channel punjabi
Canada International News North America USA

ਹਾਲੇ ਬੰਦ ਹੀ ਰਹੇਗੀ ਕੈਨੇਡਾ-ਅਮਰੀਕਾ ਦੀ ਸਰਹੱਦ, ਸਰਹੱਦੀ ਪਾਬੰਦੀਆਂ ਦੀ ਮਿਆਦ ਹੋਰ ਵਧਾਈ ਗਈ

ਓਟਾਵਾ : ਕੈਨੇਡਾ ਨੇ ਅਮਰੀਕਾ ਦੇ ਨਾਲ ਲੱਗਦੀਆਂ ਆਪਣੀਆਂ ਸਰਹੱਦਾਂ ਨੂੰ ਹਾਲੇ ਇਕ ਮਹੀਨੇ ਤਕ ਹੋਰ ਬੰਦ ਰੱਖਣ ਦਾ ਫੈਸਲਾ ਕੀਤਾ ਹੈ । ਜਾਰੀ ਕੀਤੇ ਗਏ ਤਾਜ਼ਾ ਨਿਰਦੇਸ਼ਾਂ ਅਨੁਸਾਰ ਕੈਨੇਡਾ-ਅਮਰੀਕਾ ਸਰਹੱਦ 21 ਦਸੰਬਰ ਤੱਕ ਬੰਦ ਰਹੇਗੀ। ਪਹਿਲਾਂ ਮੰਨਿਆ ਜਾ ਰਿਹਾ ਸੀ ਕਿ ਕੈਨੇਡਾ ਅਤੇ ਅਮਰੀਕਾ ਵੱਲੋਂ ਇਸ ਵਾਰ ਢਿੱਲ ਦਿੱਤੀ ਜਾ ਸਕਦੀ ਹੈ ਪਰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਬਿਆਨ ਨੇ ਸਾਫ ਕਰ ਦਿੱਤਾ ਕਿ ਦੋਹਾਂ ਦੇਸ਼ਾਂ ਵਿਚੋਂ ਕੋਈ ਵੀ ਹਾਲ ਦੀ ਘੜੀ ਢਿੱਲ ਦੇਣ ਦੇ ਮੂਡ ਵਿਚ ਨਹੀਂ ।

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਸੰਬੰਧ ਵਿੱਚ ਟਵੀਟ ਕਰਦਿਆਂ ਕਿਹਾ ਕੀ ਕੈਨੇਡਾ-ਅਮਰੀਕਾ ਸਰਹੱਦ 21 ਦਸੰਬਰ ਤੱਕ ਬੰਦ ਰਹੇਗੀ, ਪਾਬੰਦੀਆਂ ਪਹਿਲਾਂ ਵਾਂਗ ਜਾਰੀ ਰਹਿਣਗੀਆਂ।

ਕੈਨੇਡਾ-ਅਮਰੀਕਾ ਵਿਚਾਲੇ ਮੌਜੂਦਾ ਸਮਝੌਤੇ ਤਹਿਤ ਸਰਹੱਦ ਬੰਦੀ 21 ਨਵੰਬਰ ਨੂੰ ਖਤਮ ਹੋਣ ਵਾਲੀ ਸੀ। ਹੁਣ 21 ਦਸੰਬਰਰ ਤੱਕ ਸਰਹੱਦ ਪਾਰ ਗੈਰ ਜ਼ਰੂਰੀ ਯਾਤਰਾ ਬੰਦ ਰਹੇਗੀ।

ਦੱਸ ਦਈਏ ਕਿ ਗੈਰ-ਜ਼ਰੂਰੀ ਯਾਤਰਾ ਨੂੰ ਬੰਦ ਕਰਨਾ ਮਹੀਨਿਆਂ ਤੋਂ ਜਾਰੀ ਹੈ । ਮੌਜੂਦਾ ਸਮੇਂ ਵਿੱਚ ਕੈਨੇਡਾ ਅਤੇ ਅਮਰੀਕਾ ਦੋਹਾਂ ਦੇਸ਼ਾਂ ਵਿੱਚ ਕੋਰੋਨਾ ਵਾਇਰਸ ਦੇ ਪੀੜਤਾਂ ਦੀ ਗਿਣਤੀ ਵਧਦੀ ਜਾ ਰਹੀ ਹੈ , ਇਸ ਦੇ ਚਲਦਿਆਂ ਲਗਾਤਾਰ ਸਖਤੀ ਕੀਤੀ ਜਾ ਰਹੀ ਹੈ । ਮੌਜੂਦਾ ਸਥਿਤੀ ਨੂੰ ਵੇਖਦਿਆਂ ਯਦੋਵਾਂ ਸਰਕਾਰਾਂ ਨੇ ਦੁਨੀਆ ਦੀ ਸਭ ਤੋਂ ਲੰਬੀ ਅੰਤਰ ਰਾਸ਼ਟਰੀ ਸਰਹੱਦ ਦੇ ਪਾਰ ਚੱਲਣ ‘ਤੇ ਰੋਕ ਨੂੰ ਜਾਰੀ ਰੱਖਣ ਲਈ ਆਪਸੀ ਸਹਿਮਤੀ ਦਿੱਤੀ ਹੈ।

ਪਿਛਲੇ ਕਰੀਬ ਨੌਂ ਮਹੀਨਿਆਂ ਤੋਂ ਸਰਹੱਦ ਬੰਦ ਹੋਣ ਨਾਲ ਦੋਵਾਂ ਦੇਸ਼ਾਂ ਵਿਚਾਲੇ ਆਵਾਜਾਈ ਵਿਚ ਗਿਰਾਵਟ ਆਈ ਹੈ, ਹਾਲਾਂਕਿ ਜ਼ਰੂਰੀ ਕਰਮਚਾਰੀ – ਜਿਵੇਂ ਟਰੱਕ ਡਰਾਈਵਰ ਅਤੇ ਸਿਹਤ ਸੰਭਾਲ ਪੇਸ਼ੇਵਰ – ਪਾਬੰਦੀਆਂ ਦੇ ਬਾਵਜੂਦ ਅਜੇ ਵੀ ਸਰਹੱਦ ਪਾਰ ਕਰ ਸਕਦੇ ਹਨ।

Related News

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਸੋਸ਼ਲ ਮੀਡੀਆ ‘ਤੇ ਵਾਪਸੀ ਦੀ ਤਿਆਰੀ ‘ਚ

Rajneet Kaur

ਓਂਟਾਰੀਓ ‘ਚ ਮੁੜ ਵਧੇ ਕੋਰੋਨਾ ਦੇ ਮਾਮਲੇ, ਪ੍ਰੀਮੀਅਰ ਡਗ ਫੋਰਡ ਨੇ ਸਖ਼ਤੀ ਦੇ ਦਿੱਤੇ ਸੰਕੇਤ

Vivek Sharma

US PRESIDENT ELECTION : ਭਾਰਤੀ ਮੂਲ ਦੇ ਲੋਕਾਂ ਵਿੱਚ ਬਿਡੇਨ ਅਤੇ ਹੈਰਿਸ, ਟਰੰਪ ਨਾਲੋੱ ਜ਼ਿਆਦਾ ਹਰਮਨ ਪਿਆਰੇ

Vivek Sharma

Leave a Comment