channel punjabi
Canada International News North America

ਪੰਜ ਸਾਲ ਬਾਅਦ ਓਪੀਪੀ ਨੇ ਇਕ ਵਿਅਕਤੀ ਦੀ ਗ੍ਰਿਫਤਾਰੀ ਲਈ ਕੀਤਾ ਵਾਰੰਟ ਜਾਰੀ

ਓਂਟਾਰੀਓ ਦੇ ਏਰਿਨ (Erin, Ont) ਵਿਚ ਇਕ ਵਿਅਕਤੀ ਦੀ ਲਾਸ਼ ਮਿਲਣ ਤੋਂ ਲਗਭਗ ਪੰਜ ਸਾਲ ਬਾਅਦ ,ਓਪੀਪੀ ਨੇ ਇਕ ਐਸਟੀ ਐਲਬਰਟ, ਓਂਟਾਰੀਓ (St. Albert, Ont) ਦੇ ਇਕ ਵਿਅਕਤੀ ਦੀ ਗ੍ਰਿਫਤਾਰੀ ਲਈ ਵਾਰੰਟ ਜਾਰੀ ਕੀਤਾ ਹੈ।

ਓਪੀਪੀ ਦਾ ਕਹਿਣਾ ਹੈ ਕਿ ਜੌਨ ਹੈਚ ਨੂੰ ਆਖਰੀ ਵਾਰ 16 ਦਸੰਬਰ, 2015 ਨੂੰ ਦੁਪਹਿਰ ਨੂੰ ਨੇਪਿਅਨ ਦੇ ਵੈਸਟ ਹੰਟ ਕਲੱਬ ਅਤੇ ਮੈਰੀਵਾਲ ਸੜਕਾਂ ਦੇ ਖੇਤਰ ਵਿੱਚ ਜ਼ਿੰਦਾ ਵੇਖਿਆ ਗਿਆ ਸੀ। ਅਗਲੇ ਦਿਨ, ਹੈਚ ਦੀ ਲਾਸ਼ ਏਰਿਨ ਵਿੱਚ 450 ਕਿਲੋਮੀਟਰ ਦੂਰ ਲਾਸ਼ ਮਿਲੀ ਜੋ ਕਿ ਗੁਏਲਫ ਤੋਂ ਪੂਰਬ ਵੱਲ 30 ਮਿੰਟ ਦੀ ਦੂਰੀ ‘ਤੇ ਹੈ।

ਤਕਰੀਬਨ ਪੰਜ ਸਾਲਾਂ ਦੀ ਜਾਂਚ ਤੋਂ ਬਾਅਦ, ਓਪੀਪੀ ਨੇ ਐਸਟੀ ਐਲਬਰਟ, ਓਂਟਾਰੀਓ ‘ਚ ਰਹਿਣ ਵਾਲੇ 28 ਸਾਲਾ ਵਿਅਕਤੀ ਡੈਨਿਕ ਮਿਗੁਏਲ ਬੁਰਜੋਇਸ ਦੀ ਗ੍ਰਿਫਤਾਰੀ ਲਈ ਵਾਰੰਟ ਜਾਰੀ ਕੀਤਾ ਹੈ। ਬੁਰਜੋਇਸ ‘ਤੇ ਦੂਜੀ ਡਿਗਰੀ ਦੇ ਕਤਲ ਦਾ ਦੋਸ਼ ਲਗਾਇਆ ਗਿਆ ਹੈ। ਪੁਲਿਸ ਉਸਨੂੰ ਅਪੀਲ ਕਰ ਰਹੀ ਹੈ ਕਿ ਉਹ ਆਪਣੇ ਆਪ ਨੂੰ ਨਜ਼ਦੀਕੀ ਥਾਣੇ ਵਿੱਚ ਸਮਰਪਣ ਕਰੇ।

ਪੁਲਿਸ ਨੇ ਕਿਹਾ ਜੇਕਰ ਕਿਸੇ ਨੂੰ ਵੀ ਬੁਰਜੋਇਸ ਬਾਰੇ ਜਾਣਕਾਰੀ ਹੋਵੇ ਤਾਂ ਉਹ ਉਹਨਾਂ ਨਾਲ 1-833-517-8477 ‘ਤੇ ਟੌਲ-ਫ੍ਰੀ’ ਤੇ ਸੰਪਰਕ ਕਰਨ, ਅਤੇ ਅਗਰ ਕੋਈ ਵਿਅਕਤੀ ਅਗਿਆਤ ਰਹਿਣਾ ਚਾਹੁੰਦੇ ਹਨ ਤਾਂ ਉਹ ਸਥਾਨਕ ਪੁਲਿਸ ਸੇਵਾ ਜਾਂ ਕ੍ਰਾਈਮਸਟੋਪਰਸ ਨਾਲ ਸੰਪਰਕ ਕਰਨ। ਪੁਲਿਸ ਨੇ ਲੋਕਾਂ ਨੂੰ ਕਿਹਾ ਕਿ ਜੇ ਉਹਨਾਂ ਨੇ ਕਿਤੇ ਵੀ ਬੁਰਜੋਇਸ ਦਿਖੇ ਤਾਂ ਉਹ ਉਸ ਕੋਲ ਨਾ ਜਾਣ ਅਤੇ ਤੁਰੰਤ ਪੁਲਿਸ ਨੂੰ ਸਪੰਰਕ ਕਰਨ।

Related News

‘ਤੂਫ਼ਾਨ ਟੇਡੀ’ ਤੇ ਬੁੱਧਵਾਰ ਤੱਕ ਨੋਵਾ ਸਕੋਸ਼ੀਆ ਦੇ ਕੰਢੇ ਪਹੁੰਚਣ ਦੀ ਸੰਭਾਵਨਾ

Vivek Sharma

ਨਿਊਜ਼ੀਲੈਂਡ ‘ਚ ਭਾਰਤੀ ਮੂਲ ਦੇ ਸੰਸਦ ਮੈਂਬਰ ਨੇ ਸੰਸਕ੍ਰਿਤ ‘ਚ ਸਹੁੰ ਚੁੱਕ ਕੇ ਰਚਿਆ ਇਤਿਹਾਸ

Vivek Sharma

ਸਰੀ ‘ਚ ਮਦਦ ਦੀ ਲੋੜ ਦਾ ਦਿਖਾਵਾ ਕਰਕੇ ਦੋ ਵਿਅਕਤੀਆਂ ਨੇ ਡਰਾਇਵਰ ਨੂੰ ਲੁੱਟਿਆ

Rajneet Kaur

Leave a Comment