channel punjabi
International News North America

ਭਾਰਤੀਆਂ ਦਾ ਅਮਰੀਕਾ ਵਿੱਚ ਚੀਨ ਖਿਲਾਫ਼ ਤਿੱਖਾ ਰੋਸ ਪ੍ਰਦਰਸ਼ਨ, ਤਾਇਵਾਨੀ ਮੂਲ ਦੇ ਲੋਕਾਂ ਨੇ ਕੀਤੀ ਹਮਾਇਤ

ਚੀਨ ਖ਼ਿਲਾਫ਼ ਅਮਰੀਕਾ ‘ਚ ਭਾਰਤੀਆਂ ਦਾ ਵੱਡਾ ਰੋਸ ਪ੍ਰਦਰਸ਼ਨ

ਭਾਰਤ ਪ੍ਰਤੀ ਚੀਨ ਦੀ ਹਮਲਾਵਰ ਨੀਤੀ ਦਾ ਕੀਤਾ ਤਿੱਖਾ ਵਿਰੋਧ

ਉਈਗਰ ਮੁਸਲਮਾਨਾਂ ਦੇ ਮਨੁੱਖੀ ਅਧਿਕਾਰਾਂ ਦੇ ਉਲੰਘਣ ਖ਼ਿਲਾਫ਼ ਚੁੱਕੀ ਆਵਾਜ਼

ਚੀਨ ਸਰਕਾਰ ਅਤੇ ਚੀਨ ਦੀ ਕਮਿਊਨਿਸਟ ਪਾਰਟੀ ਖਿਲਾਫ਼ ਕੀਤੀ ਨਾਅਰੇਬਾਜ਼ੀ

ਪੀਐਮ ਮੋਦੀ ਵੱਲੋਂ ਚੁੱਕੇ ਕਦਮਾਂ ਅਤੇ ਚਾਈਨੀਜ਼ ਐਪਸ ਨੂੰ ਬੈਨ ਕਰਨ ਦੀ ਕੀਤੀ ਗਈ ਸ਼ਲਾਘਾ

ਵਾਸ਼ਿੰਗਟਨ : ‘ਚਾਇਨਾ ਵਾਇਰਸ’ ਦੇ ਗੜ੍ਹ ਚੀਨ ਵਲੋਂ ਭਾਰਤ ਖ਼ਿਲਾਫ਼ ਕੀਤੀਆਂ ਜਾ ਰਹੀ ਉਕਸਾਉ ਕਾਰਵਾਈਆਂ ਦੇ ਵਿਰੋਧ ਵਿਚ ਭਾਰਤੀ ਮੂਲ ਦੇ ਅਮਰੀਕੀ ਨਾਗਰਿਕਾਂ ਨੇ ਤਿੱਖਾ ਵਿਰੋਧ ਪ੍ਰਦਰਸ਼ਨ ਕੀਤਾ ।

ਇਸ ਦੌਰਾਨ ਭਾਰਤ ਪ੍ਰਤੀ ਚੀਨ ਦੀ ਹਮਲਾਵਰ ਨੀਤੀ ਅਤੇ ਉਈਗਰ ਮੁਸਲਮਾਨਾਂ ਦੇ ਮਨੁੱਖੀ ਅਧਿਕਾਰਾਂ ਦੇ ਉਲੰਘਣ ਦੇ ਮੁੱਦੇ ‘ਤੇ ਚੀਨ ਨੂੰ ਲਾਹਨਤਾਂ ਪਾਈਆਂ ਗਈਆਂ । ਖਾਸ ਗੱਲ ਇਹ ਰਹੀ ਕਿ ਇਸ ਪ੍ਰਦਰਸ਼ਨ ਦੌਰਾਨ ਉੱਘੇ ਭਾਰਤੀ ਕਾਰੋਬਾਰੀ ਅਤੇ ਰਿਪਬਲਿਕਨ ਪਾਰਟੀ ਦੇ ਆਗੂ ਪੁਨੀਤ ਆਹਲੂਵਾਲੀਆ ਅਤੇ ਡੀਸੀ ਇਲਾਕੇ ਦੇ ਉੱਘੇ ਭਾਰਤੀ-ਅਮਰੀਕੀ ਸੁਨੀਲ ਸਿੰਘ
ਵੀ ਸ਼ਾਮਲ ਹੋਏ।

ਪ੍ਰਦਰਸ਼ਨ ਦੌਰਾਨ ਸਰੀਰਕ ਦੂਰੀ ਬਰਕਰਾਰ ਰੱਖਦੇ ਹੋਏ ਅਤੇ ਮਾਸਕ ਪਾ ਕੇ ਸ਼ਾਂਤੀਪੂਰਣ ਤਰੀਕੇ ਨਾਲ ਪ੍ਰਦਰਸ਼ਨਕਾਰੀ ਅਮਰੀਕਾ ਦੀ ਰਾਜਧਾਨੀ ਸਥਿਤ ਇਤਿਹਾਸਕ ਨੈਸ਼ਨਲ ਮਾਲ ‘ਤੇ ਇਕੱਠੇ ਹੋਏ। ਇਸ ਦੌਰਾਨ ਉਨ੍ਹਾਂ ਨੇ ਚੀਨ ਵਿਰੋਧੀ ਪੋਸਟਰ, ਬੈਨਰ ਦਿਖਾਉਣ ਦੇ ਨਾਲ ਹੀ ਕਮਿਊਨਿਸਟ ਪਾਰਟੀ ਆਫ ਚਾਈਨਾ (ਸੀਪੀਸੀ) ਅਤੇ ਉਸ ਦੇ ਆਗੂਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਤਰ੍ਹਾਂ ਮੂਲ ਦੇ ਲੋਕਾਂ ਨੇ ਵੀ ਇਸ ਪ੍ਰਦਰਸ਼ਨ ਵਿਚ ਹਿੱਸਾ ਲਿਆ।

ਓਵਰਸੀਜ਼ ਫਰੈਂਡਜ਼ ਆਫ ਬੀਜੇਪੀ ਯੂਐੱਸ ਦੇ ਅਦਾਪਾ ਪ੍ਰਸਾਦ ਨੇ ਕਿਹਾ ਕਿ ਇਨ੍ਹਾਂ ਗਰਮੀਆਂ ਵਿਚ ਜਦੋਂ ਪੂਰੀ ਦੁਨੀਆ ਕੋਰੋਨਾ ਮਹਾਮਾਰੀ ਨਾਲ ਲੜ ਰਹੀ ਸੀ, ਚੀਨ ਦੂਜੇ ਦੀ ਜ਼ਮੀਨ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਸਿਰਫ਼ ਭਾਰਤ ਵਿਚ ਲੱਦਾਖ ਦੀ ਗੱਲ ਨਹੀਂ ਹੈ, ਉਸ ਨੇ ਇਹ ਹਰਕਤ ਆਪਣੇ ਦੂਜੇ ਗੁਆਂਢੀਆਂ ਨਾਲ ਵੀ ਕੀਤੀ ਹੈ। ਹੁਣ ਸਮਾਂ ਆ ਗਿਆ ਹੈ ਕਿ ਵਿਸ਼ਵ ਚੀਨ ਦੀ ਇਸ ਹਮਲਾਵਰ ਨੀਤੀ ਖ਼ਿਲਾਫ਼ ਇਕਜੁੱਟ ਹੋਵੇ। ਦੱਸਣਯੋਗ ਹੈ ਕਿ 15 ਜੂਨ ਨੂੰ ਗਲਵਾਨ ਘਾਟੀ ਵਿਚ ਹੋਏ ਸੰਘਰਸ਼ ਵਿਚ 20 ਭਾਰਤੀ ਫ਼ੌਜੀ ਸ਼ਹੀਦ ਹੋ ਗਏ ਸਨ ਜਦਕਿ 40 ਤੋਂ ਜ਼ਿਆਦਾ ਚੀਨੀ ਫ਼ੌਜੀ ਵੀ ਮਾਰੇ ਗਏ ਸਨ।

ਉਈਗਰ ਮੁਸਲਮਾਨਾਂ ਦੇ ਧਾਰਮਿਕ ਅਧਿਕਾਰਾਂ ਦਾ ਮੁੱਦਾ ਵੀ ਚੁੱਕਿਆ

ਭਾਰਤੀ ਮੂਲ ਦੇ ਅਮਰੀਕੀ ਰਿਪਬਲਿਕਨ ਅਤੇ ਪ੍ਰਰਾਊਡ ਅਮਰੀਕਨ ਪੋਲੀਟੀਕਲ ਐਕਸ਼ਨ ਕਮੇਟੀ ਦੇ ਸੰਸਥਾਪਕ ਪੁਨੀਤ ਆਹਲੂਵਾਲੀਆ ਨੇ ਕਿਹਾ ਕਿ ਚੀਨ ਦੀ ਕਮਿਊਨਿਸਟ ਪਾਰਟੀ ਨੇ ਉਈਗਰ ਮੁਸਲਮਾਨਾਂ ਦੇ ਧਾਰਮਿਕ ਅਧਿਕਾਰਾਂ ‘ਤੇ ਪਾਬੰਦੀਆਂ ਲਗਾਈਆਂ ਹਨ ਅਤੇ ਹਾਂਗਕਾਂਗ ਦੇ ਲੋਕਾਂ ਦੇ ਮਨੁੱਖੀ ਅਧਿਕਾਰਾਂ ਦਾ ਉਲੰਘਣ ਕੀਤਾ ਹੈ। ਵਰਜੀਨੀਆ ਦੇ ਲੈਫਟੀਨੈਂਟ ਗਵਰਨਰ ਬਣਨ ਦੀ ਦੌੜ ਵਿਚ ਸ਼ਾਮਲ ਆਹਲੂਵਾਲੀਆ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਚੀਨ ਖ਼ਿਲਾਫ਼ ਸਖ਼ਤ ਕਦਮ ਬਿਲਕੁਲ ਸਹੀ ਦਿਸ਼ਾ ਵਿਚ ਹੈ। ਚੀਨ ਨੂੰ ਅੰਤਰਰਾਸ਼ਟਰੀ ਨਿਯਮਾਂ ਨੂੰ ਮੰਨਣਾ ਹੀ ਹੋਵੇਗਾ। ਗ੍ਰੇਟਰ ਵਾਸ਼ਿੰਗਟਨ ਡੀਸੀ ਇਲਾਕੇ ਦੇ ਉੱਘੇ ਭਾਰਤੀ-ਅਮਰੀਕੀ ਸੁਨੀਲ ਸਿੰਘ ਨੇ ਭਾਰਤ ਵਿਚ ਚੀਨੀ ਐਪਸ ‘ਤੇ ਪਾਬੰਦੀਆਂ ਲਗਾਉਣ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫ਼ੈਸਲੇ ਦੀ ਪ੍ਰਸ਼ੰਸਾ ਕੀਤੀ। ਇਹ ਵਾਸ਼ਿੰਗਟਨ ਡੀਸੀ ਵਿਚ ਭਾਰਤੀ ਮੂਲ ਦੇ ਅਮਰੀਕੀਆਂ ਵੱਲੋਂ ਚੀਨ ਖ਼ਿਲਾਫ਼ ਦੂਜਾ ਵੱਡਾ ਪ੍ਰਦਰਸ਼ਨ ਸੀ।

Related News

ਕਿਸਾਨਾਂ ਨਾਲ 6ਵੇਂ ਗੇੜ ਦੀ ਬੈਠਕ ਦਾ ਬਦਲਿਆ ਸਮਾਂ ਅਤੇ ਦਿਨ

Rajneet Kaur

ਓਟਾਵਾ: ਹੈਲਥ ਕੈਨੇਡਾ ਸਕਰੀਨਿੰਗ ਦੇ ਮਕਸਦ ਨਾਲ ਹੋਮ ਟੈਸਟਿੰਗ ਡਿਵਾਇਸਿਜ਼ ਨੂੰ ਮਨਜ਼ੂਰੀ ਦੇਣ ਬਾਰੇ ਕਰ ਰਿਹੈ ਵਿਚਾਰ

Rajneet Kaur

ਪੀਲ ਰੀਜਨਲ ਪੁਲਿਸ ਨੇ ਦੀਵਾਲੀ ਮੌਕੇ ਹੋਏ ਵੱਧ ਇਕਠ ਨੂੰ ਦੇਖਦਿਆਂ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਨੂੰ ਕੀਤਾ ਬੰਦ

Rajneet Kaur

Leave a Comment