channel punjabi
Canada International News

ਫ਼ਟਾਫਟ ਕ੍ਰਿਕਟ ਦੇ ਹਾਟ ਸੀਜ਼ਨ IPL-2020 ਦਾ ਹੋਇਆ ਆਗਾਜ਼ : ਮਾਹੀ ਦਾ ਜਲਵਾ ਬਰਕਰਾਰ

ਓਟਾਵਾ : ਕ੍ਰਿਕਟ ਪ੍ਰੇਮੀਆਂ ਦੇ ਚਹੇਤੇ ਸੀਜ਼ਨ ਆਈਪੀਐਲ-2020 ਦਾ ਆਗਾਜ਼ ਬੇਹੱਦ ਰੋਮਾਂਚਕ ਮੈਚ ਦੇ ਨਾਲ ਹੋਇਆ । ਭਾਰਤ ਦੇ ਇਸ ਘਰੇਲੂ ਕ੍ਰਿਕਟ IPL ਦੇ ਸਾਲਾਨਾ ਕੁੰਭ ਦੀ ਸ਼ੁਰੂਆਤ ਯੂਏਈ (UAE) ਦੇ ਆਬੂ ਧਾਬੀ ਵਿੱਚ ਸ਼ਨਿਚਰਵਾਰ ਨੂੰ ਹੋ ਗਈ । ਇੰਡੀਅਨ ਪ੍ਰੀਮੀਅਰ ਲੀਗ ਦੇ 13ਵੇਂ ਐਡੀਸ਼ਨ ਦਾ ਉਦਘਾਟਨੀ ਮੁਕਾਬਲਾ ਚੇਨਈ ਸੁਪਰ ਕਿੰਗਜ਼ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਹੋਇਆ ।

ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਕਰੀਬ ਇਕ ਮਹੀਨੇ ਬਾਅਦ ਭਾਰਤ ਦੇ ਸਭ ਤੋਂ ਸਫਲ ਕਪਤਾਨਾਂ ਵਿਚ ਸ਼ੁਮਾਰ ਕੀਤੇ ਜਾਂਦੇ ਮਹਿੰਦਰ ਸਿੰਘ ਧੋਨੀ ਦਾ ਜਲਵਾ IPL-2020 ਦੇ ਉਦਘਾਟਨੀ ਮੈਚ ਵਿਚ ਵੀ ਨਜ਼ਰ ਆਇਆ। ਧੋਨੀ ਦੀ ਅਗਵਾਈ ਵਾਲੀ ਚੇਨਈ ਸੁਪਰ ਕਿੰਗ੍ਸ ਨੇ ਮੁੰਬਈ ਇੰਡੀਅਨਜ਼ ਨੂੰ ਪੰਜ ਵਿਕਟਾਂ ਦੇ ਫਰਕ ਨਾਲ ਹਰਾ ਦਿੱਤਾ । ਮਾਹੀ ਇਸ ਪੂਰੇ ਮੈਚ ਦੌਰਾਨ ਆਪਣੇ ਪੁਰਾਣੇ ਅੰਦਾਜ਼ ਵਿਚ ਨਜ਼ਰ ਆਏ । ਵਿਕਟਾਂ ਦੇ ਪਿੱਛੇ ਖੜੇ ਹੋ ਕੇ ‘ਮਾਹੀ’ ਆਪਣੀ ਟੀਮ ਦੇ ਹਰੇਕ ਮੈਂਬਰ ਨੂੰ ਜ਼ਰੂਰੀ ਨਿਰਦੇਸ਼ ਦੇ ਰਹੇ ਸਨ।

ਦੁਨੀਆ ਦੇ ਸਭ ਤੋਂ ਸਫ਼ਲ, ਚੁਸਤ-ਚਲਾਕ ਅਤੇ ਸ਼ਾਂਤ ਸੁਭਾਅ ਵਾਲੇ ਕਪਤਾਨਾਂ ਵਿਚ ਸ਼ੁਮਾਰ ਕੀਤੇ ਜਾਂਦੇ ਧੋਨੀ ਨੂੰ ਮੈਦਾਨ ‘ਤੇ ਖੇਡਦੇ ਹੋਏ ਦੇਖਣ ਵਾਸਤੇ ਦੁਨੀਆ ਭਰ ਦੇ ਅਨੇਕਾ ਦੇਸ਼ਾਂ ਵਿੱਚ ਕ੍ਰਿਕਟ ਪ੍ਰੇਮੀਆਂ ਨੇ IPL-2020 ਦੇ ਉਦਘਾਟਨੀ ਮੈਚ ਨੂੰ ਵੱਖ-ਵੱਖ ਪਲੇਟਫਾਰਮਜ਼ ਰਾਹੀਂ LIVE ਵੇਖਿਆ । ਕੈਨੇਡਾ ਦੇ ਟੋਰਾਂਟੋ ਵਿਖੇ ਵੀ ਇਸ ਮੈਚ ਨੂੰ ਵੇਖਣ ਵਾਸਤੇ CSK ਦੇ ਫੈਨਜ਼ ਨੇ ਚੇਨਈ ਕ੍ਰਿਕਟ ਟੀਮ ਦੀ ਡਰੈਸ ਪਹਿਨ ਕੇ ਇਸ ਮੈਚ ਨੂੰ ਲਾਇਵ ਵੇਖਿਆ।

ਪਹਿਲੇ ਮੈਚ ਵਿਚ ਧੋਨੀ ਦੀ ਟੀਮ ਨੇ ਮੁੰਬਈ ਇੰਡੀਅਨਸ ਨੂੰ ਪੰਜ ਵਿਕਟਾਂ ਨਾਲ ਹਰਾ ਦਿੱਤਾ। ਮੁੰਬਈ ਇੰਡੀਅਨਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨੋਂ ਵਿਕਟਾਂ ‘ਤੇ 162 ਦੌੜਾਂ ਦਾ ਸਕੋਰ ਬਣਾਇਆ। ਟੀਚੇ ਦਾ ਪਿੱਛਾ ਕਰਦਿਆਂ ਚੇਨਈ ਦੀਆਂ ਸ਼ੁਰੂਆਤੀ ਦੋ ਵਿਕਟਾਂ ਜਲਦੀ ਡਿੱਗ ਗਈਆਂ ਪਰ ਇਸ ਤੋਂ ਬਾਅਦ ਅੰਬਾਤੀ ਰਾਇਡੂ (71) ਤੇ ਫਾਫ ਡੁਪਲੇਸਿਸ (ਅਜੇਤੂ 58) ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੀ ਟੀਮ ਨੂੰ ਪੰਜ ਵਿਕਟਾਂ ਨਾਲ ਜਿੱਤ ਦਿਵਾਈ। ਚੇਨਈ ਲਈ ਕੁਰਨ ਨੇ ਛੇ ਗੇਂਦਾਂ ‘ਤੇ 18 ਗੇਂਦਾਂ ਦੀ ਪਾਰੀ ਖੇਡ ਕੇ ਟੀਚੇ ਨੂੰ ਹਾਸਲ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ।

ਇਸ ਤੋਂ ਪਹਿਲਾਂ ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਕੁਝ ਖ਼ਾਸ ਨਾ ਕਰ ਸਕੇ ਤੇ ਉਹ 12 ਦੌੜਾਂ ਦੇ ਨਿੱਜੀ ਸਕੋਰ ‘ਤੇ ਪਿਊਸ਼ ਚਾਵਲਾ ਹੱਥੋਂ ਆਊਟ ਹੋ ਗਏ। ਦੂਜੇ ਸਲਾਮੀ ਬੱਲੇਬਾਜ਼ ਕਵਿੰਟਨ ਡਿਕਾਕ ਨੇ 33 ਦੌੜਾਂ ਦਾ ਯੋਗਦਾਨ ਦਿੱਤਾ। ਮੁੰਬਈ ਇੰਡੀਅਨਜ਼ ਵੱਲੋਂ ਸਭ ਤੋਂ ਜ਼ਿਆਦਾ ਦੌੜਾਂ ਸੌਰਭ ਤਿਵਾੜੀ ਨੇ ਬਣਾਈਆਂ। ਉਨ੍ਹਾਂ ਨੇ 31 ਗੇਂਦਾਂ ‘ਤੇ ਤਿੰਨ ਚੌਕਿਆਂ ਤੇ ਇਕ ਛੱਕੇ ਦੀ ਮਦਦ ਨਾਲ 42 ਦੌੜਾਂ ਬਣਾਈਆਂ ।

ਉਮਰ ਤੇ 39 ਸਾਲ ਪੂਰੇ ਕਰ ਚੁੱਕੇ ਮਹਿੰਦਰ ਸਿੰਘ ਧੋਨੀ ਦਾ ਜਲਵਾ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦੇ ਬਾਵਜੂਦ ਵੀ ਬਰਕਰਾਰ ਦਿਖਾਈ ਦਿੱਤਾ । ਪੂਰੇ ਮੈਚ ‘ਤੇ ਮਹਿੰਦਰ ਸਿੰਘ ਧੋਨੀ ਦੀ ਸ਼ਾਨਦਾਰ ਪਕੜ ਨਜ਼ਰ ਆਈ। ਦੱਸ ਦਈਏ ਕਿ IPL-2020 ਦਾ ਇਸ ਵਾਰ ਦਾ ਸੀਜ਼ਨ 10 ਨਵੰਬਰ ਤਕ ਜਾਰੀ ਰਹੇਗਾ। (ਵਿਵੇਕ ਸ਼ਰਮਾ)

Related News

ਵੱਖ਼ਰੀ ਖਬਰ : ‘ਟਰੰਪ’ ਜੂਨੀਅਰ ਦੇ ਟਵੀਟ ਕਰਨ ‘ਤੇ ਲਾਈ ਰੋਕ !

Vivek Sharma

ਟੋਰਾਂਟੋ ਦੇ ਮੇਅਰ ਜੋਹਨ ਟੋਰੀ ਨੇ ਇਟੀਬਕੌ ‘ਚ ਕਲੋਵਰਡੇਲ ਮਾਲ ਅੰਦਰ ਨਵੇਂ ਸਥਾਪਿਤ ਕੋਵਿਡ 19 ਵੈਕਸੀਨ ਕਲੀਨਿਕ ਦਾ ਕੀਤਾ ਦੌਰਾ

Rajneet Kaur

ਅਮਰੀਕਾ ਵੀ ਚੱਲਿਆ ਭਾਰਤ ਵਾਲੀ ਰਾਹ : ਚੀਨੀ ਐਪਸ TikTok, WeChat ‘ਤੇ ਐਤਵਾਰ ਤੋਂ U.S. ਵਿੱਚ ਪਾਬੰਦੀ

Vivek Sharma

Leave a Comment