channel punjabi
International News

ਪ੍ਰਵਾਸੀ ਭਾਰਤੀਆਂ ਦਾ ਸ਼ਾਨਦਾਰ ਉਪਰਾਲਾ , ਭਾਰਤੀ ਸਕੂਲੀ ਬੱਚਿਆਂ ਲਈ ਇਕੱਠੇ ਕੀਤੇ 950,000 ਡਾਲਰ

ਪ੍ਰਵਾਸੀ ਭਾਰਤੀਆਂ ਦਾ ਬੇਮਿਸਾਲ ਉਪਰਾਲਾ

‘ਅਕਸ਼ੈ-ਪਾਤਰ’ ਨੇ ਸੰਭਾਲੀ ਹੋਈ ਹੈ ਵੱਡੀ ਜ਼ਿੰਮੇਵਾਰੀ

950,000 ਡਾਲਰ ਦਾ ਫੰਡ ਕੀਤਾ ਇਕੱਠਾ

‘ਅਕਸ਼ੈ-ਪਾਤਰ’ ਰਾਹੀਂ ਸਕੂਲੀ ਬੱਚਿਆਂ ਨੂੰ ਮਿਲਦਾ ਦੁਪਹਿਰ ਦਾ ਭੋਜਨ

ਭਾਰਤੀ ਗੈਰ-ਲਾਭਕਾਰੀ ਸੰਗਠਨ ਹੈ ਅਕਸ਼ੈ ਪਾਤਰ

ਵਾਸ਼ਿੰਗਟਨ : ਵਿਦੇਸ਼ਾਂ ਵਿਚ ਰਹਿ ਰਹੇ ਭਾਰਤੀ ਆਪਣੀਆਂ ਜੜ੍ਹਾਂ ਨਾਲ ਕਿੰਨੇ ਕੁ ਜੁੜੇ ਹੋਏ ਨੇ ਉਨ੍ਹਾਂ ਦੇ ਦਿਲਾਂ ਵਿੱਚ ਅਬ ਵਤਨ ਪ੍ਰਤੀ ਕਿੰਨਾ ਕੁ ਪਿਆਰ ਹੈ , ਇਹ ਸਭ ਕੁਝ ਉਹਨਾਂ ਵੱਲੋਂ ਆਪਣੇ ਦੇਸ਼ ਹਿਤ ਵਿੱਚ ਕੀਤੇ ਜਾਂਦੇ ਕਾਰਜਾਂ ਤੋਂ ਪਤਾ ਚੱਲ ਜਾਂਦਾ ਹੈ । ਵਿਦੇਸ਼ਾਂ ਵਿੱਚ ਵਸੇ ਭਾਰਤੀ ਨਾ ਸਿਰਫ ਦੇਸ਼ ਤੇ ਸੁਧਾਰਾਂ ਸਗੋਂ ਦੇਸ਼ ਦੀ ਤਰੱਕੀ ਵਿਚ ਆਪਣਾ ਬਣਦਾ ਯੋਗਦਾਨ ਪਾ ਰਹੇ ਹਨ

ਭਾਰਤੀ ਗੈਰ-ਲਾਭਕਾਰੀ ਸੰਗਠਨ ਅਕਸ਼ੈ ਪਾਤਰ ਨੇ ਭਾਰਤ ਵਿਚ ਸਕੂਲੀ ਬੱਚਿਆਂ ਨੂੰ ਦੁਪਹਿਰ ਦਾ ਭੋਜਨ ਕਰਾਉਣ ਲਈ ਅਮਰੀਕਾ ਵਿਚ ਡਿਜੀਟਲ ਤਰੀਕੇ ਨਾਲ ਆਯੋਜਿਤ ਇਕ ਪ੍ਰੋਗਰਾਮ ਦੇ ਜ਼ਰੀਏ 950,000 ਡਾਲਰ ਦਾ ਫੰਡ ਇਕੱਠਾ ਕੀਤਾ ਹੈ। ਸੰਗਠਨ ਦੀ ਟੈਕਸਾਸ ਸ਼ਾਖਾ ਵੱਲੋਂ ਆਯੋਜਿਤ ਪ੍ਰੋਗਰਾਮ ‘ਵਰਚੁਅਲ ਗਾਲਾ-ਤਕਨਾਲੋਜੀ ਫੌਰ ਚੇਂਜ’ ਵਿਚ ਦੁਨੀਆ ਭਰ ਦੇ 1,000 ਤੋਂ ਵਧੇਰੇ ਕਾਰੋਬਾਰੀ, ਗੈਰ-ਲਾਭਕਾਰੀ, ਸਰਕਾਰੀ ਅਧਿਕਾਰੀ ਅਤੇ ਪਰਉਪਕਾਰੀ ਲੀਡਰ ਸ਼ਾਮਲ ਹੋਏ।

ਇਹ ਪ੍ਰੋਗਰਾਮ ਭਾਰਤ ਵਿਚ ਬੱਚਿਆਂ ਨੂੰ ਭੋਜਨ ਅਤੇ ਸਿੱਖਿਆ ਮੁਹੱਈਆ ਕਰਾਉਣ ਦੇ ਉਦੇਸ਼ ਨਾਲ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਦਿੱਗਜ ਸਾਫਟਵੇਅਰ ਕੰਪਨੀ ਇੰਫੋਸਿਸ ਦੇ ਸਹਿ-ਸੰਸਥਾਪਕ ਨਾਰਾਇਣ ਮੂਰਤੀ ਨਾਲ ਇੱਕ ਨਿਜੀ ਮੀਡੀਆ ਸੰਸਥਾ ਦੇ ਪ੍ਰਧਾਨ ਸ਼ਿਵ ਸ਼ਿਵਰਾਜ ਅਤੇ ਉਪ ਪ੍ਰਧਾਨ ਸ਼੍ਰੀਵਤਸਨ ਰਾਜਨ ਨੇ ਗੱਲਬਾਤ ਕੀਤੀ।

ਸ਼ਿਵਰਾਜ ਨੂੰ ਹਾਲ ਹੀ ਵਿਚ ਅਕਸ਼ੈ ਪਾਤਰ ਫਾਊਂਡੇਸ਼ਨ ਯੂ.ਐੱਸ.ਏ. ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਪ੍ਰੋਗਰਾਮ ਵਿਚ ਕਰਨਾਟਕ ਦੀ ਸੰਗੀਤਕਾਰ ਜੈਸ਼੍ਰੀ ਰਾਮਨਾਥ ਨੇ ਵੀ ਪੇਸ਼ਕਾਰੀ ਦਿੱਤੀ।

ਅਕਸ਼ੈ ਪਾਤਰ ਦੁਨੀਆ ਦਾ ਸਭ ਤੋਂ ਵੱਡਾ ਦੁਪਹਿਰ ਦੇ ਭੋਜਨ ਦਾ ਪ੍ਰੋਗਰਾਮ ਹੈ, ਜੋ ਭਾਰਤ ਦੇ 12 ਰਾਜਾਂ ਅਤੇ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ 19,039 ਸਕੂਲਾਂ ਦੇ 18 ਲੱਖ ਤੋਂ ਵਧੇਰੇ ਬੱਚਿਆਂ ਨੂੰ ਰੋਜ਼ ਭੋਜਨ ਮੁਹੱਈਆ ਕਰਾ ਰਿਹਾ ਹੈ। ਇਹ ਸੰਸਥਾ ਭਾਰਤ ਦੇ ਬੱਚਿਆਂ ਦੀ ਉੱਨਤੀ ਅਤੇ ਵਿਕਾਸ ਲਈ ਲਗਾਤਾਰ ਯਤਨਸ਼ੀਲ ਹੈ ਤਾਂ ਜੋ ਭਾਰਤ ਦਾ ਭਵਿੱਖ ਸੁਨਹਿਰੀ ਬਣਾਇਆ ਜਾ ਸਕੇ।

Related News

ਬ੍ਰਿਟੇਨ ਨੇ ਭਾਰਤ ਤੋਂ ਆਉਣ ਵਾਲੇ ਲੋਕਾਂ ਲਈ ਮੁਲਕ ਵਿਚ ਦਾਖਲ ਹੋਣ ‘ਤੇ ਲਗਾਈ ਪਾਬੰਦੀ

Rajneet Kaur

ਅਮਰੀਕਾ ‘ਚ ਕੋਰੋਨਾ ਮਹਾਮਾਰੀ ਦਾ ਘਾਤਕ ਰੂਪ ਜਾਰੀ, ਪ੍ਰਭਾਵਿਤਾਂ ਦੀ ਗਿਣਤੀ 3 ਮਿਲੀਅਨ ਨੂੰ ਕੀਤੀ ਪਾਰ

Vivek Sharma

ਮਿਸੀਸਾਗਾ ਵਿੱਚ ਡਾਕ ਛਾਂਟਣ ਵਾਲੇ ਪਲਾਂਟ ਦੇ ਮੁਲਾਜ਼ਮਾਂ ਨੂੰ ਕੋਵਿਡ-19 ਟੈਸਟਿੰਗ ਕਰਵਾਉਣੀ ਲਾਜ਼ਮੀ,ਕੈਨੇਡਾ ਪੋਸਟ ਵਿੱਚ ਕੋਵਿਡ-19 ਆਊਟਬ੍ਰੇਕ ਦੀ ਘੋਸ਼ਣਾ

Rajneet Kaur

Leave a Comment