channel punjabi
Canada News North America

ਭਾਰਤੀ ਪੈਨਸ਼ਨਰਜ਼ ਲਈ ਲਾਈਫ਼ ਸਰਟੀਫ਼ਿਕੇਟ 1 ਅਕਤੂਬਰ ਤੋਂ 31 ਦਸੰਬਰ ਤੱਕ ਹੋਣਗੇ ਜਾਰੀ

ਕੋਰੋਨਾ ਕਾਰਨ ਸਰਟੀਫਿਕੇਟ ਬਣਾਉਣ ਦਾ ਕੰਮ ਇਸ ਵਾਰ ਅਕਤੂਬਰ ਮਹੀਨੇ ਤੋਂ ਹੋਵੇਗਾ ਸ਼ੁਰੂ

1 ਅਕਤੂਬਰ ਤੋਂ 31 ਦਸੰਬਰ ਤੱਕ ਬਣਵਾਏ ਜਾ ਸਕਦੇ ਹਨ ਸਰਟੀਫਿਕੇਟ

ਟੋਰਾਂਟੋ : ਭਾਰਤੀ ਪੈਨਸ਼ਨਰਜ਼ ਲਈ ਲਾਈਫ਼ ਸਰਟੀਫ਼ਿਕੇਟ ਬਣਵਾਉਣ ਦਾ ਕੰਮ ਟੋਰਾਂਟੋ ਵਿਖੇ ਪਹਿਲੀ ਅਕਤੂਬਰ (ਵੀਰਵਾਰ) ਤੋਂ ਸ਼ੁਰੂ ਹੋਵੇਗਾ । ਇਸ ਸਬੰਧ ਵਿੱਚ ਕੌਂਸਲੇਟ ਜਨਰਲ ਆਫ ਇੰਡੀਆ, ਟੋਰਾਂਟੋ ਵਲੋਂ ਸੂਚਨਾ ਜਾਰੀ ਕਰਦੇ ਹੋਏ ਦੱਸਿਆ ਗਿਆ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਭਾਰਤੀ ਪੈਨਸ਼ਨਰਜ਼ ਲਈ ਲਾਈਫ ਸਰਟੀਫਿਕੇਟ ਜਾਰੀ ਕਰਨ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ । ਇਹ ਕੰਮ ਆਮ ਤੌਰ ‘ਤੇ ਹਰ ਸਾਲ ਨਵੰਬਰ ਮਹੀਨੇ ਵਿਚ ਸ਼ੁਰੂ ਹੁੰਦਾ ਹੈ, ਪਰ ਇਸ ਸਾਲ ਕੋਰੋਨਾ ਮਹਾਮਾਰੀ ਦੇ ਚਲਦਿਆਂ ਕਈ ਤਰ੍ਹਾਂ ਦੀਆਂ ਸਾਵਧਾਨੀਆਂ ਅਤੇ ਹਦਾਇਤਾਂ ਦੀ ਪਾਲਣਾ ਕਰਨੀ ਹੋਵੇਗੀ ।ਜਿਸ ਕਾਰਨ ਇਸ ਵਾਰ ਇਹ ਕੰਮ ਪਹਿਲੀ ਅਕਤੂਬਰ ਤੋਂ ਸ਼ੁਰੂ ਹੋਵੇਗਾ । ਸਰਕਾਰ ਵੱਲੋਂ ਜਾਰੀ ਹਿਦਾਇਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਲਾਈਫ਼ ਸਰਟੀਫ਼ਿਕੇਟ 1 ਅਕਤੂਬਰ ਤੋਂ ਦਸੰਬਰ 31 ਤੱਕ ਜਾਰੀ ਕੀਤੇ ਜਾਣਗੇ।

ਸਰਟੀਫਿਕੇਟ ਜਾਰੀ ਕਰਨ ਲਈ ਕੌਂਸਲੇਟ ਜਨਰਲ ਵੱਲੋਂ ਤਿੰਨ ਤਰੀਕਿਆਂ ਦਾ ਇਸਤੇਮਾਲ ਕੀਤਾ ਜਾਵੇਗਾ:
ਸਰਟੀਫਿਕੇਟ ਬਣਵਾਉਣ ਲਈ ਤੁਸੀਂ ਡਾਕ ਰਾਹੀਂ ਅਪਲਾਈ ਕਰ ਸਕਦੇ ਹੋ ।
ਅਪਾਂਇਂਟਮੈਂਟ ਲੈਣ ਕੇ ਦਫ਼ਤਰ ਵੀ ਜਾ ਸਕਦੇ ਹੋ।
ਵੱਖ-ਵੱਖ ਥਾਵਾਂ ਤੇ ਕੈਂਪ ਵੀ ਲਾਏ ਜਾਣਗੇ ਜਿਨ੍ਹਾਂ ਦੀ ਤਾਰੀਖ ਛੇਤੀ ਹੀ ਜਾਰੀ ਕੀਤੀ ਜਾਵੇਗੀ।

ਕੋਵਿਡ-19 ਕਰਕੇ ਕੌਂਸਲੇਟ ਜਨਰਲ ਵੱਲੋਂ ਅਪੀਲ ਕੀਤੀ ਗਈ ਹੈ ਕਿ ਡਾਕ ਰਾਹੀਂ ਹੀ ਸਰਟੀਫਿਕੇਟ ਅਪਲਾਈ ਕੀਤੇ ਜਾਣ । ਇਸ ਵਾਰ ਕਈ ਤਰ੍ਹਾਂ ਦੀਆਂ ਸਹੂਲਤਾਂ ਵੀ ਦਿੱਤੀਆਂ ਗਈਆਂ ਹਨ, ਬਿਨੇਕਾਰ ਦੀ ਸ਼ਨਾਖਤ ਵੀਡੀਓ ਕਾਨਫਰੰਸਿੰਗ ਰਾਹੀਂ ਕੀਤੀ ਜਾਵੇਗੀ। ਅਪਲਾਈ ਕਰਨ ਲਈ ਐਪਲੀਕੇਸ਼ਨ ਦੀਆਂ ਦੋ ਕਾਪੀਆਂ, ਪਾਸਪੋਰਟ ਦੀ ਕਾਪੀ, ਐਡਰੈੱਸ ਦਾ ਪਰੂਫ, ਟਿਕਟ ਲਗਾ ਵਾਪਸੀ ਦਾ ਲਿਫ਼ਾਫ਼ਾ ਨਾਲ ਭੇਜਣਾ ਹੋਵੇਗਾ ।

Related News

ਹਿਊਸਟਨ ‘ਚ ਇਕ ਘਰੇਲੂ ਮਸਲੇ ਨੂੰ ਨਜਿਠਣ ਗਏ ਪੁਲਿਸ ਵਾਲਿਆ ‘ਤੇ ਵਿਅਕਤੀ ਨੇ ਚਲਾਈਆਂ ਗੋਲੀਆਂ, ਇਕ ਪੁਲਿਸ ਅਧਿਕਾਰੀ ਦੀ ਮੌਤ, ਇਕ ਜ਼ਖਮੀ

Rajneet Kaur

ਟਰੰਪ ਵੈਕਸੀਨ ਦਾ ਟੀਕਾ ਲਗਵਾਉਣ ਲਈ ਹੋਏ ਰਾਜ਼ੀ, ਨਵੇਂ ਚੁਣੇ ਗਏ ਰਾਸ਼ਟਰਪਤੀ ਵੀ ਲਗਵਾਉਣਗੇ ਕੋਰੋਨਾ ਵੈਕਸੀਨ ਦਾ ਟੀਕਾ

Vivek Sharma

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ 9 ਲੱਖ ਤੋਂ ਜ਼ਿਆਦਾ ਕਿਸਾਨਾਂ ਦੇ ਖਾਤਿਆਂ ‘ਚ ਕੁੱਲ 18 ਹਜ਼ਾਰ ਕਰੋੜ ਰੁਪਏ ਦੀ ਰਕਮ ਕੀਤੀ ਟ੍ਰਾਂਸਫਰ

Rajneet Kaur

Leave a Comment