਟੋ-ਮਾਂਟਰੀਅਲ ਅਤੇ ਟੋਰਾਂਟੋ-ਵੈਨਕੂਵਰ ਹਨ।
ਦੱਸਣਯੋਗ ਹੈ ਕਿ ਫਰਾਂਸ ਤੇ ਬ੍ਰਿਟੇਨ ਨੇ ਹਾਲ ਹੀ ‘ਚ ਕੈਨੇਡਾ ਸਮੇਤ ਹੋਰ ਕਈ ਦੇਸ਼ਾਂ ਦੇ ਲੋਕਾਂ ਨੂੰ ਆਉਣ ਦੀ ਮਨਜ਼ੂਰੀ ਦਿੱਤੀ ਹੈ। ਹਾਲਾਂਕਿ, ਯੂ. ਕੇ. ਪਹੁੰਚਣ ‘ਤੇ ਕੈਨੇਡੀਅਨਾਂ ਨੂੰ 14 ਦਿਨਾਂ ਲਈ ਸੈਲਫ-ਆਈਸੋਲੇਟ ਹੋਣਾ ਲਾਜ਼ਮੀ ਹੈ। ਫਰਾਂਸ ‘ਚ ਕੈਨੇਡੀਆਈ ਲੋਕਾਂ ‘ਤੇ ਅਜਿਹੀ ਕੋਈ ਪਾਬੰਦੀ ਨਹੀਂ ਹੈ। ਇਸ ਤੋਂ ਇਲਾਵਾ ਕੈਨੇਡਾ ਵਾਪਸ ਪਰਤਣ ‘ਤੇ ਵੀ ਯਾਤਰੀਆਂ ਨੂੰ 14 ਦਿਨਾਂ ਲਈ ਇਕਾਂਤਵਾਸ ਲੈਣ ਦੀ ਜ਼ਰੂਰਤ ਹੈ, ਤਾਂ ਕਿ ਕੋਵਿਡ-19 ਲੱਛਣ ਹੋਣ ‘ਤੇ ਉਹ ਦੂਜਿਆਂ ਨੂੰ ਸੰਕ੍ਰਮਿਤ ਨਾ ਕਰਨ। ਦੁਨੀਆ ਦੀਆਂ ਦੂਜੀਆਂ ਏਅਰਲਾਈਨਾਂ ਦੀ ਤਰ੍ਹਾਂ, ਏਅਰ ਟ੍ਰਾਂਸੈਟ ਨੇ ਵੀ ਕੋਵਿਡ-19 ਮਹਾਂਮਾਰੀ ਦੌਰਾਨ ਯਾਤਰੀਆਂ ਲਈ ਸਿਹਤ ਅਤੇ ਸੁਰੱਖਿਆ ਦੇ ਕਈ ਉਪਾਅ ਅਪਣਾਏ ਹਨ।

Related News

Trudeau ਤੇ Modi ਵਿਚਾਲੇ ਹੋਈ ਗੱਲ ਦਾ ਸੱਚ ਆਇਆ ਸਾਹਮਣੇ, ਕੈਨੇਡੀਅਨ ਐੱਮ.ਪੀ. ਨੇ ਖੁਦ ਦੱਸਿਆ ਅੰਦਰ ਦਾ ਸਾਰਾ ਸੱਚ

Rajneet Kaur

ਕੈਨੇਡਾ: ਸਟ੍ਰੋਬੈਰੀ ਹਿੱਲ ਤੋਂ ਵੈਨਕੂਵਰ ਵਿਚ ਭਾਰਤੀ ਦੂਤਾਵਾਸ ਤੱਕ ਕੱਢੀ ਗਈ ਤਿਰੰਗਾ ਯਾਤਰਾ ਰੈਲੀ

Rajneet Kaur

ਕਿਸਾਨਾਂ ਨੇ ਮੁੜ ਬਦਲੀ ਰਣਨੀਤੀ, ਪੰਜਾਬ ‘ਚ ਮਹਾਂਪੰਚਾਇਤਾਂ ਰੱਦ, ਸਿੰਘੂ ਬਾਰਡਰ ਅਤੇ ਟੀਕਰੀ ਸਰਹੱਦ ‘ਤੇ ਕਿਸਾਨ ਹੋਣਗੇ ਇਕੱਠੇ

Vivek Sharma

Leave a Comment