channel punjabi
International News

ਰਾਸ਼ਟਰਪਤੀ ਚੋਣ ਜੇ ਬਿਡੇਨ ਜਿੱਤੇ ਤਾਂ ਮੈਨੂੰ ਛੱਡਣਾ ਪੈ ਸਕਦਾ ਹੈ ਅਮਰੀਕਾ : ਟਰੰਪ

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਜੇ ਉਹ ਤਿੰਨ ਨਵੰਬਰ ਦੀ ਚੋਣ ਬਿਡੇਨ ਦੇ ਮੁਕਾਬਲੇ ਹਾਰ ਜਾਂਦੇ ਹਨ ਤਾਂ ਉਨ੍ਹਾਂ ਨੂੰ ਦੇਸ਼ ਛੱਡਣਾ ਪੈ ਸਦਕਾ ਹੈ। ਵੈਸੇ ਤਾਂ ਉਨ੍ਹਾਂ ਇਹ ਟਿੱਪਣੀ ਮਜ਼ਾਕ ‘ਚ ਕੀਤੀ ਸੀ ਪਰ ਬਿਡੇਨ ਸਮੇਤ ਰਿਪਬਲਿਕਨ ਪਾਰਟੀ ‘ਚ ਉਨ੍ਹਾਂ ਦੇ ਵਿਰੋੋਧੀਆਂ ਨੇ ਉਨ੍ਹਾਂ ਦੇ ਇਸ ਬਿਆਨ ਦੇ ਸੱਚ ਸਾਬਤ ਹੋਣ ਦੀ ਗੱਲ ਕਹੀ ਹੈ।

ਸ਼ੁੱਕਰਵਾਰ ਰਾਤ ਜਾਰਜੀਆ ‘ਚ ਇਕ ਰੈਲੀ ਨੂੰ ਸੰਬੋਧਨ ਕਰਨ ਦੌਰਾਨ ਟਰੰਪ ਨੇ ਕਿਹਾ, ‘ਵੈਸੇ ਤਾਂ ਮੈਨੂੰ ਮਜ਼ਾਕ ਨਹੀਂ ਕਰਨਾ ਚਾਹੀਦਾ ਕਿਉਂਕਿ ਤੁਸੀਂ ਜਾਣਦੇ ਹੋ ਕਿ ਮੈਂ ਰਾਸ਼ਟਰਪਤੀ ਚੋਣਾਂ ਦੇ ਇਤਿਹਾਸ ਦੇ ਸਭ ਤੋਂ ਖ਼ਰਾਬ ਉਮੀਦਵਾਰ ਖ਼ਿਲਾਫ਼ ਖੜ੍ਹਾ ਹਾਂ। ਜੇ ਮੈਂ ਹਾਰ ਜਾਂਦਾ ਹਾਂ ਤਾਂ ਮੈਨੂੰ ਚੰਗਾ ਨਹੀਂ ਲੱਗੇਗਾ ਤੇ ਸ਼ਾਇਦ ਮੈਨੂੰ ਦੇਸ਼ ਛੱਡਣਾ ਪਵੇ।’ ਟਰੰਪ ਦੇ ਬਿਆਨ ਦੀ ਪ੍ਰਤੀਕਿਰਿਆ ‘ਚ ਸਾਬਕਾ ਰਾਸ਼ਟਰਪਤੀ ਨੇ ਇਕ ਟਵੀਟ ਕਰ ਕੇ ਕਿਹਾ ਕਿ ਉਹ ਟਰੰਪ ਦੇ ਸੰਦੇਸ਼ ਨੂੰ ਸਵੀਕਾਰ ਕਰਦੇ ਹਨ।

ਦੂਜੇ ਪਾਸੇ, ਰਿਪਬਲਿਕਨ ਪਾਰਟੀ ‘ਚ ਟਰੰਪ ਵਿਰੋਧੀ ਧੜੇ (ਲਿੰਕਨ ਪ੍ਰਰਾਜੈਕਟ) ਨੇ ਟਰੰਪ ਦਾ ਵੀਡੀਓ ਪੋਸਟ ਕਰਦੇ ਹੋਏ ਉਸ ਦੇ ਹੇਠਾਂ ‘ਪ੍ਰਰਾਮਿਸ’ ਲਿਖਿਆ ਹੈ। ਟਰੰਪ ਨੇ ਪਿਛਲੇ ਮਹੀਨੇ ਨਾਰਥ ਕੈਰੋਲਿਨਾ ‘ਚ ਹੋਈ ਇਕ ਰੈਲੀ ‘ਚ ਵੀ ਕਿਹਾ ਸੀ ‘ਜੇ ਮੈਂ ਉਸ ਤੋਂ ਹਾਰ ਜਾਂਦਾ ਹਾਂ ਤਾਂ ਮੈਨੂੰ ਨਹੀਂ ਪਤਾ ਕਿ ਮੈਂ ਕੀ ਕਰਾਂਗਾ।’ਚ 2016 ਦੀ ਰਾਸ਼ਟਰਪਤੀ ਚੋਣ ‘ਚ ਵੀ ਉਨ੍ਹਾਂ ਕਿਹਾ ਸੀ ਕਿ ਜੇ ਉਹ ਰਿਪਬਲਿਕਨ ਉਮੀਦਵਾਰ ਤੋਂ ਹਾਰ ਗਏ ਤਾਂ ਉਹ ਫਿਰ ਕਦੇ ਜਨਤਕ ਤੌਰ ‘ਤੇ ਦਿਖਾਈ ਨਹੀਂ ਦੇਣਗੇ।

ਬਿਡੇਨ ਲਈ ਓਬਾਮਾ ਕਰਨਗੇ ਪ੍ਰਚਾਰ

ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਡੈਮੋਕ੍ਰੇਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋ ਬਿਡੇਨ ਲਈ ਅਗਲੇ ਹਫ਼ਤੇ ਪੇਂਸਿਲਵੇਨੀਆ ‘ਚ ਪ੍ਰਚਾਰ ਕਰਨਗੇ। ਉਧਰ, ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਸਮਰਥਕਾਂ ਨੂੰ ਕਿਹਾ ਕਿ ਓਬਾਮਾ ਅਜਿਹੇ ਨੇਤਾ ਹਨ ਜੋ ਕਿਸੇ ਨੂੰ ਪ੍ਰਭਾਵਿਤ ਨਹੀਂ ਕਰ ਸਕਦੇ। ਓਬਾਮਾ ਦਾ ਪ੍ਰਚਾਰ ‘ਚ ਉਤਰਨਾ ਉਨ੍ਹਾਂ ਲਈ ਚੰਗੀ ਖ਼ਬਰ ਹੈ।

ਵੰਡ ਨੂੁੰ ਬੜ੍ਹਾਵਾ ਦੇ ਰਹੇ ਹਨ ਟਰੰਪ : ਬਿਡੇਨ

ਡੈਮੋਕ੍ਰੇਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋ ਬਿਡੇਨ ਨੇ ਕਿਹਾ ਕਿ ਟਰੰਪ ਵੰਡ ਨੂੰ ਬੜ੍ਹਾਵਾ ਦਿੰਦੇ ਹਨ ਤੇ ਆਪਣੀਆਂ ਨਾਕਾਮਯਾਬੀਆਂ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਕੁਝ ਵੀ ਕਰ ਸਕਦੇ ਹਨ। ਮਿਸ਼ੀਗਨ ‘ਚ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਬਿਡੇਨ ਨੇ ਕਿਹਾ ਕਿ ਕੋਰੋਨਾ ਦੇ ਮਾਮਲੇ ‘ਚ ਟਰੰਪ ਵੱਲੋਂ ਅਪਣਾਈਆਂ ਗਈਆਂ ਨੀਤੀਆਂ ਦੀ ਦੇਸ਼ ਭਾਰੀ ਕੀਮਤ ਚੁਕਾ ਰਿਹਾ ਹੈ।

Related News

ਦੁਨੀਆ ‘ਚ ਕੋਰੋਨਾ ਪੀੜਤਾਂ ਦੀ ਗਿਣਤੀ ਤਿੰਨ ਕਰੋੜ ਤੋਂ ਹੋਈ ਪਾਰ !

Vivek Sharma

ਕੋਰੋਨਾ ਦੇ ਮਾਮਲਿਆਂ ਵਿਚ ਕਮੀ ਲਿਆਉਣ ਲਈ ਸਖ਼ਤ ਅਤੇ ਨਿਰੰਤਰ ਯਤਨਾਂ ਦੀ ਲੋੜ : ਡਾ. ਥੈਰੇਸਾ ਟੈਮ

Vivek Sharma

ਆਰ.ਸੀ.ਐਮ.ਪੀ. ਦੀ ਕਮਿਸ਼ਨਰ ਬਰੈਂਡਾ ਲੱਕੀ ‘ਤੇ ਵੀ ਪਿਆ’ਕੋਰੋਨਾ’ ਦਾ ਪਰਛਾਵਾਂ !ਜਾਣੋ ਕੀ ਰਹੀ ਬਰੈਂਡਾ ਲੱਕੀ ਦੀ ਟੈਸਟ ਰਿਪੋਰਟ ।

Vivek Sharma

Leave a Comment