channel punjabi
Canada International News North America

ਟੋਰਾਂਟੋ : ਨੈਸ਼ਨਲ ਮੁਸਲਿਮ ਆਰਗੇਨਾਈਜ਼ੇਸ਼ਨ ਵੱਲੋਂ ਮਸਜਿਦ ਨੂੰ ਮਿਲੇ ਧਮਕੀ ਭਰੇ ਸੁਨੇਹੇ ਨੂੰ ਕੀਤਾ ਗਿਆ ਸਾਂਝਾ, ਪੁਲਿਸ ਵਲੋਂ ਜਾਂਚ ਸ਼ੁਰੂ

ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਵੀਕੈਂਡ ਉੱਤੇ ਲੋਕਲ ਮਸਜਿਦ ਨੂੰ ਮਿਲੀਆਂ ਧਮਕੀਆਂ ਦੇ ਮਾਮਲੇ ਦੀ ਉਨ੍ਹਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

ਕਾਂਸਟੇਬਲ ਐਡਵਰਡ ਪਾਰਕਸ ਨੇ ਆਖਿਆ ਕਿ ਸ਼ਨਿੱਚਰਵਾਰ ਨੂੰ ਮਸਜਿਦ ਦੇ ਸੰਚਾਲਕਾਂ ਵੱਲੋਂ ਵਾਪਰੇ ਇੱਕ ਸ਼ੱਕੀ ਵਾਕਿਆ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੂੰ ਸੰਪਰਕ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਅਜੇ ਤੱਕ ਇਸ ਸਬੰਧ ਵਿੱਚ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ ਨਾ ਹੀ ਕਿਸੇ ਮਸ਼ਕੂਕ ਸਬੰਧੀ ਜਾਣਕਾਰੀ ਹੀ ਹਾਸਲ ਹੋਈ ਹੈ।

ਪੁਲਿਸ ਵੱਲੋਂ ਇਸ ਮਾਮਲੇ ਦੀ ਪੁਸ਼ਟੀ ਉਦੋਂ ਕੀਤੀ ਗਈ ਜਦੋਂ ਨੈਸ਼ਨਲ ਮੁਸਲਿਮ ਆਰਗੇਨਾਈਜ਼ੇਸ਼ਨ ਵੱਲੋਂ ਮਸਜਿਦ ਨੂੰ ਮਿਲੇ ਧਮਕੀ ਭਰੇ ਸੁਨੇਹੇ ਨੂੰ ਸਾਂਝਾ ਕੀਤਾ ਗਿਆ। ਨੈਸ਼ਨਲ ਕਾਉਂਸਲ ਆਫ ਕੈਨੇਡੀਅਨ ਮੁਸਲਿਮਜ਼ ਵੱਲੋਂ ਭਵਿੱਖ ਵਿੱਚ ਵੀ ਮਸਜਿਦ ਨੂੰ ਨਿਸ਼ਾਨਾ ਬਣਾਏ ਜਾਣ ਦੇ ਡਰੋਂ ਮਸਜਿਦ ਦਾ ਨਾਂ ਨਹੀਂ ਦੱਸਿਆ ਗਿਆ। ਧਮਕੀ ਭਰੇ ਸੁਨੇਹੇ ਵਿੱਚ ਆਖਿਆ ਗਿਆ ਸੀ ਕਿ ਇਸ ਮਸਜਿਦ ਵਿੱਚ ਵੀ ਕ੍ਰਾਈਸਟ ਚਰਚ ਵਾਲਾ ਕਾਰਾ ਕਰਨਾ ਚਾਹੀਦਾ ਹੈ।

ਟਰੂਡੋ ਨੇ ਸੋਮਵਾਰ ਨੂੰ ਟਵਿੱਟਰ ‘ਤੇ ਪੋਸਟ ਕੀਤੇ ਇਕ ਪੱਤਰ ਦਾ ਜਵਾਬ ਦਿੰਦਿਆਂ ਕਿਹਾ, “ਸਾਡੇ ਦੇਸ਼ ਵਿਚ ਇਸਲਾਮਫੋਬੀਆ ਅਤੇ ਨਫ਼ਰਤ ਦੀ ਕੋਈ ਜਗ੍ਹਾ ਨਹੀਂ ਹੈ, ਅਤੇ ਇਸ ਕਿਸਮ ਦੇ ਵਿਵਹਾਰ ਅਤੇ ਭਾਸ਼ਾ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸਾਨੂੰ ਨਫ਼ਰਤ ਦਾ ਮੁਕਾਬਲਾ ਕਰਨ ਲਈ ਹੋਰ ਕੁਝ ਕਰਨਾ ਪਵੇਗਾ ਅਤੇ ਅਸੀਂ ਕਰਾਂਗੇ।

ਇੱਥੇ ਦੱਸਣਾ ਬਣਦਾ ਹੈ ਕਿ ਮਾਰਚ 2019 ਵਿੱਚ ਇੱਕ ਗੰਨਮੈਨ ਨੇ ਕ੍ਰਾਈਸਟਚਰਚ, ਨਿਊਜ਼ੀਲੈਂਡ ਵਿੱਚ ਦੋ ਮਸਜਿਦਾਂ ਵਿੱਚ ਅੰਨ੍ਹੇਵਾਹ ਗੋਲੀਆਂ ਚਲਾ ਕੇ 51 ਲੋਕਾਂ ਦੀ ਜਾਨ ਲੈ ਲਈ ਸੀ। ਇਹ ਕਥਿਤ ਧਮਕੀ ਉਸ ਸਮੇਂ ਮਿਲੀ ਜਦੋਂ ਹੋਰਨਾਂ ਮਨੁੱਖੀ ਅਧਿਕਾਰ ਗਰੁੱਪਜ਼ ਸਮੇਤ ਇਸ ਕਾਉਂਸਲ ਵੱਲੋਂ ਫੈਡਰਲ ਸਰਕਾਰ ਤੋਂ ਵ੍ਹਾਇਟ ਸੁਪਰੀਮੇਸਿਸਟ ਗਰੁੱਪਜ਼ ਨੂੰ ਖਤਮ ਕਰਨ ਦੀ ਮੰਗ ਕੀਤੀ ਗਈ ਸੀ। ਕਾਉਂਸਲ ਨੇ ਇੱਕ ਬਿਆਨ ਜਾਰੀ ਕਰਕੇ ਇਹ ਵੀ ਆਖਿਆ ਕਿ ਟੋਰਾਂਟੋ ਦੀ ਮੁਸਲਿਮ ਕਮਿਊਨਿਟੀ ਪਿਛਲੇ ਮਹੀਨੇ ਟੋਰਾਂਟੋ ਦੀ ਮਸਜਿਦ ਦੇ ਬਾਹਰ ਚਾਕੂ ਮਾਰ ਕੇ ਮਾਰੇ ਗਏ 58 ਸਾਲਾ ਵਾਲੰਟੀਅਰ ਕੇਅਰਟੇਕਰ ਮੁਹੰਮਦ ਅਸਲਿਮ ਜ਼ਾਫੀ ਦੀ ਮੌਤ ਤੋਂ ਹੀ ਨਹੀਂ ਉਭਰ ਪਾਈ ਹੈ।

Related News

ਸੈਨਿਚ ਮਾਲ ਵਿਚ ਕਾਰ ਦੇ ਟਕਰਾਉਣ ਤੋਂ ਬਾਅਦ ਕਾਮੇ ਵਾਲਮਾਰਟ ਵਾਕ-ਇਨ ਫ੍ਰੀਜ਼ਰ ਤੋਂ ਬਚੇ

Rajneet Kaur

ਸਾਬਕਾ ਬੀ.ਸੀ. ਪ੍ਰੀਮੀਅਰ ਦਾ ਕਹਿਣਾ ਹੈ ਕਿ ਸਰਕਾਰ ਨੇ ਉਸ ਨੂੰ 2015 ਤੱਕ ਮਨੀ ਲਾਂਡਰਿੰਗ ਵਿੱਚ ਵਾਧਾ ਕਰਨ ਲਈ ਚੇਤਾਵਨੀ ਨਹੀਂ ਦਿੱਤੀ

Rajneet Kaur

ਨਿਊਜ਼ੀਲੈਂਡ :51 ਲੋਕਾਂ ਦਾ ਹੱਤਿਆਰਾ ਆਪਣੀ ਸਜ਼ਾ ਦੀ ਖ਼ੁਦ ਕਰੇਗਾ ਪੈਰਵੀ, ਵਕੀਲਾਂ ਨੂੰ ਹੱਟਣ ਦੇ ਦਿੱਤੇ ਨਿਰਦੇਸ਼

Rajneet Kaur

Leave a Comment