channel punjabi
Canada International News North America

ਟੋਰਾਂਟੋ: 36 ਸਾਲ ਬਾਅਦ ਅਸਲ ਕਾਤਲ ਦੀ ਹੋਈ ਪਛਾਣ, ਪੁਲਿਸ ਪਹਿਲਾਂ ਕਿਸੇ ਹੋਰ ਵਿਅਕਤੀ ‘ਤੇ ਕਰਦੀ ਰਹੀ ਸ਼ੱਕ, ਮੁਆਫੀ ਮੰਗ ਦਿਤਾ ਮੁਆਵਜ਼ਾ

ਟੋਰਾਂਟੋ: ਕੈਨੇਡੀਅਨ ਪੁਲਿਸ ਨੇ ਵੀਰਵਾਰ ਨੂੰ ਘੋਸ਼ਣਾ ਕੀਤੀ ਕਿ ਉਨ੍ਹਾਂ ਨੇ ਉਸ ਵਿਅਕਤੀ ਦੀ ਪਛਾਣ ਕੀਤੀ ਹੈ ਜਿਸਨੇ 36 ਸਾਲ ਪਹਿਲਾਂ ਇੱਕ 9 ਸਾਲਾ ਲੜਕੀ ਦੀ ਹੱਤਿਆ ਕੀਤੀ ਸੀ। ਪੁਲਿਸ ਪਹਿਲਾਂ ਕਿਸੇ ਹੋਰ ਵਿਅਕਤੀ ‘ਤੇ ਸ਼ੱਕ ਕਰਦੀ ਰਹੀ ਪਰ ਹੁਣ ਮਾਮਲਾ ਸੁਲਝਿਆ ਹੈ ਤੇ ਉਸ ਵਿਅਕਤੀ ਨੂੰ ਮੁਆਵਜ਼ਾ ਦਿਤਾ ਗਿਆ ਹੈ।

ਟੋਰਾਂਟੋ ਪੁਲਿਸ ਨੇ ਦੱਸਿਆ ਕਿ ਕੈਲਵਿਨ ਹੂਵਰ ਦੀ ਪਛਾਣ ਡੀ.ਐਨ.ਏ ਦੁਆਰਾ ਕੀਤੀ ਗਈ ਹੈ ਪਰ 2015 ‘ਚ ਉਸ ਦੀ ਕਿਸੇ ਕਾਰਨ ਕਰਕੇ ਮੌਤ ਹੋ ਚੁੱਕੀ ਹੈ। ਕਲਵਿਨ ਹੁਵਰ ਬੱਚੀ ਦੇ ਪਿਤਾ ਨਾਲ ਹੀ ਕੰਮ ਕਰਦਾ ਸੀ । ਉਸ ਸਮੇਂ ਉਸਦੀ ਉਮਰ 28 ਸਾਲ ਦੀ ਸੀ । ਉਸਨੇ 9 ਸਾਲਾ ਕ੍ਰਿਸਟੀਨ ਜੇਸੋਪ ਨੂੰ ਆਪਣਾ ਸ਼ਿਕਾਰ ਬਣਾਇਆ ਸੀ। ਜੇਸੋਪ ਨੂੰ ਆਖਰੀ ਵਾਰ 3 ਅਕਤੂਬਰ, 1984 ਨੂੰ ਟੋਰਾਂਟੋ ਦੇ ਉੱਤਰ ਵਿੱਚ, ਓਨਟਾਰੀਓ ਦੇ ਕਵੀਨਸਵਿੱਲੇ ਵਿੱਚ ਵੇਖਿਆ ਗਿਆ ਸੀ।

ਪੁਲਿਸ ਨੇ ਦਸਿਆ ਕਿ ਜੇਸੋਪ ਦੀ ਲਾਸ਼ ਤਿੰਨ ਮਹੀਨਿਆਂ ਬਾਅਦ ਮਿਲੀ ਸੀ। ਉਸ ਦਾ ਯੌਨ ਸ਼ੋਸ਼ਣ ਹੋਇਆ ਸੀ ਅਤੇ ਉਸ ਨੂੰ ਚਾਕੂ ਮਾਰਿਆ ਗਿਆ ਸੀ। ਪੁਲਿਸ ਨੂੰ ਉਸਦੇ ਅੰਡਰਵੀਅਰ ਤੇ ਡੀ.ਐਨ.ਏ ਸਬੂਤ ਮਿਲੇ ਸਨ ।

ਪੁਲਿਸ ਨੇ ਸ਼ੱਕ ਦੇ ਆਧਾਰ ‘ਤੇ ਗੁਆਢੀਂ ਨੂੰ ਗਲਤ ਤਰੀਕੇ ਨਾਲ ਦੋਸ਼ੀ ਠਹਿਰਾਇਆ ਸੀ। ਗੇ ਪੌਲ ਮੋਰਿਨ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ, ਪਰ ਡੀ.ਐਨ.ਏ ਤਕਨਾਲੋਜੀ ਦੇ ਅਧਾਰ ਤੇ 1995 ਵਿਚ ਉਸ ਦੀ ਸਜ਼ਾ ਪਲਟ ਦਿੱਤੀ ਗਈ ਸੀ। ਉਸ ਨੂੰ ਇਕ ਮਿਲੀਅਨ ਡਾਲਰ ਤੋਂ ਵੱਧ ਦਾ ਭੁਗਤਾਨ ਕੀਤਾ ਗਿਆ ਅਤੇ ਜਨਤਕ ਤੌਰ ‘ਤੇ ਮੁਆਫੀ ਮੰਗੀ ਗਈ।
ਮੋਰਿਨ ਨੇ ਕਿਹਾ, ਮੈਨੂੰ ਯਕੀਨ ਸੀ ਕਿ ਇਕ ਦਿਨ ਡੀ.ਐਨ.ਏ ਅਸਲ ਕਾਤਲ ਦਾ ਖੁਲਾਸਾ ਕਰੇਗਾ ਅਤੇ ਹੁਣ ਇਹ ਹੋ ਗਿਆ ਹੈ।

ਟੋਰਾਂਟੋ ਦੇ ਪੁਲਿਸ ਮੁਖੀ ਜੇਮਸ ਰਮੇਰ ਨੇ ਕਿਹਾ ਕਿ ਪੁਲਿਸ ਹਾਲੇ ਵੀ ਖਾਸ ਕਰਕੇ 1984 ਤੋਂ 2015 ਤੱਕ ਹੂਵਰ ਦੀ ਜ਼ਿੰਦਗੀ ਬਾਰੇ ਹੋਰ ਜਾਣਨ ਲਈ ਬਹੁਤ ਦਿਲਚਸਪੀ ਰੱਖਦੀ ਹੈ।
ਪੁਲਿਸ ਨੇ ਕਿਹਾ ਕਿ ਡੀ.ਐਨ.ਏ ਦੀ ਇਹ ਨਵੀਂ ਤਕਨੀਕ ਅਜੇ ਕੈਨੇਡਾ ‘ਚ ਨਹੀਂ ਹੈ ਪਰ ਅਮਰੀਕਾ ‘ਚ ਹੈ ਤੇ ਉਥੇ ਸਬੂਤ ਲਿਜਾ ਕੇ ਜਾਂਚ ਕੀਤੀ ਗਈ ਹੈ।

 

Related News

ਏਅਰ ਲਾਈਨਸ ਇੰਡਸਟਰੀਜ ਨੇ ਸਰਕਾਰ ਤੋਂ ਤੁਰੰਤ ਵਿੱਤੀ ਸਹਾਇਤਾ ਦੇਣ ਦੀ ਕੀਤੀ ਮੰਗ

Vivek Sharma

ਕੋਵਿਡ 19 ਕਾਰਨ ਸਕੂਲੀ ਬੱਚਿਆਂ ਲਈ ਵੱਧ ਮਾਸਕ ਦੀ ਜ਼ਰੂਰਤ: ਬੀ.ਸੀ ਟੀਚਰਜ਼ ਫੈਡਰੇਸ਼ਨ

Rajneet Kaur

ਓਂਟਾਰੀਓ ‘ਚ ਕੋਵਿਡ -19 ਦੇ 3,443 ਨਵੇਂ ਕੇਸ ਦਰਜ

Rajneet Kaur

Leave a Comment