channel punjabi
Canada International News North America

ਸਕਾਰਬੋਰੋ ਦੇ ਇੱਕ ਐਲੀਮੈਂਟਰੀ ਸਕੂਲ ‘ਚ ਕੋਵਿਡ 19 ਦੇ ਫੈਲਣ ਤੋਂ ਬਾਅਦ ਸਕੂਲ ਇੱਕ ਹਫਤੇ ਲਈ ਅਸਥਾਈ ਤੌਰ ਤੇ ਰਹੇਗਾ ਬੰਦ

ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਦਾ ਕਹਿਣਾ ਹੈ ਕਿ ਸਕਾਰਬੋਰੋ ਦੇ ਇੱਕ ਐਲੀਮੈਂਟਰੀ ਸਕੂਲ ‘ਚ ਚਾਰ ਵਿਅਕਤੀਆਂ ‘ਚ ਕੋਰੋਨਾ ਵਾਇਰਸ ਫੈਲਣ ਤੋਂ ਬਾਅਦ ਸਕੂਲ ਇੱਕ ਹਫਤੇ ਲਈ ਅਸਥਾਈ ਤੌਰ ਤੇ ਬੰਦ ਕਰ ਦਿਤਾ ਗਿਆ ਹੈ।

ਐਤਵਾਰ ਨੂੰ ਜਾਰੀ ਕੀਤੇ ਗਏ ਇੱਕ ਮੀਮੋ ਵਿੱਚ, ਮੇਸਨ ਰੋਡ ਜੇਪੀਐਸ ਸੋਮਵਾਰ, 28 ਸਤੰਬਰ ਤੋਂ ਸ਼ੁੱਕਰਵਾਰ 2 ਅਕਤੂਬਰ ਤੱਕ ਬੰਦ ਰਹੇਗਾ।

TDSB ਨੇ ਕਿਹਾ ਕਿ ਹੁਣ ਤੱਕ ਤਿੰਨ ਅਧਿਆਪਕ ਅਤੇ ਇਕ ਵਿਦਿਆਰਥੀ ਵਾਇਰਸ ਲਈ ਸਕਾਰਾਤਮਕ ਟੈਸਟ ਕਰ ਚੁੱਕੇ ਹਨ।

ਮੀਮੋ ਨੇ ਕਿਹਾ ਕਿ ਇਹ ਬੰਦ ਕਰਨ ਦਾ ਫੈਸਲਾ ਉਦੋਂ ਲਿਆ ਗਿਆ ਜਦੋਂ ਇਕ ਵਿਦਿਆਰਥੀ ਦਾ ਕੋਵਿਡ 19 ਦਾ ਟੈਸਟ ਪੋਜ਼ਟਿਵ ਆਇਆ। ਟੋਰਾਂਟੋ ਪਬਲਿਕ ਹੈਲਥ ਨੇ ਸਕੂਲ ‘ਚ ਜਾਂਚ ਤੋਂ ਬਾਅਦ ਪ੍ਰਕੋਪ ਦੀ ਘੋਸ਼ਣਾ ਕੀਤੀ ਅਤੇ ਸਕੂਲ ਨੂੰ ਬੰਦ ਕਰਨ ਦੀ ਮੰਗ ਕੀਤੀ।

Related News

ਕੈਨੇਡਾ ਨੇ ਚੀਨੀ ਸਟੇਟ ਫਰਮ ਦੀ ਸੋਨੇ ਦੀ ਮਾਇਨਿੰਗ ਬੋਲੀ ਦੀ ਸੰਘੀ ਸਮੀੱਖਿਆ ਨੂੰ 45 ਦਿਨਾਂ ਲਈ ਵਧਾਇਆ

Rajneet Kaur

ਅਧਿਆਪਕਾਂ ਨੇ carbon dioxide ਦੀ ਚਿੰਤਾ ਕਾਰਨ ਸੇਂਟ ਰਾਫੇਲ ਕੈਥੋਲਿਕ ਸਕੂਲ ‘ਚ ਕੰਮ ਕਰਨ ਤੋਂ ਕੀਤਾ ਇਨਕਾਰ

Rajneet Kaur

ਭਾਰਤੀਆਂ ਦਾ ਅਮਰੀਕਾ ਨੂੰ ਛੱਡ, ਕੈਨੇਡਾ ਵੱਲ ਵੱਧ ਸਕਦੈ ਰੁਝਾਨ

team punjabi

Leave a Comment