channel punjabi
Canada International News North America

ਬਰੈਂਪਟਨ ਸਿਟੀ ਕੌਂਸਲ ਨੇ ਪਾਰਕਿੰਗ ਨਿਯਮਾਂ ਸੰਬੰਧੀ ਕੀਤਾ ਵੱਡਾ ਬਦਲਾਅ

ਬਰੈਂਪਟਨ ‘ਚ ਵਾਰਡ 9 ਅਤੇ 10 ਦੇ
ਪਾਰਕਿੰਗ ਨਿਯਮਾਂ ਸੰਬੰਧੀ ਵੱਡਾ ਬਦਲਾਅ

ਬਰੈਂਪਟਨ ਸਿਟੀ ਕੌਂਸਲ ਨੇ ਸ਼ਹਿਰ ਵਿਚ ਪਾਰਕਿੰਗ ਪਾਬੰਦੀਆਂ ਸੰਬੰਧੀ ਨਿਯਮਾਂ ਵਿਚ ਵੱਡਾ ਬਦਲਾਅ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਿਟੀ ਕੌਂਸਲ ਵੱਲੋਂ 24 ਜੂਨ ਦੇ ਉਸ ਮਤੇ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ, ਜਿਸ ਵਿੱਚ ਸੈਕਿੰਡ ਯੂਨਿਟ ਅਤੇ ਬੇਸਮੈਂਟ ਲਈ ਪਾਰਕਿੰਗ ਦੀ ਬੰਦਿਸ਼ਾਂ ਨੂੰ ਹਟਾਉਣ ਦੀ ਮੰਗ ਕੀਤੀ ਗਈ ਸੀ। ਪੁਰਾਣੇ ਨਿਯਮਾਂ ਵਿਚ ਬਦਲਾਅ ਸਬੰਧੀ ਮਤਾ ਪਿਛਲੇ ਹਫਤੇ ਸਿਟੀ ਕੌਂਸਲਰ ਹਰਕੀਰਤ ਸਿੰਘ ਵੱਲੋਂ ਪੇਸ਼ ਕੀਤਾ ਗਿਆ ਸੀ ਇਸ ਮਤੇ ਦੀ ਰੀਜ਼ਨਲ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਵੱਲੋਂ ਹਮਾਇਤ ਕੀਤੀ ਗਈ ।

ਇਸ ਤੋਂ ਪਹਿਲਾਂ ਪੁਰਾਣੇ ਨਿਯਮਾਂ ਅਨੁਸਾਰ ਸੈਕੇਂਡ ਯੂਨਿਟ ਰਜਿਸਟ੍ਰੇਸ਼ਨ ਲਈ ਘੱਟੋ-ਘੱਟ ਤਿੰਨ ਪਾਰਕਿੰਗ ਥਾਵਾਂ ਦਾ ਹੋਣਾ ਲਾਜ਼ਮੀ ਸੀ । ਇਸ ਵਿਚ ਡਰਾਈਵ ਵੇਅ, ਗੈਰੇਜ ਅਤੇ ਸੈ਼ਲਟਰ ਵਾਲਾ ਪਾਰਕਿੰਗ ਸਥਾਨ ਸ਼ਾਮਲ ਸਨ। ਹਾਲਾਂਕਿ ਕਾਉਂਸਲ ਵੱਲੋਂ ਬਾਈ-ਲਾਅ ਵਿਚ ਸੋਧ ਕਰਨ ਦੇ ਹੱਕ ਵਿਚ ਵੋਟ ਕੀਤੇ ਗਏ, ਜਿਸ ਅਨੁਸਾਰ ਹੁਣ ਹਰੇਕ ਯੋਗ ਸਿੰਗਲ ਜਾਂ ਸੈਮੀ-ਡਿਟੇਚ ਘਰ ਲਈ ਸਿਰਫ਼ 2 ਪਾਰਕਿੰਗ ਥਾਵਾਂ ਹੀ ਜਰੂਰੀ ਹੋਣਗੀਆਂ।
ਬਿਲਡਿੰਗ ਸਟਾਫ ਨੇ ਇਹ ਨੋਟਿਸ ਕੀਤਾ ਕਿ ਪੁਰਾਣੇ ਨਿਯਮਾਂ ਕਾਰਨ ਪੂਰੇ ਸ਼ਹਿਰ ਦੇ ਘਰਾਂ ਵਿਚ ਨਾਜਾਇਜ਼, ਗੈਰ-ਰਜਿਸਟਰਡ ਸੈਕਿੰਡ ਯੂਨਿਟ ਉਸਾਰੇ ਜਾ ਰਹੇ ਸਨ।
ਨਿਯਮਾਂ ਵਿੱਚ ਇਸ ਤਬਦੀਲੀ ਨਾਲ ਹੁਣ ਜਿਆਦਾ ਨਾਗਰਿਕਾਂ ਨੂੰ ਆਪਣੇ ਬੇਸਮੇਂਟ ਨੂੰ ਸੈਂਕਿੰਡ ਯੂਨਿਟ ਵਜੋਂ ਰਜਿਸਟਰ ਕਰਵਾਉਣ ਦਾ ਮੌਕਾ ਮਿਲੇਗਾ। ਇਸ ਨਾਲ ਸ਼ਹਿਰ ਵਿਚ ਕਿਫਾਇਤੀ ਦਰਾਂ ‘ਤੇ ਘਰਾਂ ਦੇ ਯੂਨਿਟ ਕਿਰਾਏ ਲਈ ਉਪਲਬਧ ਹੋ ਸਕਣਗੇ ।

ਸਿਟੀ ਕੌਂਸਲਰ ਹਰਕੀਰਤ ਸਿੰਘ ਅਨੁਸਾਰ ਸਾਡਾ ਸ਼ਹਿਰ ਕਿਫਾਇਤੀ ਘਰਾਂ ਦੀ ਕਮੀ ਨਾਲ ਜੂਝ ਰਿਹਾ ਹੈ। ਪਾਰਕਿੰਗ ਸੰਬੰਧੀ ਪਹਿਲਾਂ ਵਾਲੀਆਂ ਬੰਦਿਸ਼ਾਂ ਨੂੰ ਹਟਾ ਕੇ, ਵੱਡੀ ਗਿਣਤੀ ਮਕਾਨ ਮਾਲਕਾਂ ਨੂੰ ਆਪਣੇ ਦੂਜੇ ਯੂਨਿਟ ਨੂੰ ਰਜਿਸਟਰ ਕਰਵਾਉਣ ਲਈ ਸੁਰੱਖਿਅਤ ਅਤੇ ਕਾਨੂੰਨੀ ਰਾਹ ਪੱਧਰਾ ਹੋ ਜਾਵੇਗਾ।

ਰਿਜਨਲ ਕਾਊਂਸਲਰ ਗੁਰਮੀਤ ਸਿੰਘ ਢਿੱਲੋਂ ਨੇ ਕਿਹਾ ਕਿ ਸੁਰੱਖਿਆ ਸਾਡੀ ਸਭ ਤੋਂ ਵੱਡੀ ਪਹਿਲ ਹੈ। ਨਿਯਮਾਂ ਵਿਚ ਤਬਦੀਲੀ ਨਾਲ ਬਰੈਂਪਟਨ ‘ਚ ਨਾਗਰਿਕਾਂ ਨੂੰ ਕਿਫਾਇਤੀ ਮਕਾਨ ਮਿਲ ਸਕਣਗੇ ਅਤੇ ਨਾਜਾਇਜ਼ ਪਾਰਕਿੰਗ ਥਾਵਾਂ ਵਿੱਚ ਕਮੀ ਆਵੇਗੀ ।

Related News

ਓਟਾਵਾ: 2021 ‘ਚ ਪਾਣੀ ਦੇ ਬਿਲਾਂ ‘ਚ 4.5% ਦਾ ਹੋਵੇਗਾ ਵਾਧਾ, ਕੂੜਾ ਕਰਕਟ ਦੀਆਂ ਫੀਸਾਂ ‘ਚ ਵੀ ਵਧਣਗੀਆਂ

Rajneet Kaur

ਟੋਰਾਂਟੋ ਦੇ ਚਰਚ ਨੇ ਕੋਰੋਨਾ ਪਾਬੰਦੀਆਂ ਨੂੰ ਲੈ ਕੇ ਠੋਕਿਆ ਮੁਕੱਦਮਾ

Vivek Sharma

ਲਾਲ ਕਿਲ੍ਹਾ ਹਿੰਸਾ ਦੇ ਮਾਮਲੇ ‘ਚ ਦੀਪ ਸਿੱਧੂ ਨੂੰ ਦਿੱਤੀ ਗਈ ਸੀ ਜ਼ਮਾਨਤ, ਜ਼ਮਾਨਤ ਤੋਂ ਬਾਅਦ ਮੁੜ ਹੋਈ ਦੀਪ ਸਿੱਧੂ ਦੀ ਗ੍ਰਿਫ਼ਤਾਰੀ

Rajneet Kaur

Leave a Comment