channel punjabi
International News

ਹਵਾ ਰਾਹੀਂ ਕੋਰੋਨਾ ਫੈਲਣ ਦੀ ਰਿਪੋਰਟ ਬਾਰੇ ਡਬਲਿਊ.ਐਚ.ਓ. ਕਰੇਗਾ ਸਮੀਖਿਆ

ਹਵਾ ਰਾਹੀਂ ਕੋਰੋਨਾ ਫੈਲਣ ਦੀ ਰਿਪੋਰਟ ਬਾਰੇ ਹੋਵੈਗੀ ਸਮੀਖਿਆ : ਡਬਲਯੂ.ਐੱਚ.ਓ.

ਜਨੇਵਾ : ਹਵਾ ਰਾਹੀਂ ਕੋਰੋਨਾ ਦੇ ਫੈਲਣ ਦੇ ਕੁਝ ਵਿਗਿਆਨੀਆਂ ਦੇ ਦਾਅਵੇ ਤੋਂ ਬਾਅਦ ਮਾਹਿਰ ਸੋਚਣ ਲਈ ਮਜਬੂਰ ਹੋ ਗਏ ਨੇ। ਦੁਨੀਆ ਭਰ ਵਿੱਚ ਫੈਲੇ ਕੋਰੋਨਾ ਵਾਇਰਸ ਦੇ ਲਗਾਤਾਰ ਫੈਲਦੇ ਜਾਣ ਕਾਰਨ ਵਿਗਿਆਨੀਆਂ ਦੇ ਇਸ ਦਾਅਵੇ ਨੂੰ ਸਹੀ ਮੰਨਿਆ ਜਾ ਰਿਹਾ ਹੈ। ਉਧਰ ਵਿਸ਼ਵ ਸਿਹਤ ਸੰਗਠਨ ਨੂੰ ਇਸ ਦਾਅਵੇ ‘ਤੇ ਯਕੀਨ ਨਹੀਂ, ਜਿਸ ਤੋਂ ਬਾਅਦ ਡਬਲਯੂ.ਐੱਚ.ਓ. ਨੂਂ ਬਿਆਨ ਜਾਰੀ ਕਰਨਾ ਪਿਆ ।

ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਨੇ ਕਿਹਾ ਕਿ ਉਹ ਨਿਊਯਾਰਕ ਟਾਈਮਜ਼ ‘ਚ ਪ੍ਰਕਾਸ਼ਿਤ ਉਸ ਲੇਖ ਦੇ ਸੰਦਰਭਾਂ ਦੀ ਸਮੀਖਿਆ ਕਰ ਰਿਹਾ ਹੈ, ਜਿਸ ‘ਚ ਵਿਗਿਆਨੀਆਂ ਨੇ ਉਸ ਤੋਂ ਕੋਰੋਨਾ ਵਾਇਰਸ ਆਪਣੇ ਸੁਝਾਵਾਂ ‘ਚ ਤਬਦੀਲੀ ਕਰਨ ਨੂੰ ਕਿਹਾ ਹੈ। ਲੇਖ ‘ਚ ਕਿਹਾ ਗਿਆ ਹੈ ਕਿ ਕੋਰੋਨਾ ਵਾਇਰਸ ਹਵਾ ਰਾਹੀਂ ਵੀ ਫੈਲਦਾ ਹੈ।
ਡਬਲਯੂਐੱਚਓ ਦੇ ਬੁਲਾਰੇ ਤਾਰਿਕ ਜਸਰੇਵਿਕ ਨੇ ਕਿਹਾ ਕਿ ਅਖ਼ਬਾਰ ‘ਚ ਪ੍ਰਕਾਸ਼ਿਤ ਲੇਖ ਦੇ ਸੰਦਰਭਾਂ ਦੀ ਤਕਨੀਕੀ ਮਾਹਰਾਂ ਨਾਲ ਰਲ ਕੇ ਸਮੀਖਿਆ ਕੀਤੀ ਜਾ ਰਹੀ ਹੈ।

ਡਬਲਯੂਐੱਚਓ ਨੇ ਕਿਹਾ ਕਿ ਕੋਰੋਨਾ ਵਾਇਰਸ ਪ੍ਰਮੁੱਖ ਤੌਰ ‘ਤੇ ਇਨਫੈਕਟਿਡ ਵਿਅਕਤੀ ਦੇ ਛਿੱਕਣ ਜਾਂ ਖੰਘਣ ਨਾਲ ਨਿਕਲਣ ਵਾਲੀਆਂ ਧ੍ਹਛੋਟੀਆਂ ਬੂੰਦਾਂ ਨਾਲ ਫੈਲਦਾ ਹੈ। ਇਨਫੈਕਟਿਡ ਵਿਅਕਤੀ ਦੇ ਖੰਘਣ, ਬੋਲਣ ਜਾਂ ਹੱਸਣ ਨਾਲ ਇਹ ਬੂੰਦਾਂ ਨਿਕਲਦੀਆਂ ਹਨ ਤੇ ਤੁਰੰਤ ਜ਼ਮੀਨ ‘ਤੇ ਬੈਠ ਜਾਂਦੀਆਂ ਹਨ।

ਦੱਸਣਯੋਗ ਹੈ ਕਿ ਪੂਰੀ ਦੁਨੀਆ ਵਿੱਚ ਹੋਈ ਤਾਲਾਬੰਦੀ ਦੇ ਬਾਵਜੂਦ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ । ਅਮਰੀਕਾ ਵਿੱਚ ਕੋਰੋਨਾ ਵਾਇਰਸ ਕਾਰਨ ਸਭ ਤੋਂ ਵੱਧ ਲੋਕਾਂ ਦੀ ਜਾਨ ਗਈ ਹੈ। ਹੁਣ ਤਕ ਅਮਰੀਕਾ ਵਿੱਚ ਕੋਰੋਨਾ ਕਾਰਨ 1 ਲੱਖ 33 ਹਜ਼ਾਰ 972 ਲੋਕ ਆਪਣੀ ਜਾਨ ਗੁਆ ਚੁੱਕੇ ਹਨ ਅਤੇ ਇਹ ਸਿਲਸਿਲਾ ਹਾਲੇ ਵੀ ਰੁਕਦਾ ਨਜ਼ਰ ਨਹੀਂ ਆ ਰਿਹਾ। ਅਜਿਹੇ ਵਿਚ ਇਕ ਗੱਲ ਸਾਫ਼ ਹੋ ਜਾਂਦੀ ਹੈ ਕਿ ਹੁਣ ਤਕ ਕੋਰੋਨਾ ਦੇ ਇਲਾਜ ਜਾਂ ਇਸ ਨੂੰ ਫੈਲਣ ਤੋਂ ਰੋਕਣ ਬਾਰੇ ਪੁਖਤਾ ਉਪਰਾਲੇ ਨਹੀਂ ਕੀਤੇ ਜਾ ਸਕੇ ਜਿਸ ਤੋਂ ਬਾਅਦ ਕੁਝ ਵਿਗਿਆਨੀਆਂ ਦੇ ਹਵਾ ਰਾਹੀਂ ਕੋਰੋਨਾ ਦੇ ਫੈਲਣ ਦੇ ਦਾਅਵਿਆਂ ਨੂੰ ਬਲ ਮਿਲਦਾ ਹੈ। ਫ਼ਿਲਹਾਲ ਵਿਸ਼ਵ ਸਿਹਤ ਸੰਗਠਨ ਵੱਲੋਂ ਇਹਨਾਂ ਦਾਅਵਿਆਂ ਦੀ ਸਮੀਖਿਆ ਕਰਨ ਦੀ ਗੱਲ ਆਖੀ ਗਈ ਹੈ।

Related News

ਸਰੀ ਵਿਖੇ ਭਾਰਤੀ ਕਿਸਾਨਾਂ ਦੇ ਹੱਕ ਵਿੱਚ ਕੀਤੀ ਜਾਣ ਵਾਲੀ ਰੈਲੀ ਹੋਈ ਮੁਲਤਵੀ

Vivek Sharma

ਡੋਨਾਲਡ ਟਰੰਪ ‘ਤੇ ਭੜਕੀ ਕਮਲਾ ਹੈਰਿਸ, ਚੋਣਾਂ ਤੋਂ ਪਹਿਲਾਂ ਦੋਹਾਂ ਵਿਚਾਲੇ ਸ਼ਬਦੀ ਜੰਗ

Rajneet Kaur

ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਸੋਮਵਾਰ ਨੂੰ ਫੈਡਰਲ ਸਰਕਾਰ ‘ਤੇ ਲਗਾਇਆ ਦੋਸ਼,ਹਵਾਈ ਅੱਡਿਆਂ ‘ਤੇ ਸਖ਼ਤੀ ਨਾਲ ਹੋਣ ਕੋਰੋਨਾ ਟੈਸਟ”

Rajneet Kaur

Leave a Comment