channel punjabi
Canada International News North America

ਡ੍ਰੈਗਨ ‘ਤੇ ਕੈਨੇਡਾ ਦਾ ਪੰਚ: ਕੈਨੇਡਾ ਨੇ ਚੀਨ ਨਾਲ ਵਪਾਰ ਵਾਰਤਾ ਤੋਂ ਖਿੱਚੇ ਹੱਥ

ਟੋਰਾਂਟੋ : ਇਸ ਸਮੇਂ ਪੂਰੀ ਦੁਨੀਆ ਵਿੱਚ ਚਰਚਾ ਦਾ ਕੇਂਦਰ ਬਿੰਦੂ ਬਣੇ ਹੋਏ ਨੇ ਕੋਰੋਨਾ ਵਾਇਰਸ , ਦੂਜਾ ਇਸ ਵਾਇਰਸ ਲਈ ਜ਼ਿੰਮੇਵਾਰ ਅਤੇ ਦੁਨੀਆ ਭਰ ਤੋਂ ਜੰਮ ਕੇ ਲਾਹਨਤਾਂ ਝੱਲ ਰਿਹਾ ਚਾਈਨਾ । ਮੌਜੂਦਾ ਸਮੇਂ ਵਿੱਚ ਚੀਨ ਹੀ ਦੁਨੀਆ ਦਾ ਅਜਿਹਾ ਦੇਸ਼ ਹੈ ਜਿਸ ਨੂੰ ਹਰ ਛੋਟਾ ਵੱਡਾ ਦੇਸ਼ ਸ਼ੱਕ ਦੀਆਂ ਨਜ਼ਰਾਂ ਨਾਲ ਦੇਖਦਾ ਹੈ । ਚੀਨ ਦੀ ਵਿਸਥਾਰਵਾਦੀ ਨੀਤੀ ਅਤੇ ਉਸ ਦੇ ਗੁਆਂਢੀਆਂ ਨਾਲ ਮਾੜੇ ਸਬੰਧਾਂ ਦੀ ਚਰਚਾ ਅਕਸਰ ਸੁਰਖੀਆਂ ਬਣਦੇ ਹਨ । ਸ਼ਾਇਦ ਹੀ ਕੋਈ ਅਜਿਹਾ ਦਿਨ ਹੋਵੇਗਾ ਜਦੋਂ ਚੀਨ ਦੇ ਗੁਆਂਢੀ ਉਸ ਨੂੰ ਲਾਹਣਤਾਂ ਨਾ ਪਾਉਂਦੇ ਹੋਣ। ਪਰ ਇਸ ਨੂੰ ਚੀਨ ਦੀ ਬੇਸ਼ਰਮੀ ਹੀ ਕਿਹਾ ਜਾਵੇਗਾ ਕਿ ਉਹ ਇੱਕ ਅੜਿਅਲ ਟੱਟੂ ਵਾਂਗ ਕੁਝ ਵੀ ਸਮਝਣ ਲਈ ਤਿਆਰ ਨਹੀਂ।
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਤਾਂ ਕੋਰੋਨਾਵਾਇਰਸ ਨੂੰ ‘ਚਾਈਨਾ ਵਾਇਰਸ’ ਕਹਿ ਕੇ ਅਨੇਕਾਂ ਵਾਰ ਚੀਨ ਨੂੰ ਖਰੀਆਂ-ਖਰੀਆਂ ਸੁਣਾ ਚੁੱਕੇ ਹਨ, ਅਜਿਹੇ ‘ਚ ਚੀਨ ਦੀ ਹਾਲਤ ਅਜਿਹੀ ਹੈ ਕਿ “ਦੋ ਪਈਆਂ ਵਿੱਸਰ ਗਈਆਂ,ਸ਼ਾਵਾ ਮੇਰੀ ਢੂੰਹੀ ਦੇ।”

ਖ਼ੈਰ ! ਚੀਨ ਨੂੰ ਤਾਜ਼ਾ ਝਟਕਾ ਦਿੱਤਾ ਹੈ ਕੈਨੇਡਾ ਨੇ । ਕਈ ਮੁੱਦਿਆਂ ‘ਤੇ ਭਾਰੀ ਮਤਭੇਦਾਂ ਕਾਰਨ ਕੈਨੇਡਾ ਨੇ ਬੀਜਿੰਗ ਨਾਲ ਮੁਕਤ ਵਪਾਰ ਵਾਰਤਾ ਬੰਦ ਕਰ ਦਿੱਤੀ ਹੈ। ਕੈਨੇਡਾ ਦੇ ਵਿਦੇਸ਼ ਮੰਤਰੀ ਫ੍ਰੈਂਕੋਇਸ-ਫਿਲਿਪ ਸ਼ੈਂਪੇਨ ਨੇ ਇੱਕ ਇੰਟਰਵਿਊ ‘ਚ ਸਾਫ਼ ਕੀਤਾ ਕਿ ‘ਮੌਜੂਦਾ ਹਾਲਾਤ ‘ਚ ਮੈਨੂੰ ਨਹੀਂ ਲੱਗਦਾ ਕਿ ਇਸ ਸਮੇਂ ਅਜਿਹੀ ਵਾਰਤਾ ਜਾਰੀ ਰੱਖੀ ਜਾ ਸਕਦੀ ਹੈ। 2020 ਦਾ ਚੀਨ 2016 ਵਰਗਾ ਨਹੀਂ ਹੈ।’ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਦੇਸ਼ ਆਪਣੀ ਬੀਜਿੰਗ ਨੀਤੀ ਦੀ ਸਮੀਖਿਆ ਕਰਨ ਤੋਂ ਬਾਅਦ ਹੀ ਅੱਗੇ ਦੀ ਰਣਨੀਤੀ ਤੈਅ ਕਰੇਗਾ।

ਕੈਨੇਡਾ ਦੇ ਵਿਦੇਸ਼ ਮੰਤਰੀ ਫ੍ਰੈਂਕੋਇਸ-ਫਿਲਿਪ ਦਾ ਬਿਆਨ ਕੈਨੇਡਾ ਦੇ ਚੀਨ ਪ੍ਰਤੀ ਨਜ਼ਰੀਏ ‘ਚ ਵੱਡੇ ਬਦਲਾਅ ਨੂੰ ਦਰਸਾਉਂਦਾ ਹੈ। ਚੀਨ ਬਾਰੇ ਅਮਰੀਕਾ, ਆਸਟ੍ਰੇਲੀਆ ਤੇ ਯੂਰਪੀ ਯੁਨੀਅਨ ਦੇ ਕੁਝ ਦੇਸ਼ਾਂ ਵਾਂਗ ਕੈਨੇਡਾ ਵੀ ਹੁਣ ਸਖ਼ਤ ਰਵੱਈਆ ਅਪਣਾਉਂਦਾ ਨਜ਼ਰ ਆ ਰਿਹਾ ਹੈ। 2015 ‘ਚ ਜਸਟਿਨ ਟਰੂਡੋ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਦੀ ਸਰਕਾਰ ਨੇ ਚੀਨ ਨਾਲ ਆਰਥਿਕ ਰਿਸ਼ਤਿਆਂ ਨੂੰ ਵਧਾਉਣ ‘ਚ ਡੂੰਘੀ ਰੁਚੀ ਦਿਖਾਈ ਸੀ। ਟਰੂਡੋ 2016 ‘ਚ ਬੀਜਿੰਗ ਦੀ ਯਾਤਰਾ ‘ਤੇ ਗਏ ਸਨ। ਇਸ ਤੋਂ ਤੁਰੰਤ ਬਾਅਦ ਹੀ ਮੁਕਤ ਵਪਾਰ ਸਮਝੌਤੇ ਦੀਆਂ ਸੰਭਾਵਨਾਵਾਂ ਬਾਰੇ ਵਾਰਤਾ ਸ਼ੁਰੂ ਹੋ ਗਈ ਸੀ। ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ‘ਚ ਤਲਖੀ ਦੇ ਪਿੱਛੇ ਕਈ ਕਾਰਨ ਹਨ, ਜਿਵੇਂ ਕਿ ਹਾਂਗਕਾਂਗ ‘ਚ ਚੀਨੀ ਕਾਨੂੰਨਾਂ ਨੂੰ ਥੋਪਿਆ ਜਾਣਾ, ਇਕ-ਦੂਜੇ ਦੇ ਨਾਗਰਿਕਾਂ ਦੀ ਗਿ੍ਫ਼ਤਾਰੀ, ਚੀਨ ਵੱਲੋਂ ਕੈਨੇਡਾ ਤੋਂ ਮਾਸ ਦੀ ਦਰਾਮਦ ‘ਤੇ ਪਾਬੰਦੀ ਆਦਿ।
ਫ਼ਿਲਹਾਲ ਕੈਨੇਡਾ ਦੇ ‘ਧੋਬੀ ਪਛਾੜ’ ਨੇ ਚੀਨ ਨੂੰ ਚਾਰੋਂ ਖ਼ਾਨੇ ਚਿੱਤ ਕਰ ਦਿੱਤਾ ਹੈ। ਵੇਖਣਾ ਹੋਵੇਗਾ ਕਿ ਡ੍ਰੈਗਨ ਇਸ ਬੇਇੱਜ਼ਤੀ ਤੋਂ ਬਾਅਦ ਆਪਣੇ ਗੁੱਸੇ ਦੀ ਅੱਗ ਨੂੰ ਅੰਦਰ ਹੀ ਅੰਦਰ ਪੀ ਲਵੇਗਾ ਜਾਂ ਆਪਣੀ ਭੜਾਸ ਦੇ ਰੂਪ ਵਿੱਚ ਬਾਹਰ ਕੱਢੇਗਾ । (ਵਿਵੇਕ ਸ਼ਰਮਾ)

Related News

AstraZeneca ਵੈਕਸੀਨ ਕਾਰਨ ਖੂਨ ਦੇ ਗਤਲੇ ਬਣਨ ਦਾ ਇੱਕ ਹੋਰ ਮਾਮਲਾ ਆਇਆ ਸਾਹਮਣੇ, ਅਲਬਰਟਾ ਦੇ ਸਿਹਤ ਵਿਭਾਗ ਨੇ ਕੀਤੀ ਪੁਸ਼ਟੀ

Vivek Sharma

ਰੇਡੀਅਸ ਰੈਸਟੋਰੈਂਟ ਹੈਮਿਲਟਨ ‘ਚ ਕੋਵਿਡ 19 ਆਉਟਬ੍ਰੇਕ ਦਾ ਐਲਾਨ

Rajneet Kaur

ਵੈਕਸੀਨ ਲਈ ਭਾਰਤ ਦਾ ਬੂਹਾ ਖੜਕਾ ਰਹੀ ਹੈ ਅੱਧੀ ਦੁਨੀਆ ! ਵੈਕਸੀਨ ਲਈ ਬ੍ਰਾਜ਼ੀਲ ਨੇ ਭੇਜਿਆ ਵਿਸ਼ੇਸ਼ ਜਹਾਜ਼

Vivek Sharma

Leave a Comment