channel punjabi
International News

ਵੱਡੀ ਖ਼ਬਰ : ਅਫ਼ਗ਼ਾਨਿਸਤਾਨ ਤੋਂ ਦਿੱਲੀ ਪੁੱਜੇ 182 ਪਰਿਵਾਰ, ਭਾਰਤ ਵਿੱਚ ਲੈਣਗੇ ਸ਼ਰਨ

182 ਹੋਰ ਪਰਿਵਾਰ ਅਫਗਾਨਿਤਸਾਨ ਤੋਂ ਭਾਰਤ ਪੁੱਜੇ

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 8 ਸਰੂਪ ਵੀ ਲਿਆਂਦੇ ਨਾਲ

ਪੱਕੇ ਪ੍ਰਬੰਧ ਹੋਣ ਤੱਕ ਗੁਰਦੁਆਰਾ ਬੰਗਲਾ ਸਾਹਿਬ ਸਰਾਂ ‘ਚ ਠਹਿਰਣਗੇ ਪਰਿਵਾਰ

ਮਨਜਿੰਦਰ ਸਿਰਸਾ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਕੀਤਾ ਧੰਨਵਾਦ

ਨਵੀਂ ਦਿੱਲੀ: ਅਫਗਾਨਿਸਤਾਨ ਤੋਂ 182 ਸਿੱਖ ਪਰਿਵਾਰ ਲੰਬੇ ਸਮੇਂ ਦੇ ਵੀਜ਼ੇ ‘ਤੇ ਵੀਰਵਾਰ ਨੂੰ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਨਵੀਂ ਦਿੱਲੀ ਵਿਖੇ ਪੁੱਜੇ । ਉਨ੍ਹਾਂ ਨੂੰ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਏਕਾਂਤਵਾਸ ਕੀਤਾ ਗਿਆ ਹੈ।
ਇਹ ਜਾਣਕਾਰੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਸਾਂਝੀ ਕੀਤੀ ਹੈ।

ਅਫਗਾਨਿਤਸਾਨ ਵਿਚ ਗੁਰਦੁਆਰਾ ਸਾਹਿਬ ‘ਤੇ ਹਮਲੇ ਵਿਚ 28 ਲੋਕਾਂ ਦੇ ਮਾਰੇ ਜਾਣ ਮਗਰੋਂ ਉਸ ਮੁਲਕ ਵਿਚ ਸਿਰਫ ਨਿਗੂਣੀ ਗਿਣਤੀ ਵਿਚ ਰਹਿ ਗਏ ਸਿੱਖ ਤੇ ਹਿੰਦੂ ਪਰਿਵਾਰਾਂ ਦਾ ਭਾਰਤ ਆਉਣਾ ਜਾਰੀ ਹੈ । ਕੇਂਦਰ ਸਰਕਾਰ ਦੀ ਆਗਿਆ ਤੋਂ ਬਾਅਦ ਵੀਰਵਾਰ ਨੂੰ 182 ਹੋਰ ਪਰਿਵਾਰ ਭਾਰਤ ਪੁੱਜੇ । ਪਰਿਵਾਰਾਂ ਨੇ ਆਪਣੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ 8 ਸਰੂਪ ਵੀ ਲਿਆਂਦੇ ਹਨ। ਇਹਨਾਂ ਸਰੂਪਾਂ ਤੇ ਪਰਿਵਾਰਾਂ ਦਾ ਵਿਸ਼ੇਸ਼ ਹਵਾਈ ਜਹਾਜ਼ ਰਾਹੀਂਂ ਦਿੱਲੀ ਕੌਮਾਂਤਰੀ ਹਵਾਈ ਅੱਡੇ ‘ਤੇ ਪੁੱਜਣ ‘ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਵਿਕਰਮਜੀਤ ਸਾਹਨੀ ਡਬਲਿਊ ਪੀ ਓ ਵੱਲੋਂ ਨਿੱਘਾ ਸਵਾਗਤ ਤੇ ਸਤਿਕਾਰ ਕੀਤਾ ਗਿਆ।

ਸਿਰਸਾ ਨੇ ਦੱਸਿਆ ਕਿ ਹੁਣ ਤੱਕ 450 ਦੇ ਕਰੀਬ ਪਰਿਵਾਰ ਭਾਰਤ ਆ ਚੁੱਕੇ ਹਨ ਤੇ ਇਹਨਾਂ ਦੇ ਰਹਿਣ ਸਹਿਣ ਦਾ ਪੱਕਾ ਇੰਤਜ਼ਾਮ ਹੋਣ ਤੱਕ ਇਹਨਾਂ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੀਆਂ ਸਰਾਵਾਂ ਵਿਚ ਠਹਿਰਾਉਣ ਤੇ ਇਹਨਾਂ ਦੇ ਖਾਣ-ਪੀਣ ਦਾ ਪ੍ਰਬੰਧ ਕੀਤਾ ਗਿਆ ਹੈ। ਸਿਰਸਾ ਨੇ ਦੱਸਿਆ ਕਿ ਦਿੱਲੀ ਗੁਰੁਦਆਰਾ ਕਮੇਟੀ ਨੇ ਉਪਰਾਲਾ ਕਰ ਕੇ ਇਹਨਾਂ ਪਰਿਵਾਰਾਂ ਨੂੰ ਇਥੇ ਲਿਆਂਦਾ ਹੈ ਜਿਸਦੀ ਪੈਰਵੀ ਵਿਕਰਮਜੀਤ ਸਿੰਘ ਸਾਹਨੀ ਵੱਲੋਂ ਕੀਤੀ ਗਈ ਹੈ।

ਉਹਨਾਂ ਦੱਸਿਆ ਕਿ ਅੱਜ ਜਥੇ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 8 ਸਰੂਪ ਆਏ ਹਨ ਜਿਹਨਾਂ ਨੂੰ ਪੂਰੀ ਮਾਣ ਮਰਿਆਦਾ ਦੇ ਨਾਲ ਗੁਰਦੁਆਰਾ ਸਾਹਿਬ ਤੱਕ ਲਿਆਂਦਾ ਗਿਆ
ਤੇ ਸ਼ੁਸ਼ੋਭਿਤ ਕੀਤਾ ਗਿਆ ।

ਸਿਰਸਾ ਅਨੁਸਾਰ ਜਦੋਂ ਤੱਕ ਇਹਨਾਂ ਪਰਿਵਾਰਾਂ ਦਾ ਕੋਈ ਪੱਕਾ ਠਿਕਾਣਾ ਨਹੀਂ ਬਣ ਜਾਂਦਾ, ਇਹਨਾਂ ਦੇ ਰਹਿਣ ਸਹਿਣ, ਖਾਣ ਪੀਣ ਤੇ ਬੱਚਿਆਂ ਦੀ ਪੜਾਈ ਲਿਖਾਈ ਦਾ ਸਾਰਾ ਖਰਚਾ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਅਮਰੀਕਾ ਦੀਆਂ ਸੰਸਥਾਵਾਂ ਵਿਸ਼ੇਸ਼ ਤੌਰ ‘ਤੇ ਪਰਮਜੀਤ ਸਿੰਘ ਬੇਦੀ ਅਤੇ ਦਲਜੀਤ ਸਿੰਘ ਸੇਠੀ ਜੋ ਬਹੁਤ ਵੱਡਾ ਸਹਿਯੋਗ ਦੇ ਰਹੇ ਹਨ, ਨਾਲ ਰਲ ਕੇ ਕੀਤਾ ਗਿਆ ਜਾਵੇਗਾ।

ਸਿਰਸਾ ਨੇ ਹਿੰਸਾ ਨਾਲ ਗ੍ਰਸਤ ਅਫਗਾਨਿਸਤਾਨ ਵਿਚੋਂ ਸਿੱਖ ਤੇ ਹਿੰਦੂ ਪਰਿਵਾਰਾਂ ਨੂੰ ਸੁਰੱਖਿਆ ਲਿਆਉਣ ਤੇ ਇਹਨਾਂ ਨੂੰ ਚਿਰ ਕਾਲੀ ਵੀਜ਼ੇ ਦੇਣ ਲਈ ਭਾਰਤ ਸਰਕਾਰ ਵਿਸ਼ੇਸ਼ ਕਰ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਗੁਰਦੁਆਰਾ ਸਾਹਿਬ ਵਿਚ ਹਮਲੇ ਦੌਰਾਨ 28 ਲੋਕਾਂ ਦੇ ਸ਼ਹੀਦ ਹੋਣ ਤੋਂ ਬਾਅਦ ਇਹ ਸਾਰੇ ਪਰਿਵਾਰ ਦਹਿਸ਼ਤ ਤੇ ਡਰ ਦੇ ਸਾਏ ਵਿਚ ਰਹਿ ਰਹੇ ਸਨ ਤੇ ਇਹਨਾਂ ਨੂੰ ਭਾਰਤ ਲਿਆਉਣਾ ਜ਼ਰੂਰੀ ਸੀ। ਉਹਨਾਂ ਦੱਸਿਆ ਕਿ ਭਾਰਤ ਸਰਕਾਰ ਨੇ ਇਹ ਭਰੋਸਾ ਦੁਆਇਆ ਹੈ ਕਿ ਇਹਨਾਂ ਪਰਿਵਾਰਾਂ ਨੂੰ ਸਥਾਈ ਨਾਗਰਿਕਤਾ ਦਿੱਤੀ ਜਾਵੇਗੀ।

ਦੱਸਣਯੋਗ ਹੈ ਕਿ ਅਫ਼ਗ਼ਾਨਿਸਤਾਨ ਦੇ ਪੀੜਤ ਹਿੰਦੂ ਅਤੇ ਸਿੱਖ ਪਰਿਵਾਰਾਂ ਨੂੰ ਭਾਰਤ ਸਰਕਾਰ ਨੇ ਸ਼ਰਨ ਦੇਣ ਦਾ ਫੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਵੀ ਸਿੱਖ ਆਗੂ ਨਿਧਾਨ ਸਿੰਘ ਦੀ ਅਗਵਾਈ ਵਿਚ ਕੁਝ ਪਰਿਵਾਰ 18 ਜੁਲਾਈ ਨੂੰ ਦਿੱਲੀ ਪਹੁੰਚੇ ਸਨ ।

Related News

ਬੀ.ਸੀ. ‘ਚ ਕੋਵਿਡ 19 ਦੀ ਦੂਜੀ ਲਹਿਰ ਦੀ ਘੋਸ਼ਣਾ,ਹਫਤੇ ਦੇ ਅੰਤ ‘ਚ 499 ਨਵੇਂ ਕੇਸ ਅਤੇ ਦੋ ਹੋਰ ਮੌਤਾਂ ਦੀ ਪੁਸ਼ਟੀ

Rajneet Kaur

ਕੈਨੇਡਾ ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ, ਫੈਡਰਲ ਕਾਰਬਨ ਟੈਕਸ ਨੂੰ ਦੱਸਿਆ ਸੰਵਿਧਾਨਕ

Vivek Sharma

ਓਨਟਾਰੀਓ ‘ਚ 112 ਨਵੇਂ ਕੋਰੋਨਾ ਵਾਇਰਸ ਮਾਮਲੇ ਆਏ ਸਾਹਮਣੇ, 1 ਦੀ ਮੌਤ

Rajneet Kaur

Leave a Comment