channel punjabi
International News

ਭਾਰਤ ਵਿੱਚ ਅਨਲੌਕ-5 ਅੱਜ ਤੋਂ, ਕਰੀਬ 7 ਮਹੀਨਿਆਂ ਬਾਅਦ ਸ਼ਰਤਾਂ ਤਹਿਤ ਖੁੱਲਣਗੇ ਸਿਨੇਮਾ ਘਰ

ਨਵੀਂ ਦਿੱਲੀ: ਕੈਨੇਡਾ ਦੇ ਕਈ ਸੂਬਿਆਂ ਵਿੱਚ ਇਸ ਸਮੇਂ ਕੋਰੋਨਾ ਦੀ ਦੂਜੀ ਲਹਿਰ ਆ ਚੁੱਕੀ ਹੈ ਅਤੇ ਉੱਥੇ ਕੋਰੋਨਾ ਪ੍ਰਭਾਵਿਤਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਬਹੁਤ ਸਾਰੇ ਸ਼ਹਿਰਾਂ ਨੂੰ ਮੁੜ ਤੋਂ ਰੈਡ ਜੋ਼ਨ ਵਿਚ ਰੱਖਿਆ ਜਾ ਰਿਹਾ ਹੈ। ਇਕ ਵਾਰ ਫਿਰ ਤੋਂ ਪਹਿਲਾਂ ਵਾਲੀਆਂ ਬੰਦਿਸ਼ਾਂ ਲਗਾਈਆਂ ਜਾ ਰਹੀਆਂ ਹਨ।

ਦੂਜੇ ਪਾਸੇ ਭਾਰਤ ਵਿਚ ਕਰੀਬ ਸੱਤ ਮਹੀਨਿਆਂ ਬਾਅਦ ਸਿਨੇਮਾ ਘਰ, ਸਵਿਮਿੰਗ ਪੂਲ, ਮਾਲਜ਼ ਆਦਿ ਖੋਲ੍ਹਣ ਦੀ ਤਿਆਰੀ ਹੋ ਚੁੱਕੀ ਹੈ । ਭਾਰਤ ਵਿਚ ਅੱਜ ਤੋਂ ਅਨਲੌਕ-5 ਪੜਾਅ ਸ਼ੁਰੂ ਹੋ ਗਿਆ ਹੈ । ਤਾਲਾਬੰਦੀ ਖੁੱਲ੍ਹਣ ਦੇ ਪੰਜਵੇਂ ਪੜਾਅ ਤਹਿਤ ਹੁਣ ਕਈ ਅਜਿਹੀਆਂ ਥਾਵਾਂ ਨੂੰ ਖੋਲ੍ਹਣ ਦਾ ਫੈਸਲਾ ਕੀਤਾ ਗਿਆ ਹੈ, ਜਿਸ ਦੀ ਆਗਿਆ ਤਾਲਾਬੰਦੀ ਖੁੱਲ੍ਹਣ ਦੇ ਪਿਛਲੇ ਚਾਰ ਮਹੀਨਿਆਂ ਦੌਰਾਨ ਨਹੀਂ ਦਿੱਤੀ ਗਈ ਸੀ। ਹਾਲਾਂਕਿ ਇਸ ਲਈ ਹਾਲੇ ਵੀ ਕੁਝ ਸ਼ਰਤਾਂ ਨੂੰ ਜ਼ਰੂਰੀ ਰੱਖਿਆ ਗਿਆ ਹੈ । ਸਿਨੇਮਾ ਘਰਾਂ ਨੂੰ ਕਰੀਬ 7 ਮਹੀਨਿਆਂ ਬਾਅਦ 15 ਅਕਤੂਬਰ ਤੋਂ ਖੋਲ੍ਹਿਆ ਜਾਣਾ ਹੈ ।

ਅਨਲੌਕ-5 ਬਾਰੇ ਭਾਰਤੀ ਗ੍ਰਹਿ ਮੰਤਰਾਲੇ ਨੇ ਨਵੀਆਂ ਗਾਈਡਲਾਈਨਸ ਜਾਰੀ ਕਰ ਦਿੱਤੀਆਂ ਹਨ। ਇਸ ਤਹਿਤ ਸਿਨੇਮਾ ਹਾਲ, ਥੀਏਟਰ ਅਨਲੌਕ-5 ‘ਚ ਖੋਲ੍ਹੇ ਜਾ ਸਕਣਗੇ। 50 ਫੀਸਦ ਦਰਸ਼ਕ ਹੀ ਸਿਨੇਮਾ ਹਾਲ ‘ਚ ਦਾਖਲ ਹੋ ਸਕਣਗੇ।

ਪਹਿਲੀ ਅਕਤੂਬਰ ਤੋਂ ‘ਅਨਲੌਕ-5’ ਦੀ ਪ੍ਰਕ੍ਰਿਆ ਸ਼ੁਰੂ ਹੈ। ਇਸ ਤਹਿਤ ਨਵੀਆਂ ਗਾਈਡਲਾਈਨਸ ਜਾਰੀ ਕੀਤੀਆਂ ਗਈਆਂ ਹਨ। ਕੁਝ ਸ਼ਰਤਾਂ ਤਹਿਤ 15 ਅਕਤੂਬਰ ਤੋਂ ਸਿਨੇਮਾ ਘਰ, ਥੀਏਟਰ, ਮਲਟੀਪਲੈਕਸਸ ਖੋਲ੍ਹਣ ਦੀ ਇਜਾਜ਼ਤ ਹੋਵੇਗੀ। ਜਾਰੀ ਹਿਦਾਇਤਾਂ ਮੁਤਾਬਕ 50 ਫੀਸਦ ਦਰਸ਼ਕਾਂ ਨੂੰ ਇਜਾਜ਼ਤ ਹੋਵੇਗੀ। ਇਸ ਸਬੰਧੀ ਸੂਚਨਾ ਤੇ ਤਕਨਾਲੋਜੀ ਮੰਤਰਾਲ ਵੱਲੋਂ ਐਸਓਪੀ ਜਾਰੀ ਕੀਤੇ ਗਏ ਹਨ।
ਖਿਡਾਰੀਆਂ ਲਈ ਸਵਿਮਿੰਗ ਪੂਲ ਖੋਲ੍ਹਣ ਦੀ ਇਜਾਜ਼ਤ ਹੈ। ਮਨੋਰੰਜਨ ਪਾਰਕ ਤੇ ਹੋਰ ਇਸ ਨਾਲ ਸਬੰਧਤ ਥਾਵਾਂ ਖੋਲ੍ਹਣ ਦੀ ਵੀ ਇਜਾਜ਼ਤ ਹੋਵੇਗੀ।

Related News

ਕੋਰੋਨਾ ਵੈਕਸੀਨ ਨੂੰ ਲੈ ਕੇ ਘਿਰੀ ਟਰੂਡੋ ਸਰਕਾਰ, ਵਿਰੋਧੀਆਂ ਨੂੰ ਸਰਕਾਰ ਦੀ ‘ਵੈਕਸੀਨ’ ਵੰਡ ਯੋਜਨਾ ‘ਤੇ ਨਹੀਂ ਭਰੋਸਾ !

Vivek Sharma

ਕੈਨੇਡੀਅਨਾਂ ਲਈ ਗਾਰੰਟੀਸ਼ੁਦਾ ਬੇਸਿਕ ਆਮਦਨ ਦਾ ਮਾਮਲਾ ਫੈਡਰਲ ਸਰਕਾਰ ਲਈ ਬਣਿਆ ਉੱਘਾ ਨੀਤੀਗਤ ਮਾਮਲਾ

Rajneet Kaur

ਓਨਟਾਰੀਓ ਹੋਮਲੈਸ ਸ਼ੈਲਟਰਸ ਵਿਚ ਕੋਵਿਡ 19 ਦੇ ਪ੍ਰਕੋਪ ਨੂੰ ਹੱਲ ਕਰਨ ਲਈ ਦੇਵੇਗਾ 255 ਮਿਲੀਅਨ ਡਾਲਰ

Rajneet Kaur

Leave a Comment