channel punjabi
Canada International News North America

ਹੁਣ ਸਰੀ ਪੁਲਿਸ ਨੇ ਵੀ ਬੁਲਵਾਇਆ ਮੂਸੇਵਾਲਾ ਦੇ ਫ਼ੈਨਜ਼ ਦਾ ਬੰਬੀਹਾ !

ਮੂਸੇਵਾਲਾ ਦੀ ਰੀਸ ਕਰਦੇ 12 ਨੌਜਵਾਨ ਸਰੀ ਪੁਲਿਸ ਨੇ ਫੜ੍ਹੇ

ਨਕਲੀ ਬੰਦੂਕਾਂ ਫੜ੍ਹ ਕੇ ਲਾ ਰਹੇ ਸਨ ਕਾਰਾਂ ਦੀਆਂ ਰੇਸਾਂ

ਵੈਨਕੂਵਰ : ਆਪਣੀ ਵਿਲੱਖਣ ਗਾਇਕੀ ਨਾਲ ਦੁਨੀਆ ਭਰ ਵਿੱਚ ਆਪਣੇ ਕਰੋੜਾਂ ਫੈਨਜ਼ ਬਣਾਉਣ ਵਾਲੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਗੀਤ ਲਗਾਤਾਰ ਟ੍ਰੇਂਡਿੰਗ ‘ਚ ਚੱਲ ਰਹੇ ਹਨ। ਦੇਸ਼ ਹੀ ਨਹੀਂ ਵਿਦੇਸ਼ਾਂ ਵਿਚ ਵੀ ਮੁਸੇਵਾਲਾ ਦੇ ਗੀਤਾਂ ਦੀ ਧੂੰਮਾਂ ਪਈਆਂ ਹੋਈਆਂ ਹਨ। ਮੂਸੇਵਾਲਾ ਦੇ ਗੀਤਾਂ ਦੀ ਤਰਾਂ ਹੀ ਉਸ ਦੀ ਨਕਲ ਕਰਨ ਵਾਲਿਆਂ ਖਿਲਾਫ ਪੁਲਿਸ ਦੀ ਕਾਰਵਾਈ ਕੈਨੇਡਾ ਵਿੱਚ ਵੀ ਜਾਰੀ ਹੈ।‌ ਪੜ੍ਹਨ-ਸੁਣਨ ਵਿੱਚ ਅਜੀਬ ਲੱਗੇਗਾ ਪਰ ਇਹ ਹਕੀਕਤ ਹੈ ।

ਸਰੀ ਪੁਲਿਸ ਨੇ ਕੋਲ ਬਰੁੱਕ ਰੋਡ ਲਾਗੇ ਬਣੇ ਪਾਰਕ ਵਿਚ ਸਪੋਰਟਸ ਕਾਰਾਂ ਦੀਆਂ ਰੇਸਾਂ ਅਤੇ ਨਕਲੀ ਬੰਦੂਕਾਂ ਨਾਲ ਫਾਇਰ ਕਰ ਕੇ ਵੀਡੀਓ ਬਣਵਾ ਰਹੇ 12 ਪੰਜਾਬੀ ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਜਦੋਂ ਪੁਲੀਸ ਮੌਕੇ ’ਤੇ ਪਹੁੰਚੀ ਤਾਂ ਗਾਇਕ ਸਿੱਧੂ ਮੂਸੇਵਾਲਾ ਦੀ ਰੀਸ ਕਰ ਰਹੇ ਨੌਜਵਾਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਦੀ ਵੱਡੀ ਨਫ਼ਰੀ ਨੇ ਇਹਨਾਂ ਸਾਰਿਆਂ ਨੂੰ ਫੜ੍ਹ ਲਿਆ।
ਚੰਗੀ ਗੱਲ ਇਹ ਰਹੀ ਕਿ ਪੁਲਿਸ ਨੇ ਅਸਲੀ ਬੰਦੂਕਾਂ ਦੇ ਭੁਲੇਖੇ ਨੌਜਵਾਨਾਂ ਉੱਤੇ ਗੋਲੀਆਂ ਨਹੀਂ ਚਲਾਈਆਂ, ਨਹੀਂ ਤਾਂ ਜਾਨੀ ਨੁਕਸਾਨ ਹੋ ਸਕਦਾ ਸੀ। ਨਗਰ ਕੌਂਸਲ ਨਿਯਮਾਂ ਮੁਤਾਬਕ ਪਾਰਕ ਦੀ ਦੁਰਵਰਤੋਂ ਕਾਰਨ ਫ਼ੜੇ ਗਏ ਹਰੇਕ ਨੌਜਵਾਨ ਨੂੰ 200 ਡਾਲਰ ਜੁਰਮਾਨਾ ਦੇਣਾ ਪਵੇਗਾ।

ਪੁਲਿਸ ਦੀ ਮੁੱਢਲੀ ਪੁੱਛ-ਗਿੱਛ ’ਚ ਪਤਾ ਲੱਗਾ ਹੈ ਕਿ ਇਹਨਾਂ ਨੌਜਵਾਨਾਂ ਨੇ ਚੱਲਦੀਆਂ ਗੋਲੀਆਂ ਅਤੇ ਭੱਜਦੀਆਂ ਕਾਰਾਂ ਵਾਲੀ ਵੀਡੀਓ ਬਣਾ ਕੇ ਟਿਕਟੌਕ ਉੱਤੇ ਅਪਲੋਡ ਕਰਨੀ ਸੀ।

ਬੇਸ਼ੱਕ ਸਰੀ ਪੁਲਿਸ ਨੇ ਊਨ੍ਹਾਂ ਦੀ ਪਛਾਣ ਨਸ਼ਰ ਨਹੀਂ ਕੀਤੀ ਹੈ ਪਰ ਵਾਇਰਲ ਹੋਈ ਵੀਡੀਓ ਵਿੱਚ ਉਹ ਪੰਜਾਬੀ ਬੋਲਦੇ ਦਿਖਾਈ ਦਿੰਦੇ ਹਨ। ਅਪੁਸ਼ਟ ਜਾਣਕਾਰੀ ਅਨੁਸਾਰ ਫੜੇ ਗਏ 12 ’ਚੋਂ 10 ਵਿਦਿਆਰਥੀ ਵੀਜ਼ੇ ਵਾਲੇ ਹਨ। ਸੂਤਰਾਂ ਨੇ ਕਿਹਾ ਕਿ ਨੌਜਵਾਨਾਂ ਦੇ ਨਾਂ ਪੁਲਿਸ ਰਿਕਾਰਡ ਵਿੱਚ ਆਉਣ ਕਾਰਨ ਉਨ੍ਹਾਂ ਦੇ ਪੱਕੇ ਹੋਣ ਦੇ ਰਾਹ ਬੰਦ ਹੋ ਸਕਦੇ ਹਨ। ਇਹ ਸਾਰੇ ਨੌਜਵਾਨ ਇੰਨੇ ਵਿੱਚ ਹੀ ਆਪਣਾ ਭਲਾ ਮਨਾ ਰਹੇ ਹਨ। ਫਿਲਹਾਲ ਹੁਣ ਵੇਖਣਾ ਹੋਵੇਗਾ ਕਿ ਇਨ੍ਹਾਂ ਨੌਜਵਾਨਾਂ ਬਾਰੇ ਗਾਇਕ ਸਿੱਧੂ ਮੂਸੇਵਾਲਾ ਦਾ ਕੀ ਪ੍ਰਤੀਕਰਮ ਸਾਹਮਣੇ ਆਉਂਦਾ ਹੈ ।

ਜ਼ਿਕਰਯੋਗ ਹੈ ਸਿੱਧੂ ਮੂਸੇਵਾਲਾ ਦੇ ਹਾਲ ਹੀ ਵਿਚ ਰਿਲੀਜ਼ ਹੋਏ ਸੰਜੂ ਗੀਤ ਨੂੰ ਲੈ ਕੇ ਵੀ ਵੱਡਾ ਵਿਵਾਦ ਖੜਾ ਹੋ ਚੁੱਕਾ ਹੈ। ਸੰਜੂ ਗੀਤ ਨੂੰ ਲੈਕੇ ਪੰਜਾਬ ਪੁਲਿਸ ਨੇ ਸਿੱਧੂ ਮੂਸੇਵਾਲਾ ਖ਼ਿਲਾਫ਼ ਕੇਸ ਦਰਜ ਕੀਤਾ ਹੈ, ਕ੍ਰਾਈਮ ਬਰਾਂਚ ਵੱਲੋਂ ਦਰਜ ਕੀਤੇ ਗਏ ਕੇਸ ਵਿੱਚ ਇਲਜ਼ਾਮ ਹੈ ਕਿ ਸਿੱਧੂ ਮੂਸੇਵਾਲਾ ਆਪਣੀ ਸੰਜੂ ਗੀਤ ਜ਼ਰੀਏ ਗੰਨ ਕਲਚਰ (Gun Culture) ਨੂੰ ਪੰਜਾਬ ਵਿੱਚ ਵਧਾਵਾ ਦੇ ਰਿਹਾ ਹੈ, ਇਸ ਦੇ ਨਾਲ ਪੰਜਾਬ ਪੁਲਿਸ ਨੇ ਸਿੱਧੂ ਮੂਸੇਵਾਲਾ ਨੂੰ ਆਰਮਸ ਐਕਟ ਵਿੱਚ ਮਿਲੀ ਜ਼ਮਾਨਤ ਰੱਦ ਕਰਵਾਉਣ ਲਈ ਮਾਣਯੋਗ ਹਾਈਕੋਰਟ ਦਾ ਬੂਹਾ ਵੀ ਖੜਕਾਇਆ ਹੈ ।

Related News

ਪੱਛਮੀ ਵੈਨਕੂਵਰ ‘ਚ ਦੋ ਛੋਟੇ ਬੱਚਿਆ ਦੀ ਮਾਂ ਨੂੰ ਕਿਡਨੀ ਦੀ ਸਖਤ ਲੋੜ, ਮਦਦ ਦੀ ਕੀਤੀ ਅਪੀਲ

Rajneet Kaur

ਭਾਰਤੀਆਂ ਦੀ ਬੱਲੇ-ਬੱਲੇ : Joe Biden ਨੇ ਤਿੰਨ ਹੋਰ ਭਾਰਤੀਆਂ ਨੂੰ ਦਿੱਤੀ ਮਹੱਤਵਪੂਰਨ ਅਹੁਦਿਆਂ ਦੀ ਜ਼ਿੰਮੇਵਾਰੀ

Vivek Sharma

26 ਜਨਵਰੀ ਦੀਆਂ ਹਿੰਸਕ ਝੜਪਾਂ ਤੋਂ ਬਾਅਦ ਪੰਜਾਬ ਦੇ ਲਾਪਤਾ 70 ਵਿਅਕਤੀ ਦਿੱਲੀ ਦੀਆਂ ਜੇਲ੍ਹਾਂ ਵਿੱਚ ਬੰਦ: ਕੈਪਟਨ

Vivek Sharma

Leave a Comment